Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

November 26, 2026

3 ਸੂਬਿਆਂ ਦੇ ਟ੍ਰੈਫਿਕ ‘ਤੇ ਭਾਰੀ ਪਵੇਗਾ ਰਾਮਾਮੰਡੀ ‘ਚ ਕਬਜ਼ਾ, PAP ਕੋਲ ਪੁਰਾਣਾ ਰੇਲਵੇ ਓਵਰ ਬ੍ਰਿਜ ਤੋੜਨ ਨਾਲ ਵਧੇਗੀ ਪਰੇਸ਼ਾਨੀ

ਜਲੰਧਰ, ਜੇਐਨਐਨ : ਰਾਮਾ ਮੰਡੀ ‘ਚ ਰੋਜ਼ੀ-ਰੋਟੀ ਦੇ ਨਾਂ ‘ਤੇ ਸਰਕਾਰੀ ਸੜਕ ‘ਤੇ ਨਾਜਾਇਜ਼ ਕਬਜ਼ੇ ਕਰਨ ਦੀ ਮਨਜ਼ੂਰੀ ਪੂਰੇ ਮਹਾਂਨਗਰ ਦੇ ਸਿਸਟਮ ਨੂੰ ਬਰਬਾਦ ਕਰ ਦੇਵੇਗੀ। ਰੇਲਵੇ ਓਵਰਬ੍ਰਿਜ (ਆਰ.ਓ.ਬੀ.) ਦੇ ਨਿਰਮਾਣ ਕਾਰਨ ਲੱਧੇਵਾਲੀ ਇਲਾਕੇ ਦੀ ਆਵਾਜਾਈ ਪਹਿਲਾਂ ਹੀ ਰਾਮਾਮੰਡੀ ਤੋਂ ਲੰਘਦੀ ਸੀ ਅਤੇ ਹੁਣ ਅੰਮ੍ਰਿਤਸਰ ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੀ ਆਵਾਜਾਈ ਵੀ ਇਸ ਸੜਕ ਤੋਂ ਲੰਘਣ ਲਈ ਲਗਪਗ ਤਿਆਰ ਹੈ। ਪੀਏਪੀ ਨੇੜੇ ਸਥਿਤ ਪੁਰਾਣਾ ਰੇਲਵੇ ਓਵਰ ਬ੍ਰਿਜ ਢਾਹਦਿਆਂ ਹੀ ਅੰਮ੍ਰਿਤਸਰ ਅਤੇ ਜੰਮੂ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਨੂੰ ਲੰਮਾ ਪਿੰਡ ਚੌਕ ਤੋਂ ਵਾਇਆ ਜੰਡੂ ਸਿੰਘਾ ਰਾਮਾਮੰਡੀ ਵੱਲ ਮੋੜ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਰਾਮਾਮੰਡੀ ਰੋਡ ਤੋਂ ਲੰਘਣਾ ਵੀ ਵੱਡੀ ਚੁਣੌਤੀ ਬਣ ਜਾਵੇਗਾ।

ਸ਼ਹਿਰ ਦੇ ਅੰਦਰੋਂ ਆਉਣ ਵਾਲੀ ਆਵਾਜਾਈ ਵੀ ਹੋਵੇਗੀ ਪ੍ਰਭਾਵਤ

ਰਾਮਾ ਮੰਡੀ ਫਲਾਈਓਵਰ ਪਹਿਲਾਂ ਹੀ ਤੰਗ ਹੈ, ਜਦਕਿ ਜੰਡੂਸਿੰਘਾ ਤੋਂ ਰਾਮਾਮੰਡੀ ਵੱਲ ਜਾਣ ਵਾਲੀ ਚਾਰ ਮਾਰਗੀ ਸੜਕ ਚੌੜੀ ਹੋਣ ਦੇ ਬਾਵਜੂਦ ਕਬਜ਼ਿਆਂ ਨਾਲ ਘਿਰੀ ਹੋਈ ਹੈ। ਇਸ ਸਮੇਂ ਰਾਮਾਮੰਡੀ ਰੋਡ ‘ਤੇ ਸਵੇਰ ਅਤੇ ਸ਼ਾਮ ਤੋਂ ਇਲਾਵਾ ਦਿਨ ਵੇਲੇ ਵੀ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਸ਼ਹਿਰ ਦੇ ਅੰਦਰੋਂ ਅੰਮ੍ਰਿਤਸਰ ਪਠਾਨਕੋਟ ਲੁਧਿਆਣਾ ਹੁਸ਼ਿਆਰਪੁਰ ਨੂੰ ਜਾਣ ਵਾਲਾ ਟ੍ਰੈਫਿਕ ਰਾਮਾ ਮੰਡੀ ਚੌਕ ਫਲਾਈਓਵਰ ਦੇ ਹੇਠਾਂ ਆ ਰਿਹਾ ਹੈ ਤਾਂ ਟ੍ਰੈਫਿਕ ਜਾਮ ‘ਚ ਖੁਦ ਹੀ ਫਸਿਆ ਨਜ਼ਰ ਆਵੇਗਾ।

ਦੁਕਾਨਦਾਰਾਂ ਨੂੰ ਫਾਸਟ ਫੂਡ ਕਾਊਂਟਰਾਂ ਤੋਂ ਮਿਲ ਰਹੇ ਪੈਸੇ

ਰਾਮਾ ਮੰਡੀ ਇਲਾਕੇ ‘ਚ ਸੜਕ ਦੇ ਵਿਚਕਾਰ ਸਬਜ਼ੀ, ਫਲ਼ ਅਤੇ ਫਾਸਟ ਫੂਡ ਵਿਕਰੇਤਾ ਅਤੇ ਕਾਊਂਟਰ ਖੜ੍ਹੇ ਹੋ ਗਏ ਹਨ। ਟਰੈਫਿਕ ਲੰਘਣ ਲਈ ਕੁਝ ਹੀ ਫੁੱਟ ਥਾਂ ਬਚੀ ਹੈ। ਅਸਲੀਅਤ ਇਹ ਹੈ ਕਿ ਇਲਾਕੇ ਦੇ ਦੁਕਾਨਦਾਰ ਪੈਸੇ ਲੈ ਕੇ ਆਪਣੀਆਂ ਦੁਕਾਨਾਂ ਅੱਗੇ ਫਾਸਟ ਫੂਡ ਕਾਊਂਟਰ ਲਗਾ ਰਹੇ ਹਨ ਅਤੇ ਕਾਊਂਟਰ ਲਗਾਉਣ ਵਾਲੇ ਤੋਂ ਰੋਜ਼ਾਨਾ ਹੀ ਪੈਸੇ ਲੈ ਰਹੇ ਹਨ।

ਸਿਆਸਤਦਾਨਾਂ ਅਤੇ ਨਗਰ ਨਿਗਮਾਂ ਦੀਆਂ ਅੱਖਾਂ ਪਈਆਂ ਬੰਦ

ਰਾਮਾਮੰਡੀ ਦਾ ਇਲਾਕਾ ਜਿਸ ‘ਚ ਮੁੱਖ ਸੜਕ ’ਤੇ ਕਬਜ਼ੇ ਕੀਤੇ ਹੋਏ ਹਨ, ਕਈ ਸਿਆਸਤਦਾਨਾਂ ਦੇ ਸ਼ੋਅਰੂਮ ਹਨ। ਇਹ ਸਿਆਸਤਦਾਨ ਸੂਬੇ ਦੀ ਸੱਤਾਧਾਰੀ ਕਾਂਗਰਸ ਸਰਕਾਰ ਦੇ ਵੀ ਕਰੀਬੀ ਮੰਨੇ ਜਾਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਨਗਰ ਨਿਗਮ ਇਸ ਖੇਤਰ ਵਿੱਚ ਕਾਰਵਾਈ ਕਰਨ ਤੋਂ ਝਿਜਕ ਰਿਹਾ ਹੈ। ਭਾਵੇਂ ਹਲਕਾ ਵਿਧਾਇਕ ਰਾਜਿੰਦਰ ਬੇਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸੜਕ ‘ਤੇ ਕੀਤੇ ਕਬਜ਼ੇ ਹਟਾ ਦਿੱਤੇ ਜਾਣਗੇ ਪਰ ਕਿਸੇ ਦੀ ਦੁਕਾਨ ਨਹੀਂ ਵਿਗਾੜਨ ਦਿੱਤੀ ਜਾਵੇਗੀ |

Vinkmag ad
Share Our Daily Posts

News Desk

Read Previous

ਪੰਜਾਬ ਪੁਲਿਸ ’ਚ ਕਾਂਸਟੇਬਲਾਂ ਦੀ ਭਰਤੀ ਲਈ ਫਿਜ਼ੀਕਲ ਟੈਸਟ 10 ਨਵੰਬਰ ਤੋਂ ਪੀਏਪੀ ’ਚ ਸ਼ੁਰੂ

Read Next

ਹਸਪਤਾਲ ਕਾਮਿਆਂ ਨੇ ਹੱਕੀ ਮੰਗਾਂ ਲਈ ਰੋਸ ਮਾਰਚ ਕੱਿਢਆ