Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਦਿਨ-ਦਿਹਾੜੇ 2 ਬਾਈਕ ਸਵਾਰ ਲੁਟੇਰਿਆਂ ਨੇ ਨਕਲੀ ਪਿਸਤੌਲ ਤੇ ਦਾਤਰ ਦਿਖਾ ਕੇ ਦੁਕਾਨਦਾਰ ਕੋਲੋਂ ਲੁੱਟੇ 4 ਨਵੇਂ ਮੋਬਾਈਲ ਫੋਨ ਤੇ ਨਕਦੀ

ਜਲੰਧਰ : ਅੱਪਰਾ ਦੇ ਆਸਪਾਸ ਦੇ ਪਿੰਡਾਂ ‘ਚ ਆਏ ਦਿਨ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਲਗਭਗ 2.30 ਵਜੇ ਦੁਪਹਿਰ 2 ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਨਕਲੀ ਪਿਸਤੌਲ ਤੇ ਦਾਤਰਾਂ ਦਿਖਾ ਕੇ ਦੁਕਾਨਦਾਰ ਨੂੰ ਦਾਤਰ ਨਾਲ ਜ਼ਖ਼ਮੀ ਕਰ ਕੇ ਇਕ ਹਜ਼ਾਰ ਦੀ ਨਕਦੀ, ਚਾਰ ਨਵੇਂ ਮੋਬਾਈਲ ਤੇ ਇਕ ਚਾਂਦੀ ਦਾ ਬਰੈਸਲਟ ਲੁੱਟ ਕੇ ਰਫ਼ੂ ਚੱਕਰ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਾਲ ਪੁੱਤਰ ਗਿਆਨ ਦੇਵ ਵਾਸੀ ਅੱਪਰਾ ਨੇ ਦੱਸਿਆ ਕਿ ਉਸਦੀ ਦੁਕਾਨ ਬੰਗਾ ਰੋਡ ‘ਤੇ ਵਿਕਾਸ ਟੈਲੀਕਾਮ ਦੇ ਨਾਂ ‘ਤੇ ਸਥਿਤ ਹੈ 2 ਵਜੇ ਦੇ ਕਰੀਬ ਉਸ ਨੇ ਦੁਕਾਨ ਖੋਲ੍ਹੀ ਸੀ ਤੇ ਦੁਕਾਨ ‘ਤੇ ਦੋ ਅਣਪਛਾਤੇ ਵਿਅਕਤੀ ਆ ਕੇ ਉਸ ਨੂੰ ਪੇਟੀਐੱਮ ‘ਚ ਪੈਸੇ ਪਾਉਣ ਲਈ ਕਿਹਾ। ਉਸ ਨੇ ਕਿਹਾ ਕਿ ਮੈਂ ਪੇਟੀਐੱਮ ‘ਚ ਪੈਸੇ ਨਹੀਂ ਪਾਉਂਦਾ ਤੇ ਉਨ੍ਹਾਂ ਨੇ ਮੌਕਾ ਦੇਖਦਿਆਂ ਉਸ ਨੂੰ ਨਕਲੀ ਪਿਸਤੌਲ ਤੇ ਦਾਤਰ ਦਿਖਾ ਕੇ ਨਵੇਂ ਮੋਬਾਈਲ ਫੋਨ ਤੇ ਗੱਲੇ ‘ਚੋਂ 1000 ਦੀ ਨਕਦੀ ਲੁੱਟ ਲਈ। ਵਿਸ਼ਾਲ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਦੇ ਪੁੱਠਾ ਦਾਤਰ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹੋਣ ਦੇ ਬਾਵਜੂਦ ਵਿਸ਼ਾਲ ਨੇ ਮੋਟਰਸਾਈਕਲ ਨੂੰ ਫੜ ਲਿਆ ਪਰ ਲੁਟੇਰੇ ਚਾਰ ਨਵੇਂ ਮੋਬਾਈਲ ਫੋਨ, ਇਕ ਹਜ਼ਾਰ ਦੀ ਨਕਦੀ ਤੇ ਚਾਂਦੀ ਦਾ ਬਰੈਸਲਟ ਲੁੱਟਣ ਵਿਚ ਕਾਮਯਾਬ ਹੋ ਗਏ।

ਜ਼ਖਮੀ ਵਿਸ਼ਾਲ ਨੂੰ ਨਜ਼ਦੀਕੀ ਦੁਕਾਨਦਾਰਾਂ ਵੱਲੋਂ ਸੀਐੱਚਸੀ ਅੱਪਰਾ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਸੰਬੰਧੀ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਚੌਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਸੋਢੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Vinkmag ad
Share Our Daily Posts

News Desk

Read Previous

ਦੋਸਤ ਦੇ ਜਨਮ ਦਿਨ ‘ਚ ਜਾ ਰਹੇ ਵਕੀਲ ਦੇ ਮੁਨਸ਼ੀ ਨੂੰ ਮਾਰੀ ਗੋਲ਼ੀ, ਗੰਭੀਰ

Read Next

ਪੰਜਾਬ ‘ਚ ਬਿਹਾਰ ਦੇ ਵਿਦਿਆਰਥੀਆਂ ਨੂੰ ਹੌਸਟਲ ‘ਚੋਂ ਕੱਢਣ ਦਾ ਫ਼ੈਸਲਾ ਵਾਪਸ, ਪਾਕਿਸਤਾਨ ਦੀ ਜਿੱਤ ‘ਤੇ ਕਸ਼ਮੀਰੀ ਵਿਦਿਆਰਥੀਆਂ ਦੇ ਜਸ਼ਨ ਦਾ ਕੀਤਾ ਸੀ ਵਿਰੋਧ