Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 1, 2026

ਗੁੱਸੇ ‘ਚ ਆਏ ਵਿਅਕਤੀ ਵੱਲੋਂ ਬੱਚਿਆਂ ਸਾਹਮਣੇ ਪਤਨੀ ਦਾ ਕੁਹਾੜੀ ਮਾਰ ਕੇ ਕਤਲ

ਅਬੋਹਰ : ਸਬ-ਤਹਿਸੀਲ ਸੀਤੋ ਗੁੰਨੋ ਅਧੀਨ ਆਉਂਦੇ ਪਿੰਡ ਖ਼ੈਰਪੁਰ ਦੀ ਢਾਣੀ ਵਿਚ ਬੀਤੀ ਰਾਤ ਗੁੱਸੇ ਵਿਚ ਆਏ ਵਿਅਕਤੀ ਨੇ ਬੱਚਿਆਂ ਸਾਹਮਣੇ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਬਚਾਅ ਲਈ ਆਏ ਆਪਣੇ ਸਾਲੇ ਨੂੰ ਕੁਹਾੜੀ ਨਾਲ ਜ਼ਖ਼ਮੀ ਕਰ ਕੇ ਉਹ ਫ਼ਰਾਰ ਹੋ ਗਿਆ।

ਵੀਰਵਾਰ ਸਵੇਰੇ ਜਿਵੇਂ ਹੀ ਪੁਲਿਸ ਮੌਕੇ ’ਤੇ ਪੁੱਜੀ ਤਾਂ ਰੋਂਦੇ ਹੋਏ ਬੱਚਿਆਂ ਨੇ ਪੁਲਿਸ ਨੂੰ ਵਾਰਦਾਤ ਬਾਰੇ ਦੱਸਿਆ। ਮ੍ਰਿਤਕਾ ਦੇ ਭਰਾ ਬੱਬਲੂ ਤੇ ਨਰੇਸ਼ ਵਾਸੀ ਅੰਮ੍ਰਿਤਪੁਰ, ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਸ ਦੀ ਭੈਣ ਰਮਾ ਦੇਵੀ ਦਾ ਵਿਆਹ ਬਿੱਲੂ ਨਾਲ ਕੁਝ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੀ ਭੈਣ ਪਿੰਡ ਖ਼ੈਰਪੁਰ ਦੇ ਜਿਮੀਦਾਰ ਓਮ ਪ੍ਰਕਾਸ਼ ਕੋਲ ਆਪਣੇ ਬੱਚਿਆਂ ਨਿਧੀ (10 ਸਾਲ), ਅਨੂ (7 ਸਾਲ) ਅਤੇ ਕਾਕੂ (5 ਸਾਲ) ਨਾਲ ਨਰਮਾ ਚੁਗਣ ਆਈ ਸੀ ਜਦਕਿ ਜੀਜਾ ਬਿੱਲੂ ਹਫ਼ਤਾ ਪਹਿਲਾਂ ਹੀ ਯੂਪੀ ਤੋਂ ਖ਼ੈਰਪੁਰ ਆਇਆ ਸੀ।

ਬੀਤੀ ਸ਼ਾਮ ਜਦੋਂ ਰਮਾ ਕੱਪੜੇ ਧੋ ਰਹੀ ਸੀ ਤਾਂ ਉਸ ਦੇ ਪਤੀ ਨੇ 2 ਹਜ਼ਾਰ ਰੁਪਏ ਮੰਗੇ। ਉਸ ਦੀ ਭੈਣ ਨੇ ਸਵੇਰੇ ਜਿਮੀਦਾਰ ਤੋਂ ਰੁਪਏ ਲੈ ਕੇ ਦੇਣ ਦੀ ਗੱਲ ਕਹੀ ਤਾਂ ਬਿੱਲੂ ਨੇ ਉਥੇ ਨਾਲ ਹੀ ਪਈਆਂ ਇੱਟਾਂ ਨਾਲ ਪਤਨੀ ਨੂੰ ਜ਼ਖ਼ਮੀ ਕੀਤਾ। ਜਦੋਂ ਬਚਾਅ ਲਈ ਔਰਤ ਦੀ ਮਾਸੀ ਦਾ ਪੁੱਤਰ ਪੱਪੂ ਆਇਆ ਤਾਂ ਬਿੱਲੂ ਕਮਰੇ ਵਿਚ ਪਈ ਕੁਹਾੜੀ ਲੈ ਆਇਆ ਅਤੇ ਕੁਹਾੜੀ ਨਾਲ ਦੋਵਾਂ ਦੇ ਵਾਰ ਕਰ ਕੇ ਫ਼ਰਾਰ ਹੋ ਗਿਆ।

ਇਲਾਜ ਲਈ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਦੇਰ ਰਾਤ ਰਮਾ ਨੇ ਦਮ ਤੋੜ ਦਿੱਤਾ। ਹਸਪਤਾਲ ਵਿਚ ਜ਼ੇਰੇ ਇਲਾਜ ਪੱਪੂ ਦੇ ਬਿਆਨ ਲੈਣ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਔਰਤ ਦੇ ਬੱਚਿਆਂ ਦੇ ਬਿਆਨ ਲਏ ਹਨ। ਇਸ ਦੌਰਾਨ ਬੱਚਿਆਂ ਨੇ ਰੋਂਦੇ ਹੋਏ ਸਾਰੀ ਹੱਡ ਬੀਤੀ ਸੁਣਾਈ ਹੈ।

Vinkmag ad
Share Our Daily Posts

News Desk

Read Previous

ਟਕੈਰਟਰ ਹੇਠ ਆਉਣ ਕਾਰਨ ਚੌਥੀ ਜਮਾਤ ’ਚ ਪੜ੍ਹਦੇ 11 ਸਾਲਾ ਬੱਚੇ ਦੀ ਮੌਤ

Read Next

ਜਲੰਧਰ ’ਚ ਮੋਬਾਈਲ ਸ਼ਾਪ ਤੋਂ 1 ਲੱਖ ਕੈਸ਼ ਤੇ 5 ਲੱਖ ਰੁਪਏ ਦਾ ਸਾਮਾਨ ਚੋਰੀ, ਛੱਤ ਦਾ ਦਰਵਾਜ਼ਾ ਤੋੜ ਕੇ ਅੰਦਰ ਵੜੇ ਚੋਰ