Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 1, 2026

ਇੰਡਸਟਰੀ ਨੂੰ ਲੱਗਣ ਲੱਗੇ ਬਿਜਲੀ ਕੱਟਾਂ ਦੇ ਝਟਕੇ, ਡੀਜ਼ਲ ਦੀਆਂ ਕੀਮਤਾਂ ਨੇ ਛੁਡਾਏ ਪਸੀਨੇ

ਲੁਧਿਆਣਾ : Power Crisis in Punjab : ਪੰਜਾਬ ਦੀ ਇੰਡਸਟਰੀ ਨੂੰ ਪਿਛਲੇ ਲੰਬੇ ਅਰਸੇ ਤੋਂ ਪ੍ਰੋਡਕਸ਼ਨ ਪ੍ਰੋਸੈੱਸ ਸਬੰਧੀ ਕਈ ਤਰ੍ਹਾਂ ਦੇ ਝਟਕੇ ਲੱਗ ਰਹੇ ਹਨ। ਕਦੀ ਕੋਵਿਡ, ਤਾਂ ਕਦੀ ਕਿਸਾਨ ਅੰਦੋਲਨ ਨਾਲ ਆਵਾਜਾਈ ਠੱਪ ਤੇ ਹੁਣ ਫੈਸਟੀਵਲ ਸੀਜ਼ਨ ‘ਚ ਮੰਗ ਵਧਣ ਦੇ ਬਾਵਜੂਦ ਇੰਡਸਟਰੀ ਨੂੰ ਬਿਜਲੀ ਕੱਟਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਕੋਲੇ ਸਮੇਤ ਬਿਜਲੀ ਉਤਪਾਦਨ ਦੇ ਪ੍ਰਭਾਵਿਤ ਹੋਣ ਨਾਲ ਘਰੇਲੂ ਕੁਨੈਕਸ਼ਨਾਂ ਦੇ ਨਾਲ-ਨਾਲ ਹੁਣ ਬਿਜਲੀ ਕੱਟਾਂ ਦਾ ਸਿਲਸਿਲਾ ਸਨਅਤਾਂ ‘ਚ ਵੀ ਮੋਹਰੀ ਹੋ ਗਿਆ ਹੈ।

ਇੰਡਸਟਰੀ ‘ਚ ਰੋਜ਼ਾਨਾ ਇਕ ਤੋਂ ਤਿੰਨ ਘੰਟੇ ਦਾ ਕੱਟ ਲੱਗਣ ਲੱਗਾ ਹੈ। ਇਸ ਨਾਲ ਕੱਟ ਲੱਗਣ ਸਮੇਂ ਮਹਿੰਗੇ ਡੀਜ਼ਲ ਨਾਲ ਜਨਰੇਟਰ ਚਲਾ ਕੇ ਇੰਡਸਟਰੀ ਨੂੰ ਕੰਮ ਕਰਨਾ ਪੈ ਰਿਹਾ ਹੈ, ਜੋ ਉਨ੍ਹਾਂ ਦੀ ਕਾਸਟਿੰਗ ‘ਚ ਬੇਤਹਾਸ਼ਾ ਵਾਧਾ ਕਰ ਰਿਹਾ ਹੈ। ਉਦਮੀਆਂ ਦਾ ਕਹਿਣਾ ਹੈ ਕਿ ਬਿਜਲੀ ਜਾਣ ‘ਤੇ ਪ੍ਰੋਡਕਸ਼ਨ ਪ੍ਰੋਸੈੱਸ ਨੂੰ ਆਰੰਭ ਕਰਨ ‘ਚ ਵੀ ਕਾਫੀ ਸਮਾਂ ਬਤੀਤ ਹੋ ਜਾਂਦਾ ਹੈ ਤੇ ਜੇਕਰ ਇੰਡਸਟਰੀ ਜਨਰੇਟਰ ‘ਤੇ ਬਿਜਲੀ ਦੀ ਖਪਤ ਕਰਦੀ ਹੈ ਤਾਂ ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਬੇਤਹਾਸ਼ਾ ਵਾਧਾ ਇਨਪੁੱਟ ਕਾਸਟ ‘ਚ ਭਾਰੀ ਵਾਧਾ ਪੈਦਾ ਕਰ ਰਿਹਾ ਹੈ। ਇਸ ਦੇ ਨਾਲ ਹੀ ਇੰਡਸਟਰੀ ‘ਤੇ ਹੁਣ ਅਡੀਸ਼ਨਲ ਐਡਵਾਂਸ ਕੰਜ਼ਪਸ਼ਨ ਡਿਪੋਜ਼ਿਟ (ਏਏਸੀਡੀ) ਦਾ ਬੋਝ ਵਧਾ ਦਿੱਤਾ ਗਿਆ ਹੈ।

ਕੁਲਾਰ ਸਨਜ਼ ਦੇ ਐੱਮਡੀ ਗੁਰਮੀਤ ਸਿੰਘ ਕੁਲਾਰ ਮੁਤਾਬਕ ਬਿਜਲੀ ਕੱਟਾਂ ਨੇ ਇੰਡਸਟਰੀ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਬੇਸ਼ੱਕ ਫਿਲਹਾਲ ਕੱਟ ਇਕ ਤੋਂ ਤਿੰਨ ਘੰਟੇ ਦੇ ਹਨ, ਪਰ ਇਸ ਦੌਰਾਨ ਪ੍ਰੋਡਕਸ਼ਨ ਪ੍ਰੋਸੈੱਸ ਪ੍ਰਭਾਵਿਤ ਹੋ ਰਿਹਾ ਹੈ ਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਇਨਪੁੱਟ ਕਾਸਟ ਵੀ ਪੂਰੀ ਨਹੀਂ ਹੋ ਪਾ ਰਹੀ। ਇਹ ਸਮਾਂ ਤਿਉਹਾਰਾਂ ਦਾ ਹੈ ਤੇ ਇੰਡਸਟਰੀ ਕੋਲ ਡਿਮਾਂਡ ਹੈ ਜੋ ਸਾਲ ਭਰ ਲਈ ਇੰਡਸਟਰੀ ਨੂੰ ਬੂਸਟਅਪ ਦੇ ਸਕਦੀ ਹੈ। ਪਰ ਬਿਜਲੀ ਨਾ ਹੋਣ ਕਾਰਨ ਪ੍ਰੋਡਕਸ਼ਨ ਪੂਰੀ ਤਰ੍ਹਾਂ ਨਹੀਂ ਹੋ ਸਕੇਗੀ। ਅਜਿਹੇ ਵਿਚ ਸਰਕਾਰ ਨੂੰ ਇੰਡਸਟਰੀ ‘ਤੇ ਲੱਗਣ ਵਾਲੇ ਕੱਟਾਂ ਨੂੰ ਰੋਕਣ ਲਈ ਪੁਖ਼ਤਾ ਬੰਦੋਬਸਤ ਕਰਨਾ ਚਾਹੀਦਾ ਹੈ।

ਸੇਠ ਇੰਡਸਟਰੀਅਲ ਕਾਰਪੋਰੇਸ਼ਨ ਦੇ ਐੱਮਡੀ ਕੇਕੇ ਸੇਠ ਨੇ ਕਿਹਾ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਬਿਨਾਂ ਕਿਸੇ ਰੁਕਾਵਟ ਬਿਜਲੀ ਸਪਲਾਈ ਲਗਾਤਾਰ ਮੁਹੱਈਆ ਕਰਵਾਏ। ਸਿਉਇਂਗ ਮਸ਼ੀਨ ਐਸੋਸੀਏਸ਼ਨ ਦੇ ਗੁਰਮੁਖ ਸਿੰਘ ਰੂਪਲ ਨੇ ਕਿਹਾ ਕਿ ਜਿੱਥੇ ਕੋਵਿਡ ‘ਚੋਂ ਕੱਢਣ ਲਈ ਸਰਕਾਰ ਨੂੰ ਯੋਜਨਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਪਰ ਸਰਕਾਰ ਇੰਡਸਟਰੀ ‘ਤੇ ਹੁਣ ਅਡੀਸ਼ਨ ਐਡਵਾਂਸ ਕੰਜ਼ਪਸ਼ਨ ਡਿਪਾਜ਼ਿਟ (ਏਏਸੀਡੀ) ਦਾ ਬੋਝ ਵਧਾ ਰਹੀ ਹੈ ਜਦਕਿ ਬਿਜਲੀ ਦੀ ਸਪਲਾਈ ਲਗਾਤਾਰ ਨਹੀਂ ਮਿਲ ਪਾ ਰਹੀ।

Vinkmag ad
Share Our Daily Posts

News Desk

Read Previous

ਪੈਸਿਆਂ ਲਈ ਪਹਿਲਾਂ ਵੇਚਿਆ ਬੱਚਾ, ਪੂਰੇ ਪੈਸੇ ਨਾ ਮਿਲਣ ’ਤੇ ਬੱਚਾ ਚੋਰੀ ਹੋਣ ਦੀ ਕੀਤੀ ਸ਼ਿਕਾਇਤ

Read Next

ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਵਲੋਂ ਖ਼ੁਦਕੁਸ਼ੀ