Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 1, 2026

ਲੁੱਟਿਆ ਦੁਕਾਨਦਾਰ, ਵਾਰਦਾਤ ‘ਚ ਲੜਕੀ ਵੀ ਸ਼ਾਮਲ

ਫਤਿਆਬਾਦ : ਪੁਲਿਸ ਪ੍ਰਸ਼ਾਸਨ ਤੋਂ ਬੇਖੌਫ ਪਲਸਰ ਸਵਾਰ ਲੁਟੇਰੇ ਲੜਕੇ ਅਤੇ ਲੜਕੀ ਵੱਲੋਂ ਫਤਿਆਬਾਦ ਵਿਖੇ ਸਮਾਨ ਲੈਣ ਆਏ ਦੁਕਾਨਦਾਰ ਦੀ ਜੇਬ ਨੂੰ ਝਪਟਮਾਰ ਕੇ ਲੁੱਟ ਲੈਣ ਦਾ ਮਾਮਲਾ ਪ੍ਰਰਾਪਤ ਹੋਇਆ। ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਜੇਬ ਵਿਚ 9 ਹਜਾਰ ਦੇ ਕਰੀਬ ਨਕਦੀ ਤੇ ਡਰਾਇਵਿੰਗ ਲਾਇਸੈਂਸ ਸੀ ਜੋ ਲੁਟੇਰਿਆਂ ਝਪਟ ਲਿਆ। ਲੁੱਟ ਖੋਹ ਦਾ ਸ਼ਿਕਾਰ ਹੋਏ ਦਲਬੀਰ ਸਿੰਘ ਨਿਵਾਸੀ ਦਾਰਾਪੁਰ ਵੈਰੋਂਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਿੰਡ ਵੈਰੋਂਵਾਲ ਵਿਖੇ ਕਰਿਆਨਾ ਤੇ ਸਬਜ਼ੀ ਦੀ ਦੁਕਾਨ ਹੈ ਤੇ ਉਹ ਰੋਜ਼ਾਨਾ ਹੀ ਫਤਿਆਬਾਦ ਤੋਂ ਸਮਾਨ ਲੈਣ ਲਈ ਆਉਂਦਾ ਹੈ। ਦੁਕਾਨਦਾਰ ਅਨੁਸਾਰ ਸਵੇਰੇ ਸਾਢੇ ਕੁ ਸੱਤ ਵਜੇਂ ਜਦੋਂ ਸਬਜੀ ਮੰਡੀ ਤੋਂ ਸਮਾਨ ਲੈ ਕੈ ਆਪਣੇ ਮੋਟਰਸਾਈਕਲ ਤੇ ਕਰਿਆਨੇ ਦਾ ਸਮਾਨ ਲੈਣ ਬਜਾਰ ਜਾ ਰਿਹਾ ਸੀ ਤਾਂ ਪੰਜਾਬ ਨੈਸ਼ਨਲ ਬੈਂਕ ਨਜਦੀਕ ਪਹੁੰਚਣ ਤੇ ਪਿਛੋਂ ਆਏ ਪਲਸਰ ਸਵਾਰ ਲੜਕਾ ਤੇ ਲੜਕੀ, ਜਿਨਾਂ੍ਹ ਆਪਣੇ ਮੂੰਹ ਲਪੇਟੇ ਹੋਏ ਸਨ, ਉਸ ਦੀ ਜੇਬ ਨੂੰ ਝਪਟਾ ਮਾਰ ਲਿਆ ਤੇ ਨਾਲ ਹੀ ਲੱਤ ਮਾਰ ਕੇ ਉਸ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਅਤੇ ਤੇਜ ਰਫਤਾਰ ਨਾਲ ਫਰਾਰ ਹੋ ਗਏ। ਝਪਟਮਾਰੀ ਦਾ ਸ਼ਿਕਾਰ ਦਲਬੀਰ ਸਿੰਘ ਅਨੁਸਾਰ ਉਸ ਨੇ ਕੁਝ ਦੂਰੀ ਤਕ ਪਿੱਛਾ ਵੀ ਕੀਤਾ ਪੰ੍ਤੂ ਝਪਟਮਾਰ ਤੇਜ ਰਫਤਾਰ ਨਾਲ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਜੇਬ ‘ਚ 9 ਹਜਾਰ ਦੇ ਕਰੀਬ ਨਕਦੀ ਤੇ ਡਰਾਇਵਿੰਗ ਲਾਇਸੈਂਸ ਸੀ, ਜੋ ਲੁਟੇਰਿਆਂ ਝਪਟ ਲਿਆ। ਦੁਕਾਨਦਾਰ ਵੱਲੋਂ ਘਟਨਾ ਸਬੰਧੀ ਪੁਲਿਸ ਚੌਂਕੀ ਫਤਿਆਬਾਦ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ। ਇਸ ਸੰਬਧੀ ਚੌਂਕੀ ਇੰਚਾਰਜ ਬਲਰਾਜ ਸਿੰਘ ਨੇ ਕਿਹਾ ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ਤੇ ਲੁਟੇਰਿਆਂ ਦੀ ਪਛਾਣ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Vinkmag ad
Share Our Daily Posts

News Desk

Read Previous

ਜਾਨ ਜ਼ੋਖਮ ‘ਚ ਪਾ ਕੇ ਨੌਜਵਾਨ ਨੂੰ ਰੇਲਗੱਡੀ ਹੇਠ ਆਉਣ ਤੋਂ ਬਚਾਇਆ

Read Next

ਕੇਜਰੀਵਾਲ ਦਾ ਵਿਰੋਧ ਕਰਨ ਪਹੁੰਚੇ ਕਿਸਾਨ, ਆਪ ਸੁਪਰੀਮੋ ਦੀ 11.30 ਵਜੇ ਵਪਾਰੀਆਂ ਨਾਲ ਮੀਟਿੰਗ