ਜੇਐੱਨਐੱਨ, ਅੰਮਿ੍ਤਸਰ : ਰਣਜੀਤ ਐਵੀਨਿਊ ਥਾਣੇ ਅਧੀਨ ਪੈਂਦੇ ਚਿਨਮਯ ਮਿਸ਼ਨ ਮੰਦਿਰ ਦੇ ਕੋਲ ਕੁੱਝ ਲੋਕਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਕਚਿਹਰੀ ਵਿਚ ਪ੍ਰਰੈਕਟਿਸ ਕਰ ਰਹੇ ਇਕ ਨਾਮੀ ਵਕੀਲ ਦੇ ਮੁਨਸ਼ੀ ਰਾਜ ਕੁਮਾਰ ਉਰਫ ਰਾਜਾ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਹੋਸ਼ ਵਿਚ ਆਉਣ ਦੇ ਬਾਅਦ ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕੀਤੇ ਹਨ। ਫਿਲਹਾਲ ਜ਼ਖ਼ਮੀ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਰਣਜੀਤ ਐਵੀਨਿਊ ਸਥਿਤ ਹਾਊਸਿੰਗ ਬੋਰਡ ਕਲੌਨੀ ਵਾਸੀ ਰਾਜ ਕੁਮਾਰ ਉਰਫ ਰਾਜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਚਹਿਰੀ ਵਿਚ ਇੱਕ ਵਕੀਲ ਦੇ ਨਾਲ ਬਤੌਰ ਮੁਨਸ਼ੀ ਕੰਮ ਕਰਦਾ ਹੈ। ਸ਼ੁੱਕਰਵਾਰ ਨੂੰ ਉਸ ਨੇ ਕਚਹਿਰੀ ਦਾ ਕੰਮ ਖ਼ਤਮ ਕੀਤਾ ਅਤੇ ਫਿਰ ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚ ਹਿੱਸਾ ਲੈਣ ਲਈ ਚਿਨਮਯ ਮਿਸ਼ਨ ਮੰੰਦਿਰ ਦੇ ਕੋਲ ਇਕ ਰੈਸਟੋਰੈਂਟ ਵਿਚ ਚਲਾ ਗਿਆ। ਉਥੇ ਹੀ ਰਸਤੇ ਵਿਚ ਉਹ ਆਪਣੇ ਇਕ ਹੋਰ ਦੋਸਤ ਦਾ ਇੰਤਜਾਰ ਕਰਨ ਲਈ ਰੁਕ ਗਿਆ। ਇਨ੍ਹੇ ਵਿਚ ਉੱਥੇ ਮੁਲਜਮ ਮੀਰ ਸ਼ਾਹ ਵਾਸੀ ਸਾਰਥਕ, ਵਿਸ਼ਾਲ ਉਰਫ ਬਿੱਲਾ, ਬਾਵਾ ਸੁਲਤਾਨਵਿੰਡੀਆ, ਸਿਮਰ ਕਟਾਰੀਆ, ਅਕਸ਼ਿਤ ਸ਼ਰਮਾ ਆਪਣੇ ਚਾਰ ਅਣਪਛਾਤੇ ਸਾਥੀਆਂ ਦੇ ਨਾਲ ਪਹੁੰਚ ਗਏ। ਰਾਜ ਕੁਮਾਰ ਨੇ ਦੱਸਿਆ ਕਿ ਮੁਲਜਮ ਸਾਰਥਕ ਉਨਾਂ੍ਹ ਦੇ ਦੋਸਤ ਨਾਲ ਪੁਰਾਣੀ ਰੰਜਸ਼ ਰੱਖਦੇ ਹਨ। ਮੁਲਜਮਾਂ ਨੇ ਦੋਵਾਂ ਨੂੰ ਦੇਖ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਨਾਂ੍ਹ ਨੇ ਵਿਰੋਧ ਕੀਤਾ ਤਾਂ ਸਾਰਥਕ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਉਸ ਦੀ ਗਰਦਨ ਵਿਚ ਜਾ ਵੱਜੀ। ਜਿਵੇਂ ਹੀ ਉਹ ਖੂਨ ਨਾਲ ਲਥਪਥ ਹੋ ਕੇ ਜ਼ਮੀਨ ਉੱਤੇ ਿਡਿਗਆ ਤਾਂ ਮੁਲਜਮ ਉੱਥੋਂ ਫਰਾਰ ਹੋ ਗਏ। ਉਸ ਦੇ ਦੋਸਤ ਅਤੇ ਰਾਹਗੀਰਾਂ ਨੇ ਉਸ ਨੂੰ ਕਿਸੇ ਤਰਾਂ੍ਹ ਹਸਪਤਾਲ ਵਿਚ ਦਾਖਲ ਕਰਵਾਇਆ।
