Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 2, 2026

ਜਾਨ ਜ਼ੋਖਮ ‘ਚ ਪਾ ਕੇ ਨੌਜਵਾਨ ਨੂੰ ਰੇਲਗੱਡੀ ਹੇਠ ਆਉਣ ਤੋਂ ਬਚਾਇਆ

ਫਿਲੌਰ : ਰੇਲਵੇ ਸਟੇਸ਼ਨ ਫਿਲੌਰ ‘ਤੇ ਜਦੋਂ ਅਮਰਪਾਲੀ ਰੇਲਗੱਡੀ ਲੁਧਿਆਣੇ ਤੋਂ ਜਲੰਧਰ ਵੱਲ ਚੱਲਣ ਲੱਗੀ ਤਾਂ ਇਕ ਨੌਜਵਾਨ ਨੇ ਚਲਦੀ ਗੱਡੀ ‘ਚੋਂ ਛਾਲ ਮਾਰ ਦਿੱਤੀ। ਉਸ ਵੇਲੇ ਪਲੇਟ ਫਾਰਮ ‘ਤੇ ਹਾਜ਼ਰ ਪੰਜਾਬ ਹੋਮ ਗਾਰਡ ਦੇ ਜਵਾਨ ਕਮਲਜੀਤ ਸਿੰਘ ਨੇ ਉਸ ਨੂੰ ਡਿੱਗਦੇ ਨੂੰ ਵੇਖਿਆ ਅਤੇ ਦੌੜ ਕੇ ਉਸ ਨੂੰ ਰੇਲਗੱਡੀ ਹੇਠਾਂ ਆਉਣ ਤੋਂ ਬਚਾਅ ਲਿਆ। ਇਸ ਬਾਰੇ ਚੌਕੀ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਗੱਡੀ ‘ਚੋਂ ਹੇਠਾਂ ਡਿੱਗਣ ਕਾਰਨ ਉਕਤ ਨੌਜਵਾਨ ਦੇ ਸੱਟਾਂ ਵੀ ਲੱਗੀਆਂ ਹਨ ਤੇ ਕਮਲਜੀਤ ਨੇ ਉਸ ਨੂੰ ਚੁੱਕਿਆ। ਨੇੜਲੇ ਹਸਪਤਾਲ ਤੋਂ ਮੱਲ੍ਹਮ ਪੱਟੀ ਕਰਵਾਉਣ ਉਪਰੰਤ ਰੇਲਵੇ ਪੁਲਿਸ ਚੌਕੀ ਲਿਆਂਦਾ। ਪੁੱਛਗਿੱਛ ‘ਤੇ ਉਸ ਨੌਜਵਾਨ ਨੇ ਦੱਸਿਆ ਕਿ ਉਸ ਦਾ ਨਾਂ ਫੁਰਸਤ ਅਲੀ ਪੁੱਤਰ ਅਮੀਰ ਅਲੀ ਵਾਸੀ ਉੱਤਰ ਦਿਨਜ਼ਪੁਰ (ਪੱਛਮੀ ਬੰਗਾਲ) ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਲੁਧਿਆਣਾ ਸ਼ਹਿਰ ਆ ਰਿਹਾ ਸੀ ਪਰ ਨੀਂਦ ਆਉਣ ਕਾਰਨ ਉਸ ਨੂੰ ਲੁਧਿਆਣਾ ਆਉਣ ਦਾ ਪਤਾ ਨਹੀਂ ਲੱਗ ਸਕਿਆ, ਜਦੋਂ ਗੱਡੀ ਫਿਲੌਰ ਤੋਂ ਚੱਲੀ ਤਾਂ ਅੱਖ ਖੁੱਲ੍ਹਣ ‘ਤੇ ਕਿਸੇ ਨੂੰ ਪੁੱਛਣ ‘ਤੇ ਪਤਾ ਲੱਗਾ ਕਿ ਲੁਧਿਆਣਾ ਤਾਂ ਪਿੱਛੇ ਰਹਿ ਗਿਆ ਹੈ ਤੇ ਘਬਰਾਹਟ ਵਿਚ ਉਸ ਨੇ ਚੱਲਦੀ ਗੱਡੀ ‘ਚੋਂ ਛਾਲ ਮਾਰ ਦਿੱਤੀ ਪਰ ਪੁਲਿਸ ਦੇ ਜਵਾਨ ਕਮਲਜੀਤ ਨੇ ਉਸ ਨੂੰ ਗੱਡੀ ਹੇਠਾਂ ਆਉਣ ਤੋਂ ਬਚਾ ਲਿਆ। ਉਸ ਦਾ ਚਾਚਾ ਮੋਹਸਿਨ ਅਲੀ ਫਿਲੌਰ ਦੇ ਪਿੰਡ ਮਨਸੂਰਪੁਰ (ਫਿਲੌਰ) ‘ਚ ਰਹਿੰਦਾ ਹੈ। ਸੁਨੇਹਾ ਮਿਲਣ ‘ਤੇ ਚਾਚਾ ਮੋਹਸਿਨ ਆਪਣੇ ਮਾਲਕ ਪਿ੍ਰਤਪਾਲ ਸਿੰਘ ਨੂੰ ਨਾਲ ਲੈ ਕੇ ਫਿਲੌਰ ਚੌਕੀ ਆ ਗਿਆ ਅਤੇ ਚੌਕੀ ਇੰਚਾਰਜ ਧਰਮਪਾਲ ਅਤੇ ਕਮਲਜੀਤ ਸਿੰਘ ਦਾ ਧੰਨਵਾਦ ਕੀਤਾ।

Vinkmag ad
Share Our Daily Posts

News Desk

Read Previous

ਜੋੜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Read Next

ਲੁੱਟਿਆ ਦੁਕਾਨਦਾਰ, ਵਾਰਦਾਤ ‘ਚ ਲੜਕੀ ਵੀ ਸ਼ਾਮਲ