ਅੰਮਿ੍ਤਸਰ :ਪੈਰਾ ਮੈਡੀਕਲ, ਰੈਗੂਲਰ ਅਤੇ ਠੇਕਾ ਆਧਾਰਤ ਦਰਜਾ ਚਾਰ ਕਰਮਚਾਰੀਆਂ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਤੋਂ ਪਿੰ੍ਸੀਪਲ ਮੈਡੀਕਲ ਕਾਲਜ ਤੱਕ ਰੋਸ ਰੈਲੀ ਕੀਤੀ ਕੀਤੀ ਗਈ। ਜਿਸ ਵਿੱਚ ਮੁੱਖ ਮੰਗ ਨੌਕਰੀ ਤੋਂ ਕੱਢੇ ਗਏ ਕੋਰੋਨਾ ਯੋਧਿਆਂ ਨੂੰ ਤੁਰੰਤ ਡਿਊਟੀ ਤੇ ਵਾਪਸ ਬੁਲਾਇਆ ਜਾਵੇ ਅਤੇ ਇਸ ਮਹੀਨੇ ਸਮੂਹ ਨਰਸਿੰਗ ਸਟਾਫ, ਪੈਰਾ ਮੈਡੀਕਲ ਕਰਮਚਾਰੀਆਂ ਦੇ ਤਨਖ਼ਾਹਾਂ, ਦਰਜਾ ਚਾਰ ਵਰਕਰਾਂ ਦੀਆਂ ਤਨਖਾਹਾਂ ਤੇ ਫੈਸਟੀਵਲ ਅਡਵਾਂਸ ਅਤੇ ਠੇਕਾ ਆਧਾਰਿਤ ਕਰਮਚਾਰੀਆਂ ਦੇ ਪਿਛਲੇ ਮਹੀਨੇ ਦੇ ਤਨਖਾਹਾਂ ਜਾਰੀ ਕੀਤੀਆਂ ਜਾਣ, ਕਿਉਂਕਿ ਦੀਪਾਵਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਾਰਨ ਸਮੁੱਚੇ ਮੁਲਾਜ਼ਮਾਂ ‘ਚ ਤਨਖਾਹਾਂ ਅਤੇ ਫੈਸਟੀਵਲ ਐਡਵਾਂਸ ਇਸਦੀ ਅਦਾਇਗੀ ਦੀਪਾਵਲੀ ਤੋਂ ਪਹਿਲਾਂ ਕੀਤੀ ਜਾਵੇ ਨਹੀਂ ਤਾਂ ਮੁਲਾਜ਼ਮ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਰੈਲੀ ਵਿਚ ਨਰਸਿੰਗ ਯੂਨੀਅਨ ਦੇ ਪ੍ਰਧਾਨ ਪਲਵਿੰਦਰ, ਲਖਵਿੰਦਰ ਕੌਰ, ਸੁਨੀਤਾ ਸ਼ਰਮਾ ਪੈਰਾ ਮੈਡੀਕਲ ਦੇ ਆਗੂ ਨਰਿੰਦਰ ਸਿੰਘ, ਪੇ੍ਮ ਚੰਦ, ਜਸਪਾਲ ਸਿੰਘ, ਰਾਮ ਕੁਮਾਰ, ਜਤਿੰਦਰ ਕੁਮਾਰ, ਰਵੀ ਕੁਮਾਰ, ਕਮਲ ਕਨੌਜੀਆ, ਲਵ ਕੁਮਾਰ, ਮਨਦੀਪ, ਅਮਰਜੀਤ ਸਿੰਘ, ਅਰਜੁਨ ਸਿੰਘ, ਸੋਬਨ, ਰੇਸ਼ਮ ਧਰਮਪਾਲ, ਬਲਵੰਤ ਸਿੰਘ ਆਦਿ ਹਾਜ਼ਰ ਸਨ।
