ਪੰਜਗਰਾਂਈ : ਿਢੱਲਵਾਂ ਕਲਾਂ ਦੀ ਲੜਕੀ ਨਾਲ ਦੋਸਤੀ ਕਰਨ ਦੇ ਦੋਸ਼ ਹੇਠ ਪਿੰਡ ਦੇ ਵਸਨੀਕ ਦੋ ਨੌਜਵਾਨਾ ਨੇ ਇਕ ਲੜਕੇ ਉੱਪਰ ਗੋਲੀ ਚਲਾ ਦਿੱਤੀ ਤੇ ਉਸਦਾ ਮੋਟਰਸਾਈਕਲ ਬੁਰੀ ਤਰ੍ਹਾਂ ਤੋੜ ਦਿੱਤਾ। ਪੁਲਿਸ ਚੌਂਕੀ ਪੰਜਗਰਾਂਈ ਕਲਾਂ ਦੇ ਇੰਚਾਰਜ ਏਐਸਆਈ ਸੁਖਜੀਤ ਸਿੰਘ ਨੂੰ ਦਿੱਤੇ ਬਿਆਨਾ ‘ਚ ਗੁਰਮੁੱਖ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪੰਜਗਰਾਈਂ ਕਲਾਂ ਨੇ ਦੱਸਿਆ ਕਿ ਉਸਦੀ ਪਿੰਡ ਿਢੱਲਵਾਂ ਕਲਾਂ ਦੀ ਵਸਨੀਕ ਲੜਕੀ ਨਾਲ ਦੋਸਤ ਹੈ, ਜਿਸ ਨੂੰ ਜੋਗਿੰਦਰ ਸਿੰਘ ਵਾਸੀ ਿਢੱਲਵਾਂ ਕਲਾਂ ਤੰਗ-ਪੇ੍ਸ਼ਾਨ ਕਰਦਾ ਸੀ, ਮੁਦੱਈ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਨਾਂ ਦਰਮਿਆਨ ਤਕਰਾਰ ਹੋ ਗਈ। ਸ਼ਿਕਾਇਤ ਕਰਤਾ ਮੁਤਾਬਿਕ ਜੋਗਿੰਦਰ ਸਿੰਘ ਨੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਸ਼ਿਕਾਇਤ ਕਰਤਾ ਆਪਣੇ ਰਿਸ਼ਤੇਦਾਰ ਗੁਰਿੰਦਰ ਸਿੰਘ ਨਾਲ ਪਿੰਡ ਦੇ ਸਟੇਡੀਅਮ ਵਿੱਚ ਬੈਠਾ ਸੀ ਤਾਂ ਗੁਰਦੀਪ ਸਿੰਘ ਅਤੇ ਜੋਗਿੰਦਰ ਸਿੰਘ ਵਾਸੀਆਨ ਿਢੱਲਵਾਂ ਕਲਾਂ ਨੇ ਸਕੌਡਾ ਕਾਰ ‘ਚੋਂ ਬਾਹਰ ਆ ਕੇ ਆਖਿਆ ਕਿ ਤੈਨੂੰ ਸਾਡੇ ਪਿੰਡ ਦੀ ਲੜਕੀ ਨਾਲ ਆਸ਼ਕੀ ਕਰਨ ਦਾ ਮਜਾ ਚਖਾਉਂਦੇ ਹਾਂ। ਉਕਤਾਨ ਨੇ ਮਾਰ ਦੇਣ ਦੀ ਨੀਅਤ ਨਾਲ ਹੱਥ ‘ਚ ਫੜੇ ਆਪਣੇ ਰਿਵਾਲਵਰ ਨਾਲ 5-6 ਫਾਇਰ ਕੀਤੇ, ਜਿਸ ਤੋਂ ਉਹ ਵਾਲ ਵਾਲ ਬਚ ਗਿਆ। ਗੁਰਮੁੱਖ ਸਿੰਘ ਨੇ ਦੱਸਿਆ ਕਿ ਉਕਤਾਨ ਨੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ, ਗਾਲੀ-ਗਲੋਚ ਕੀਤਾ ਅਤੇ ਬਾਹਰ ਖੜਾ ਹੀਰੋ ਹਾਂਡਾ ਮੋਟਰਸਾਈਕਲ ਬੁਰੀ ਤਰਾਂ ਤੋੜ ਦਿੱਤਾ। ਤਫਤੀਸ਼ੀ ਅਫਸਰ ਏਐਸਆਈ ਸੁਖਜੀਤ ਸਿੰਘ ਮੁਤਾਬਿਕ ਉਕਤਾਨ ਖਿਲਾਫ ਆਈਪੀਸੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
