Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 2, 2026

ਕਿਸਾਨਾਂ ਦੇ ਬੰਦ ਨੂੰ ਲੈ ਕੇ ਰੇਲਵੇ ਨੇ ਕੀਤੇ ਕਮਰ ਕੱਸੇ, ਫਿਰੋਜ਼ਪੁਰ ਮੰਡਲ ‘ਚ ਸੁਰੱਖਿਆ ਪੁਖ਼ਤਾ ਕਰਨ ਦੇ ਹੁਕਮ

ਜਲੰਧਰ : ਆਉਂਦੀ 18 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ‘ਰੇਲ ਰੋਕੋ’ ਦਿਵਸ ਨੂੰ ਮੁੱਖ ਰੱਖਦੇ ਹੋਏ ਫਿਰੋਜ਼ਪੁਰ ਰੇਲਵੇ ਮੰਡਲ ਆਰਪੀਐਫ ਦੇ ਸਹਾਇਕ ਸੁਰੱਖਿਆ ਕਮਿਸ਼ਨਰ ਨੇ ਡਿਪਟੀ ਚੀਫ ਕੰਟਰੋਲਰ ਨੂੰ ਪੱਤਰ ਲਿਖਿਆ ਹੈ। ਪੁੱਤਰ ’ਚ ਉਨ੍ਹਾਂ ਫਿਰੋਜ਼ਪੁਰ ਰੇਲਵੇ ਮੰਡਲ ਦੇ ਸਟੇਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਆਰਪੀਐਫ ਦੇ ਥਾਣਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਰੇਲਵੇ ਲਾਈਨਾਂ ਤੋਂ ਇਲਾਵਾ ਰੇਲਵੇ ਪ੍ਰਾਪਰਟੀ ਤੇ ਯਾਤਰੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ ਹੈ।

ਜੀਆਰਪੀ ਨੇ ਵੀ ਧਰਨਿਆਂ ਨੂੰ ਮੁੱਖ ਰੱਖਦੇ ਹੋਏ ਕੀਤੇ ਵਿਸ਼ੇਸ਼ ਪ੍ਰਬੰਧ 

ਦੂਜੇ ਪਾਸੇ ਜੀਆਰਪੀ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 18 ਅਕਤੂਬਰ ਨੂੰ ਰੇਲਵੇ ਫਾਟਕਾਂ ਜਾਂ ਹੋਰ ਥਾਵਾਂ ਤੇ ਧਰਨੇ ਦੇਣ ਤੇ ਰੇਲਾਂ ਰੋਕਣ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਸ ਸਬੰਧ ’ਚ ਥਾਣਾ ਜੀਆਰਪੀ ਦੇ ਐੱਸਐੱਚਓ ਬਲਬੀਰ ਸਿੰਘ ਨੇ ਦੱਸਿਆ ਕਿ ਕਿਸਾਨ ਮੋਰਚਾ ਵੱਲੋਂ 11 ਰੇਲਵੇ ਸਟੇਸ਼ਨਾਂ ਤੇ ਫਾਟਕਾਂ ’ਤੇ ਧਰਨੇ ਲਾਏ ਜਾਣੇ ਹਨ ਜਿੱਥੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਉੱਥੇ ਫੋਰਸ ਤਾਇਨਾਤ ਕਰਨ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ|

ਫਾਟਕਾਂ ’ਤੇ ਪੁਲਿਸ ਫੋਰਸ ਤਾਇਨਾਤ ਕਰਨ ਲਈ ਲਾਈਆਂ ਡਿਊਟੀਆਂ

ਐੱਸਐੱਚਓ ਅਨੁਸਾਰ ਕਿਸਾਨ ਮੋਰਚਾ ਵੱਲੋਂ 18 ਅਕਤੂੂਬਰ ਨੂੰ ਜਲੰਧਰ ਛਾਉਣੀ ਦੇ ਦਕੋਹਾ ਫਾਟਕ, ਭੋਗਪੁਰ ਰੇਲਵੇ ਫਾਟਕ, ਕਾਲਾ ਬੱਕਰਾ, ਆਦਮਪੁਰ, ਸੰਗਰਾਲੀ ਫਾਟਕ, ਮਾਡਲ ਟਾਊਨ ਹੁੁਸਿਆਰਪੁਰ ਦਾ ਫਾਟਕ, ਮੁਕੇਰੀਆਂ ਲਾਗੇ ਚੱਕਕਲਾਂ ਸਟੇਸ਼ਨ, ਗੜਸ਼ੰਕਰ ਦਾਰਾ ਪੁਰ ਟਾਂਡਾ ਰੇਲਵੇ ਫਾਟਕ ਅਤੇ ਕਪੂਰਥਲਾ ਆਦਿ ਸ਼ਾਮਿਲ ਹਨ। ਉਕਤ ਸਟੇਸ਼ਨਾਂ ਤੇ ਫਾਟਕਾਂ ’ਤੇ ਪੁਲਿਸ ਫੋਰਸ ਤਾਇਨਾਤ ਕਰਨ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।

Vinkmag ad
Share Our Daily Posts

News Desk

Read Previous

ਪੰਜਾਬੀਆਂ ਦਾ ਵਿਦੇਸ਼ ਪ੍ਰੇਮ, ਜਲੰਧਰ ’ਚ ਹਾਈਵੇ ਦੇ ਕਿਨਾਰੇ ਲਗਾਇਆ ਸਿਡਨੀ, ਲੰਡਨ ਤੇ ਦੁਬਈ ਦੀ ਦੂਰੀ ਦੱਸਦਾ ਮੀਲ-ਪੱਥਰ

Read Next

ਪੁਲਿਸ ਮੁਲਾਜ਼ਮ ਨੂੰ ਗਾਲ੍ਹਾਂ ਕੱਢਣ ਤੇ ਜਾਨੋ ਮਾਰਨ ਦੀ ਧਮਕੀ ਦੇਣ ਦੇ ਦੋਸ਼ ‘ਚ 27 ਖ਼ਿਲਾਫ਼ ਮਾਮਲਾ ਦਰਜ