ਜੇਐੱਨਐੱਨ,ਜਲੰਧਰ : ਥਾਣਾ ਰਾਮਾ ਮੰਡੀ ਖੇਤਰ ਦੇ ਚੁਗਿੱਟੀ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਦੋ ਸਕੂਟੀ ਸਵਾਰ ਅੌਰਤਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਹਾਦਸੇ ‘ਚ ਜ਼ਖ਼ਮੀ ਅੌਰਤਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈਂਦਿਆਂ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿ੍ਤਕਾਂ ਦੀ ਪਛਾਣ ਅਮਰਜੀਤ ਪਤਨੀ ਬਲਵੀਰ ਸਿੰਘ, ਅਨੀਤਾ ਸ਼ਰਮਾ ਨਿਵਾਸੀ ਮੋਹਨ ਵਿਹਾਰ ਥਾਣਾ ਰਾਮਾ ਮੰਡੀ ਵਜੋਂ ਹੋਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਘਟਨਾ ਵਾਲੀ ਥਾਂ ‘ਤੇ ਸਭ ਤੋਂ ਪਹਿਲਾਂ ਪੁੱਜੇ ਪੀਸੀਆਰ ਨੰ. 19 ਦੇ ਏਐੱਸਆਈ ਪ੍ਰਰੇਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 4.45 ‘ਤੇ ਸੂਚਨਾ ਮਿਲੀ ਸੀ ਕਿ ਬੀਬੀਐੱਮਬੀ ਦਫ਼ਤਰ ਦੇ ਗੇਟ ਸਾਹਮਣੇ ਇਕ ਟਰੱਕ ਨੇ ਸਕੂਟੀ ਸਵਾਰ ਅੌਰਤਾਂ ਨੂੰ ਟੱਕਰ ਮਾਰ ਦਿੱਤੀ ਹੈ। ਸੂਚਨਾ ਤੋਂ ਬਾਅਦ ਮੌਕੇ ‘ਤੇ ਪੁੱਜਣ ‘ਤੇ ਪਤਾ ਲੱਗਾ ਕਿ ਦੋਵੇਂ ਹੀ ਅੌਰਤਾਂ ਦੀ ਮੌਕੇ ‘ਤੇ ਮੌਤ ਹੋ ਚੁੱਕੀ ਹੈ। ਇਸ ਦੀ ਸੂਚਨਾ ਆਟੋ ਚਾਲਕ ਨੇ ਪੁਲਿਸ ਨੂੰ ਦਿੱਤੀ ਸੀ।
ਮੌਕੇ ਤੋਂ ਫਰਾਰ ਹੋਇਆ ਡਰਾਈਵਰ ਲੋਕਾਂ ਨੇ ਪਿੱਛਾ ਕਰ ਕੇ ਕੀਤਾ ਕਾਬੂ
ਘਟਨਾ ਤੋਂ ਬਾਅਦ ਮੁਲਜ਼ਮ ਟਰੱਕ ਚਾਲਕ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ ਜਿਸ ਨੂੰ ਸਥਾਨਕ ਲੋਕਾਂ ਨੇ ਕਰੀਬ ਦੋ ਕਿਲੋਮੀਟਰ ਤਕ ਪਿੱਛਾ ਕਰਨ ਤੋਂ ਬਾਅਦ ਰਾਮਾ ਮੰਡੀ ਚੌਕ ਨੇੜੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਟਰੱਕ ਚਾਲਕ ਸਤਨਾਮ ਸਿੰਘ ਨਿਵਾਸੀ ਕਾਦੀਆਂ ਗੁਰਦਾਸਪੁਰ ਨੂੰ ਗਿ੍ਫ਼ਤਾਰ ਕਰ ਕੇ ਉਸ ਖ਼ਿਲਾਫ਼ ਸਬੰਧਤ ਧਾਰਾਵਾਂ ‘ਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਟਰੱਕ ਡਰਾਈਵਰ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ‘ਚ ਮੈਡੀਕਲ ਲਈ ਭੇਜ ਦਿੱਤਾ ਹੈ ਤਾਂ ਕਿ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਹਾਦਸੇ ਦੇ ਸਮੇਂ ਡਰਾਈਵਰ ਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ ਟਰੱਕ ਜੰਮੂ ਤੋਂ ਸਾਮਾਨ ਲੱਦ ਕੇ ਨਵੀਂ ਦਿੱਲੀ ਜਾ ਰਿਹਾ ਸੀ।
ਲਾਸ਼ਾਂ ਨੂੰ 20 ਮੀਟਰ ਤਕ ਘਸੀੜਦਾ ਰਿਹਾ ਟਰੱਕ
ਮਾਮਲੇ ‘ਚ ਦੋਵੇਂ ਅੌਰਤਾਂ ਨੂੰ ਟਰੱਕ ਮਾਰਨ ਤੋਂ ਬਾਅਦ ਲਾਸ਼ਾਂ ਟਰੱਕ ‘ਚ ਫਸ ਗਈਆਂ। ਅੌਰਤਾਂ ਦੀਆਂ ਲਾਸ਼ਾਂ ਟਰੱਕ ‘ਚ ਫਸ ਕੇ ਕਰੀਬ 20 ਮੀਟਰ ਤਕ ਘਸੀੜਦਾ ਰਿਹਾ। ਇਹ ਹਾਦਸਾ ਬੀਬੀਐੱਮਬੀ ਦਫ਼ਤਰ ਦੇ ਗੇਟ ਸਾਹਮਣੇ ਹੋਇਆ ਸੀ ਜਦਕਿ ਅੌਰਤਾਂ ਦੀਆਂ ਲਾਸ਼ਾਂ ਓਵਰਬਿ੍ਜ ਹੇਠਾਂ ਸਥਿਤ ਮਜ਼ਾਰ ਦੇ ਸਾਹਮਣੇ ਮਿਲੀਆਂ। ਇਸ ਦੌਰਾਨ ਅੌਰਤਾਂ ਦੀ ਸਕੂਟੀ ਦੇ ਟੁਕੜੇ ਤੇ ਉਨ੍ਹਾਂ ਦੀਆਂ ਚੱਪਲਾਂ ਵੀ ਹਾਈਵੇ ‘ਤੇ ਮਿਲੀਆਂ।
—
ਅਨੀਤਾ ਦੇ ਪੁੱਤਰਾਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ
ਹਾਦਸੇ ਦੀ ਸੂਚਨਾ ਤੋਂ ਬਾਅਦ ਮੌਕੇ ‘ਤੇ ਪੁੱਜੇ ਮਿ੍ਤਕ ਅਮਰਜੀਤ ਕੌਰ ਦੇ ਪਤੀ ਪ੍ਰਰਾਪਰਟੀ ਡੀਲਰ ਬਲਬੀਰ ਸਿੰਘ ਨੇ ਦੱਸਿਆ ਕਿ ਅਮਰਜੀਤ ਆਪਣੀ ਗੁਆਂਢਣ ਅਨੀਤਾ ਸ਼ਰਮਾ ਨਾਲ ਸ਼ਾਮ ਕਰੀਬ 4.15 ਵਜੇ ਘਰੋਂ ਬਾਜ਼ਾਰ ਜਾਣ ਲਈ ਨਿਕਲੀਆਂ ਸਨ ਜਿਸ ਦੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਹੈ। ਮਿ੍ਤਕਾ ਅਮਰਜੀਤ ਕੌਰ ਦੇ ਦੋ ਪੁੱਤਰ ਹਨ ਜਿਨ੍ਹਾਂ ਦੀ ਉਮਰ 15-14 ਸਾਲ ਹੈ। ਅਨੀਤਾ ਸ਼ਰਮਾ ਦੇ ਦੋ ਪੁੱਤਰ ਹਨ, ਜਿਨ੍ਹਾਂ ਦੇ ਪਤੀ ਦੀ ਕੁਝ ਸਾਲ ਪਹਿਲਾ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ ਇਕ ਵਿਦੇਸ਼ ‘ਚ ਰਹਿੰਦਾ ਹੈ ਉਥੇ ਦੂਜਾ ਪੁੱਤਰ ਚਿੰਤਪੁਰਨੀ ਮਾਤਾ ਦੇ ਦਰਸ਼ਨ ਲਈ ਗਿਆ ਹੋਇਆ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੋਂ ਹੀ ਦੋਵੇਂ ਘਰਾਂ ‘ਚ ਮਾਤਮ ਛਾ ਗਿਆ ਹੈ। ਉਥੇ ਅਨੀਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੋਵੇਂ ਪੁੱਤਰਾਂ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ।
—
ਨਸ਼ੇ ਦੀ ਪੁਸ਼ਟੀ ਲਈ ਕਰਵਾਇਆ ਗਿਆ ਮੈਡੀਕਲ
ਮਾਮਲੇ ਨੂੰ ਲੈ ਕੇ ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਮੁਲਜ਼ਮ ਟਰੱਕ ਡਰਾਈਵਰ ਨੂੰ ਰਾਮਾ ਮੰਡੀ ਨੇੜਿਓਂ ਗਿ੍ਫ਼ਤਾਰ ਕਰ ਕੇ ਟਰੱਕ ਨੂੰ ਕਬਜ਼ੇ ‘ਚ ਲੈਂਦਿਆਂ ਮੁਲਜ਼ਮ ਖ਼ਿਲਾਫ਼ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਹੀ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਨਾਲ ਹੀ ਡਰਾਈਵਰ ਦਾ ਮੈਡੀਕਲ ਕਰਵਾਇਆ ਗਿਆ ਹੈ ਜਿਸ ਨਾਲ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਉਸ ਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਹੈ।
—
ਬੀਤੇ ਸੋਮਵਾਰ ਸਵੇਰੇ ਹੀ ਹਾਦਸੇ ‘ਚ ਗਈ ਸੀ ਇਕ ਲੜਕੀ ਦੀ ਜਾਨ
ਬੀਤੇ ਸੋਮਵਾਰ ਸਵੇਰੇ ਕੈਂਟ ਥਾਣਾ ਖੇਤਰ ਦੇ ਧੰਨੋਵਾਲੀ ਪਿੰਡ ਨੇੜੇ ਹਾਈਵੇ ਪਾਰ ਕਰ ਰਹੀਆਂ ਦੋ ਲੜਕੀਆਂ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ‘ਚ ਆ ਗਈਆਂ ਸਨ। ਹਾਦਸੇ ‘ਚ ਜਿਥੇ ਇਕ 22 ਸਾਲ ਦੀ ਲੜਕੀ ਨਵਜੋਤ ਕੌਰ ਦੀ ਮੌਕੇ ‘ਤੇ ਦਰਦਨਾਕ ਮੌਤ ਹੋ ਗਈ ਸੀ ਤੇ ਉਥੇ ਮਮਤਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਸਬ-ਇੰਸਪੈਕਟਰ ਅਮਿ੍ਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਸੀ। ਹਾਲਾਂਕਿ ਦੋਵੇਂ ਧਿਰਾਂ ‘ਚ ਸਮਝੌਤਾ ਹੋਣ ਜਾਣ ਤੋਂ ਬਾਅਦ ਮਿ੍ਤਕਾ ਦੇ ਪਰਿਵਾਰ ਨੂੰ 12.50 ਲੱਖ ਤੇ ਜ਼ਖ਼ਮੀ ਦੇ ਪਰਿਵਾਰਕ ਨੂੰ ਸਾਢੇ ਤਿੰਨ ਲੱਖ ਸਬ ਇੰਸਪੈਕਟਰ ਵੱਲੋਂ ਆਰਥਿਕ ਮਦਦ ਦਿੱਤੀ ਗਈ ਸੀ।
—
ਹਾਈਵੇ ‘ਤੇ ਪਹਿਲਾਂ ਵੀ ਤੇਜ਼ ਰਫ਼ਤਾਰ ਕਾਰਨ ਹੋ ਚੁੱਕੀਆਂ ਕਈ ਮੌਤਾਂ
8 ਨਵੰਬਰ 2020 ਨੂੰ ਪੰਜਾਬੀ ਬਾਗ਼ ‘ਚ ਰਹਿਣ ਵਾਲੇ ਕੈਮੀਕਲ ਇੰਜੀਨੀਅਰ ਅਨੁਰਾਗ ਕੁਮਾਰ ਸ਼ਰਮਾ ਨੂੰ ਪਠਾਨਕੋਟ ਚੌਕ ‘ਤੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਥੇ ਉਸ ਨਾਲ ਬੈਠੀ ਉਸ ਦੀ ਸਾਲੀ ਪਟਿਆਲਾ ਨਿਵਾਸੀ ਮਨਪ੍ਰਰੀਤ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।
—
12 ਮਈ 2021 ਨੂੰ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਈਆਂ ਸਕੂਟੀ ਸਵਾਰ ਭੂਆ-ਭਤੀਜੀ ਦੀ ਮੌਤ, ਦੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ।
—
ਸਿਕਸ ਲੇਨ ਹਾਈਵੇ ‘ਤੇ ਬਣੇ ਫੋਰ ਲੇਨ ਆਰਓਬੀ ਫਲਾਈਓਵਰ ਲੈ ਰਹੇ ਹਨ ਜਾਨਾਂ
ਪਾਨੀਪਤ ਤੋਂ ਲੈ ਕੇ ਜਲੰਧਰ ਤਕ ਬਣੇ ਸਿਕਸ ਲੇਨ ਹਾਈਵੇ ‘ਤੇ ਬਣੇ ਫੋਨ ਲੇਨ ਫਲਾਈਓਵਰ ਰੇਲਵੇ ਓਵਰਬਿ੍ਜ ਹੁਣ ਲੋਕਾਂ ਦੀ ਜਾਨ ਲੈਣ ਲੱਗੇ ਹਨ। ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਬਣਾਏ ਗਏ ਇਸ ਹਾਈਵੇ ‘ਤੇ ਬਣੇ ਫੋਨ ਲੇਨ ਆਰਓਬੀ ਤੇ ਫਲਾਈਓਵਰਾਂ ਦਾ ਮੁੱਦਾ ‘ਅਦਾਰਾ ਜਾਗਰਣ’ ਪਹਿਲਾਂ ਵੀ ਉਠਾ ਚੁੱਕਾ ਹੈ ਪਰ ਹਾਈਵੇ ਪ੍ਰਸ਼ਾਸਨ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ ਹਨ। ਵੀਰਵਾਰ ਨੂੰ ਵੀ ਜਿਥੇ ਹਾਦਸੇ ਹੋਇਆ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ। ਸਕੂਟੀ ‘ਤੇ ਅੌਰਤਾਂ ਲੱਦੇਵਾਲੀ ਵੱਲੋਂ ਹਾਈਵੇ ‘ਤੇ ਜਿਵੇਂ ਹੀ ਆਈ ਅਚਾਨਕ ਫੋਨ ਲੋਨ ਆਰਓਬੀ ਹੋਣ ਕਾਰਨ ਪਿੱਿਛਓਂ ਆ ਰਹੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ‘ਚ ਆ ਗਈਆਂ। ਹਾਈਵੇ ਬਲੈਕ ਸਪਾਟਾਂ ‘ਚ ਇਸ ਦਾ ਜ਼ਿਕਰ ਹੈ ਪਰ ਪ੍ਰਸ਼ਾਸਨ ਦੀ ਰਿਪੋਰਟ ਤੋਂ ਬਾਅਦ ਵੀ ਮੌਕੇ ‘ਤੇ ਵਾਹਨ ਚਾਲਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਉਪਾਅ ਨਹੀਂ ਕੀਤੇ ਜਾ ਰਹੇ ਹਨ।
ਜਿਥੇ ਹਾਦਸਾ ਹੋਇਆ ਹੈ ਉਥੇ ਪੂਰੇ ਦਿਨ ਗੁਰੂ ਨਾਨਕਪੁਰਾ ਵੱਲੋਂ ਸੈਂਕੜੇ ਲੋਕ ਹਾਈਵੇ ਲੰਘ ਕਰ ਕੇ ਆਟੋ ਤੇ ਬੱਸਾਂ ਫੜਦੇ ਹਨ। ਇਸ ਲਈ ਮੌਕੇ ‘ਤੇ ਰੋਜ਼ਾਨਾ ਕਾਫੀ ਭੀੜ ਵੀ ਰਹਿੰਦੀ ਹੈ ਤੇ ਅੰਮਿ੍ਤਸਰ ਵੱਲੋਂ ਆਉਣ ਵਾਲੇ ਤੇਜ਼ ਰਫ਼ਤਾਰ ਵਾਹਨਾਂ ਦੀ ਲਪੇਟ ‘ਚ ਆਉਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ।
