Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

May 2, 2026

ਆਪਣਿਆਂ ਨੂੰ ਗੱਫੇ : ਚਲਾਕ ਨਿਕਲੀ ਅਕਾਲੀ ਨੇਤਾ ਦੀ ਧੀ, ਪਹਿਲਾਂ ਦਿਵਿਆਂਗ ਕੋਟੇ ’ਚ ਲਿਆ ਪੰਪ ਤੇ ਫਿਰ ਨੌਕਰੀ

ਪਟਿਆਲਾ : ਭਰਤੀ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ (Punjabi University) ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ ਪਰ ਹੁਣ ਰਾਜਪਾਲ ਦਫ਼ਤਰ ਤੋਂ ਆਈ ਚਿੱਠੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਚਿੱਠੀ ’ਚ ਇਕ ਮਹਿਲਾ ਮੁਲਾਜ਼ਮ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਦਿਵਿਆਂਗ ਕੋਟੇ ’ਚੋਂ ਦੋ ਲਾਭ ਲੈਣ ਬਾਰੇ ਦੱਸਿਆ ਗਿਆ ਹੈ। ਸ਼ਿਕਾਇਤ ਅਨੁਸਾਰ ਲੁਧਿਆਣਾ ਵਾਸੀ ਔਰਤ ਵੱਲੋਂ ਦਿਵਿਆਂਗ ਕੋਟੇ ’ਚ ਕੇਂਦਰ ਸਰਕਾਰ ਕੋਲੋਂ ਪੈਟਰੋਲ ਪੰਪ (Petrol Pump) ਲੈਣ ਦੇ ਨਾਲ ਪੰਜਾਬੀ ਯੂਨੀਵਰਸਿਟੀ ’ਚ ਪੱਕੀ ਨੌਕਰੀ ਹਾਸਲ ਕਰ ਲਈ। ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਚਿੱਠੀ ਅਨੁਸਾਰ ਲਾਭ ਲੈਣ ਵਾਲੀ ਔਰਤ ਲੁਧਿਆਣਾ ਤੋਂ ਸਾਬਕਾ ਅਕਾਲੀ ਮੰਤਰੀ (SAD Leader) ਦੀ ਧੀ ਹੈ।

ਰਾਜਪਾਲ ਦਫ਼ਤਰ ਤੋਂ ਪੰਜਾਬੀ ਯੂਨੀਵਰਸਿਟੀ ਵਾਇਸ ਚਾਂਸਲਰ ਕੋਲ ਪੁੱਜੀ ਸ਼ਿਕਾਇਤ ਅਨੁਸਾਰ ਲੁਧਿਆਣਾ ਵਾਸੀ ਇਕ ਔਰਤ ਵੱਲੋਂ ਬੇਰੁਜ਼ਗਾਰ ਤੇ ਦਿਵਿਆਂਗ ਹੋਣ ਦਾ ਕਹਿ ਕੇ 2005 ਵਿਚ ਹਿੰਦੁਸਤਾਨ ਪੈਟਰੋਲੀਅਮ ਲਿਮਟਡ ਦੀ ਡੀਲਰਸ਼ਿਪ ਲਈ ਗਈ। ਉਸ ਸਮੇਂ ਤੋਂ ਇਸ ਔਰਤ ਦੇ ਨਾਂ ’ਤੇ ਲੁਧਿਆਣਾ ’ਚ ਪੈਟਰੋਲ ਪੰਪ ਚੱਲ ਰਿਹਾ ਹੈ। ਫਿਰ 2010 ’ਚ ਉਕਤ ਔਰਤ ਨੇ ਪੈਟਰੋਲ ਪੰਪ ਸਬੰਧੀ ਜਾਣਕਾਰੀ ਨਾ ਦੇ ਕੇ ਪੰਜਾਬੀ ਯੂਨੀਵਰਸਿਟੀ ’ਚ ਰਸੂਖ ਦਿਖਾਉਂਦਿਆਂ ਐਡਹਾਕ ਆਧਾਰ ’ਤੇ ਨੌਕਰੀ ਹਾਸਲ ਕਰ ਲਈ। ਸੀਨੀਆਰਤਾ ਦੀ ਅਣਦੇਖੀ ਕਰਦਿਆਂ ਉਸ ਸਮੇਂ ਇਸ ਮੁਲਾਜ਼ਮ ਨੂੰ ਯੂਨੀਵਰਸਿਟੀ ਕੈਂਪਸ ਵਿਚ ਰਿਹਾਇਸ਼ ਵੀ ਮੁਹੱਈਆ ਕਰਵਾ ਦਿੱਤੀ ਗਈ। ਇਸੇ ਤਰ੍ਹਾਂ 2014 ਵਿਚ ਇਸ ਔਰਤ ਦੀ ਪੰਜਾਬੀ ਯੂਨੀਵਰਸਿਟੀ ’ਚ ਸੀਨੀਅਰ ਤਕਨੀਕੀ ਸਹਾਇਕ ਵਜੋਂ ਨੌਕਰੀ ਵੀ ਪੱਕੀ ਹੋ ਗਈ। ਕੇਂਦਰ ਤੇ ਸੂਬਾ ਸਰਕਾਰ ਤੋਂ ਇਕ ਕੋਟੇ ਵਿਚ ਦੋ-ਦੋ ਲਾਭ ਲੈਣ ਸਬੰਧੀ ਕੀਤੀ ਸ਼ਿਕਾਇਤ ’ਚ ਸਿਵਲ ਸੇਵਾਵਾਂ, ਯੂਨੀਵਰਸਿਟੀ ਤੇ ਭਾਰਤ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਹੋਣ ਦੀ ਗੱਲ ਕਹੀ ਗਈ ਹੈ।

ਸਾਬਕਾ ਅਕਾਲੀ ਮੰਤਰੀ ਨਾਲ ਜੁੜਿਆ ਹੈ ਮਾਮਲਾ

ਇਕ ਕੋਟੇ ’ਚ ਦੋ ਲਾਭ ਲੈਣ ਦਾ ਮਾਮਲਾ ਇਕ ਸਾਬਕਾ ਅਕਾਲੀ ਮੰਤਰੀ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤ ਅਨੁਸਾਰ ਸਾਲ 2010 ’ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਮੌਕੇ ਪੰਜਾਬੀ ਯੂਨੀਵਰਸਿਟੀ ਚ ਇਹ ਭਰਤੀ ਹੋਈ ਸੀ। ਪੱਤਰ ਅਨੁਸਾਰ ਉਸ ਦੌਰਾਨ ਵਾਈਸ ਚਾਂਸਲਰ ਦੀ ਸਿਆਸੀ ਨੇੜਤਾ ਦਾ ਲਾਭ ਲੈਂਦਿਆਂ ਇਹ ਨਿਯੁਕਤੀ ਲਈ ਗਈ। ਮਾਮਲਾ ਲੁਧਿਆਣਾ ਤੋਂ ਸਾਬਕਾ ਅਕਾਲੀ ਮੰਤਰੀ ਦੀ ਧੀ ਨਾਲ ਜੁੜਿਆ ਹੋਣ ਕਰਕੇ ਜਿੱਥੇ ਨਵੀਂ ਚਰਚਾ ਛਿੜ ਗਈ ਹੈ, ਉਥੇ ਯੂਨੀਵਰਸਿਟੀ ਅਥਾਰਟੀ ਲਈ ਵੀ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ।

ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਇਹ

ਮਾਮਲਾ ਮੇਰੇ ਧਿਆਨ ’ਚ ਨਹੀਂ ਹੈ। ਜੇਕਰ ਰਾਜਪਾਲ ਦਫਤਰ ਤੋਂ ਕੋਈ ਚਿੱਠੀ ਆਈ ਹੈ ਤਾਂ ਉਸ ਦੀ ਜਾਂਚ ਲਈ ਫਾਇਲ ਅੱਗੇ ਭੇਜੀ ਜਾ ਚੁੱਕੀ ਹੋਵੇਗੀ। ਜੇਕਰ ਕਿਸੇ ਦੇ ਨਾਮ ’ਤੇ ਜ਼ਮੀਨ ਹੈ ਤੇ ਨਾਲ ਹੀ ਉਹ ਸਹੀ ਢੰਗ ਨਾਲ ਸਰਕਾਰੀ ਨੌਕਰੀ ਕਰਦਾ ਹੈ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ ਪਰ ਕਿਸੇ ਵਿਸ਼ੇਸ਼ ਕੋਟੇ ਦੇ ਅਧਾਰ ’ਤੇ ਦੋ ਲਾਭ ਲੈਣਾ ਜਾਂਚ ਦਾ ਵਿਸ਼ਾ ਹੈ।

ਸੀਨੀਅਰ ਐਡਵੋਕੇਟ ਸੁਖਜਿੰਦਰ ਆਨੰਦ ਨੇ ਕੀ ਕਿਹਾ…

ਇਕੋ ਕੋਟੇ ’ਚੋਂ ਦੋ-ਦੋ ਲਾਭ ਲੈਣਾ ਕਾਨੂੰਨਨ ਜ਼ੁਰਮ ਹੈ ਤੇ ਇਸ ਨਾਲ ਹੋਰਾਂ ਲਾਭਪਾਤਰੀਆਂ ਦਾ ਹੱਕ ਵੀ ਮਾਰਿਆ ਗਿਆ ਹੈ। ਅਜਿਹੇ ਮਾਮਲੇ ਦੀ ਬਿਨਾਂ ਪੱਖਪਾਤ ਤੋਂ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ। ਗਲਤ ਢੰਗ ਨਾਲ ਭਰਤੀ ਹੋਏ ਤੇ ਭਰਤੀ ਕਰਨ ਵਾਲੇ ਦੋਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Vinkmag ad
Share Our Daily Posts

News Desk

Read Previous

ਡਿਪਟੀ ਸੀਐੱਮ ਰੰਧਾਵਾ ਬੋਲੇ- ਪੰਜਾਬ ‘ਚ ‘ਅਦ੍ਰਿਸ਼ ਐਮਰਜੈਂਸੀ’ ਵਰਗੇ ਹਾਲਾਤ, ਆਪਣੇ ਪੁਰਾਣੇ ਦਾਇਰੇ ‘ਚ ਰਹੇ ਬੀਐੱਸਐੱਫ

Read Next

ਪੰਜਾਬ ‘ਚ ਕੋਲੇ ਦੀ ਕਮੀ ਨਾਲ ਨਹੀਂ, ਕਮਜੋਰ ਮੈਨੇਜਮੈਂਟ ਦੇ ਕਾਰਨ ਆਇਆ ਬਿਜਲੀ ਸੰਕਟ : ਸੁਖਬੀਰ