Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 1, 2026

ਸੇਲ…ਸੇਲ…ਸੇਲ…ਰਾਵਣ ਆਨ ਸੇਲ, ਦੁਸਹਿਰੇ ’ਤੇ ਆਰਡਰ ਨਹੀਂ ਮਿਲਿਆ ਤਾਂ ਜਲੰਧਰ ਦੇ ਕਾਰੀਗਰ ਨੇ ਦਸ਼ਾਨਨ ਸੇਲ ’ਤੇ ਲਗਾਇਆ

ਜਲੰਧਰ : ਸੇਲ…ਸੇਲ…ਸੇਲ…ਰਾਵਣ ਆਨ ਸੇਲ। ਤੁਸੀਂ ਪਹਿਲਾਂ ਕਦੇ ਰਾਵਣ ਨੂੰ ਸੇਲ ’ਤੇ ਲੱਗੇ ਹੋਏ ਨਹੀਂ ਦੇਖਿਆ ਹੋਵੇਗਾ, ਇਥੇ ਜਲੰਧਰ ਦੇ ਸੈਂਟਰਲ ਟਾਊਨ ’ਚ ਇਕ ਕਾਰੀਗਰ ਨੂੰ ਜਦੋਂ ਆਰਡਰ ਘੱਟ ਮਿਲੇ ਤਾਂ ਉਸਨੇ 6-7 ਫੁੱਟ ਦੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾ ਕੇ ਸੇਲ ’ਤੇ ਲਗਾ ਦਿੱਤੇ। ਇਨ੍ਹਾਂ ਦੀ ਕੀਮਤ ਵੀ ਬਹੁਤ ਘੱਟ ਰੱਖੀ ਗਈ ਸੀ। ਸਿਰਫ਼ 100 ਰੁਪਏ ਤੋਂ ਲੈ ਕੇ 250 ਰੁਪਏ ਤਕ। ਲੋਕਾਂ, ਖ਼ਾਸ ਕਰ ਬੱਚਿਆਂ ਨੂੰ ਦਸ਼ਾਨਨ, ਕੁੰਭਕਰਨ ਅਤੇ ਮੇਘਨਾਥ ਦੇ ਇਹ ਛੋਟੇ ਪੁਤਲੇ ਖ਼ੂਬ ਪਸੰਦ ਆਏ ਹਨ।

ਦਰਅਸਲ, ਕੋਰੋਨਾ ਮਹਾਮਾਰੀ ਕਾਰਨ ਜਲੰਧਰ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਨੂੰ ਲਗਾਤਾਰ ਦੂਸਰੇ ਆਰਡਰ ਨਾਂਹ ਦੇ ਬਰਾਬਰ ਮਿਲੇ ਹਨ। ਜਿਥੇ ਕਈ ਕਾਰੀਗਰ ਮਾਯੂਸ ਹੋ ਕੇ ਦੂਸਰੇ ਕੰਮ ਕਰਨ ਲੱਗੇ ਉਥੇ ਹੀ ਪੁਤਲਾ ਬਣਾਉਣ ਵਾਲੇ ਸੁਸ਼ਾਂਤ ਨੇ ਦੂਸਰੇ ਤਰੀਕੇ ’ਤੇ ਕੰਮ ਕੀਤਾ। ਉਨ੍ਹਾਂ ਨੇ ਵੱਡੇ ਪੁਤਲਿਆਂ ਦੀ ਥਾਂ ਛੋਟੇ ਪੁਤਲੇ ਬਣਾਉਣ ’ਤੇ ਧਿਆਨ ਦਿੱਤਾ। ਉਨ੍ਹਾਂ ਨੇ ਨਗਰ ਨਿਗਮ ਦਫ਼ਤਰ ਦੇ ਪਿਛੇ ਸੈਂਟਰਲ ਟਾਊਨ ’ਚ ਰਾਵਣ ਦੇ ਪੁਤਲਿਆਂ ਦੀ ਸੇਲ ਲਗਾਈ ਹੋਈ ਹੈ। ਇਨ੍ਹਾਂ ਨੂੰ ਖ਼ਰੀਦਣ ਨੂੰ ਲੈ ਕੇ ਵਿਸ਼ੇਸ਼ ਤੌਰ ’ਤੇ ਬੱਚਿਆਂ ’ਚ ਖ਼ਾਸ ਕ੍ਰੇਜ਼ ਦੇਖਿਆ ਜਾ ਰਿਹਾ ਹੈ।

ਜਲੰਧਰ ’ਚ ਸੀਮਿਤ ਪੱਧਰ ’ਤੇ ਦੁਸਹਿਰਾ ਸੈਲੀਬ੍ਰੇਸ਼ਨ

ਕੋਰੋਨਾ ਕਾਰਨ ਇਸ ਵਾਰ ਵੀ ਜਲੰਧਰ ’ਚ ਦੁਸਹਿਰਾ ਵੱਡੇ ਪੱਧਰ ’ਤੇ ਨਹੀਂ ਮਨਾਇਆ ਜਾ ਰਿਹਾ। ਸਿਰਫ਼ 6 ਸਥਾਨਾਂ ’ਤੇ ਰਾਵਣ ਦਹਿਨ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡਾ 60 ਫੁੱਟ ਦਾ ਰਾਵਣ ਆਦਰਸ਼ ਨਗਰ ’ਚ ਸਾੜਿਆ ਜਾਵੇਗਾ। ਲਗਾਤਾਰ ਦੂਸਰੇ ਸਾਲ ਸਾਈਂ ਦਾਸ ਸਕੂਲ ਗਰਾਊਂਡ, ਬਲਟਰਨ ਪਾਰਕ ਅਤੇ ਗਵਰਨਮੈਂਟ ਟ੍ਰੇਨਿੰਗ ਕਾਲਜ ਮੈਦਾਨ ’ਚ ਰਾਵਣ ਦਹਿਨ ਨਹੀਂ ਹੋਵੇਗਾ। ਪਹਿਲਾਂ ਇਥੇ ਵੱਡੇ ਪੱਧਰ ’ਤੇ ਦੁਸਹਿਰਾ ਮਨਾਇਆ ਜਾਂਦਾ ਰਿਹਾ ਹੈ।

ਵੱਡੇ ਕਾਰੀਗਰ ਵਿਕਰੀ ਨਾ ਹੋਣ ਕਾਰਨ ਨਾਰਾਜ਼

ਮਹਾਨਗਰ ’ਚ ਵੱਡੇ ਪੱਧਰ ’ਤੇ ਦੁਸਹਿਰਾ ਸੈਲੀਬ੍ਰੇਸ਼ਨ ਨਾ ਹੋਣ ਕਾਰਨ ਕਈ ਪੁਤਲਾ ਬਣਾਉਣ ਵਾਲੇ ਕਾਰੀਗਰ ਮਾਯੂਸ ਹਨ। ਕਾਰੀਗਰ ਸੰਜੀਵਨ ਲਾਲ ਅਨੁਸਾਰ ਉਨ੍ਹਾਂ ਦਾ ਕਾਰੋਬਾਰ ਲਗਾਤਾਰ ਦੂਸਰੇ ਸਾਲ ਚੌਪਟ ਹੋ ਗਿਆ। ਬਹੁਤ ਘੱਟ ਕਮੇਟੀਆਂ ਨੇ ਆਰਡਰ ਦੇ ਕੇ ਪੁਤਲੇ ਬਣਵਾਏ ਹਨ। ਕੋਰੋਨਾ ਤੋਂ ਪਹਿਲਾਂ ਦੇ ਸਾਲਾਂ ’ਚ ਇਹ 300 ਤਕ ਪੁਤਲੇ ਵੇਚ ਦਿੰਦੇ ਸਨ ਪਰ ਇਸ ਵਾਰ 60 ਫੁੱਟ ਦੇ 100 ਪੁਤਲੇ ਵੀ ਨਹੀਂ ਵਿਕ ਪਾਏ ਹਨ।

Vinkmag ad
Share Our Daily Posts

News Desk

Read Previous

ਪੰਜਾਬ ‘ਚ ਦੁਸਹਿਰੇ ਵਾਲੇ ਦਿਨ ਵਾਪਰੇ ਦੋ ਵੱਡੇ ਹਾਦਸੇ; ਇੱਕੋ ਪਰਿਵਾਰ ਦੇ 5 ਜੀਆਂ ਸਣੇ 10 ਦੀ ਮੌਤ, 10 ਲੋਕ ਜ਼ਖ਼ਮੀ

Read Next

ਟਕੈਰਟਰ ਹੇਠ ਆਉਣ ਕਾਰਨ ਚੌਥੀ ਜਮਾਤ ’ਚ ਪੜ੍ਹਦੇ 11 ਸਾਲਾ ਬੱਚੇ ਦੀ ਮੌਤ