ਫਿਰੋਜ਼ਪੁਰ : ਮੰਗਲਵਾਰ ਫਿਰੋਜ਼ਪੁਰ ਦੇ ਪਿੰਡ ਬਾਰੇ ਵਿਖੇ ਪੁਰਾਣੀ ਜਗ੍ਹਾ ਦੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚ ਚੱਲੀ ਗੋਲੀ ਵਿਚ ਦੋ ਸੱਕੇ ਭਰਾਵਾਂ ਦੀ ਮੌਤ ਹੋ ਗਈ ਸੀ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ 5 ਬਾਏ ਨੇਮ ਵਿਅਕਤੀਆਂ, 21 ਹੋਰ ਨਾਮਜ਼ਦ ਵਿਅਕਤੀ ਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਹਿੰਦਰ ਸਿੰਘ ਵਾਸੀ ਪਿੰਡ ਪੁਰਾਣਾ ਬਾਰੇ ਕੇ ਨੇ ਦੱਸਿਆ ਕਿ ਭਗਵਾਨ ਸਿੰਘ ਉਰਫ ਪੱਗਾ ਦਾ ਇਸ ਦੇ ਭਰਾਵਾਂ ਦਾ ਪਿੰਡ ਦੇ ਮੇਨ ਅੱਡੇ ‘ਤੇ 36 ਮਰਲੇ ਜਗ੍ਹਾ ਦਾ ਰੌਲਾ ਪਿੰਡ ਦੇ ਹੀ ਵਾਸੀ ਜਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਨਾਲ ਚੱਲਦਾ ਹੈ, ਪਰ ਭਗਵਾਨ ਸਿੰਘ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਰਾਹੀਂ ਉਕਤ ਜਗ੍ਹਾ ਦਾ ਕਬਜ਼ਾ ਲੈ ਲਿਆ ਸੀ, ਪਰ ਜਰਨੈਲ ਸਿੰਘ ਨੂੰ ਇਹ ਗੱਲ ਰਾਸ ਨਹੀਂ ਸੀ ਆ ਰਹੀ ਤੇ ਉਹ ਇਸ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਕਬਜ਼ਾ ਲੈਣ ਤੋਂ ਬਾਅਦ ਭਗਵਾਨ ਸਿੰਘ ਨੇ ਇਹ ਜਗ੍ਹਾ ਵਰਿਆਮ ਸਿੰਘ ਵਾਸੀ ਸੂਬਾ ਕਦੀਮ ਨੂੰ ਅੱਗੇ ਵੇਚ ਦਿੱਤੀ ਸੀ, ਪਰ ਇਸ ਦੇ ਬਾਵਜੂਦ ਵੀ ਜਰਨੈਲ ਸਿੰਘ ਤੇ ਇਸ ਦਾ ਸਲਾ ਗੁਰਦੀਪ ਸਿੰਘ ਹਰ ਤਰੀਕੇ ਨਾਲ ਇਸ ਜਗ੍ਹਾ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਜਿਸ ਕਰਕੇ ਦੋਸ਼ੀ ਜਰਨੈਲ ਸਿੰਘ ਨੇ ਵਰਿਆਮ ਸਿੰਘ ਤੋਂ 11 ਮਰਲੇ ਜਗ੍ਹਾ ਆਪਣੇ ਰਿਸ਼ਤੇਦਾਰ ਗੁਰਪ੍ਰਰੀਤ ਸਿੰਘ ਵਾਸੀ ਮੋਹਕਮ ਭੱਟੀ ਨੂੰ ਖਰੀਦ ਕਰ ਦਿੱਤੀ ਤੇ ਜਿਸ ਨੇ ਆਪਣੇ ਬਣਦੇ ਹਿੱਸੇ ਕੰਧ ਕਰ ਲੀ, ਪਰ ਦੋਸ਼ੀ ਜਰਨੈਲ ਸਿੰਘ ਨੇ ਰਾਤ ਨੂੰ ਕੰਧ ਢਾਹ ਦਿੱਤੀ। ਮਿਤੀ 2 ਨਵੰਬਰ ਨੂੰ ਸਮਝੌਤੇ ਦਾ ਟਾਈਮ ਰੱਖ ਲਿਆ ਸੀ। ਮਹਿੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਇਕੱਠੇ ਹੋ ਕੇ ਜਰਨੈਲ ਸਿੰਘ ਦੇ ਘਰ ਕੋਲ ਰੌਲੇ ਵਾਲੀ ਜਗ੍ਹਾ ‘ਤੇ ਗੱਲਬਾਤ ਕਰਨ ਲਈ ਇਕੱਠੇ ਹੋਏ ਤਾਂ ਉਨਾਂ੍ਹ ਨੇ ਕੰਧ ਢਾਹੁਣ ਬਾਰੇ ਪੁੱਿਛਆ ਤਾਂ ਦੋਸ਼ੀਅਨ ਜੋ ਮਾਰੂ ਹਥਿਆਰਾਂ ਨਾਲ ਲੈਸ ਸਨ ਤੈਸ਼ ਵਿਚ ਆ ਗਏ ਤੇ ਦੋਸ਼ੀ ਵਰਿਆਮ ਸਿੰਘ ਨੇ ਆਪਣੇ ਦਸਤੀ ਪਿਸਤੌਲ ਦਾ ਫਾਇਰ ਉਸ ‘ਤੇ ਮਾਰ ਦੇਣ ਦੀ ਨੀਯਤ ਨਾਲ ਕੀਤਾ ਜੋ ਉਪਰ ਦੀ ਲੰਘ ਗਿਆ ਤੇ ਗੁਰਪ੍ਰਰੀਤ ਸਿੰਘ ਵਾਸੀ ਮੋਹਕਮ ਭੱਟੀ ਨੇ 315 ਬੋਰ ਰਾਈਫਲ ਦਾ ਫਾਇਰ ਕੀਤਾ ਜੋ ਉਸ ਦੇ ਲੜਕੇ ਬਖਸ਼ੀਸ਼ ਸਿੰਘ ਦੇ ਲੱਗਾ ਤੇ ਦੋਸ਼ੀ ਜਰਨੈਲ ਸਿੰਘ ਨੇ ਦਸਤੀ 12 ਬੋਰ ਰਾਇਫਲ ਦਾ ਫਾਇਰ ਕੀਤਾ ਜੋ ਉਸ ਦੇ ਲੜਕੇ ਕਾਬਲ ਸਿੰਘ ਦੀ ਛਾਤੀ ਵਿਚ ਲੱਗਾ ਤੇ ਦੋਸ਼ੀਅਨ ਮੌਕੇ ਤੋਂ ਫਰਾਰ ਹੋ ਗਏ। ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਏ ਲੜਕਿਆਂ ਕਾਬਲ ਸਿੰਘ (46 ਸਾਲ) ਤੇ ਬਖਸ਼ੀਸ਼ ਸਿੰਘ (44 ਸਾਲ) ਨੂੰ ਇਲਾਜ ਲਈ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਇਨਾਂ੍ਹ ਦੋਵਾਂ ਦੀ ਮੌਤ ਹੋ ਗਈ। ਇੰਸਪੈਕਟਰ ਮੁੱਖ ਅਫਸਰ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਦੋਸ਼ੀ ਜਰਨੈਲ ਸਿੰਘ ਵਾਸੀ ਬਾਰੇ ਕੇ, ਗੁਰਪ੍ਰਰੀਤ ਸਿੰਘ, ਅਮਰ ਸਿੰਘ ਵਾਸੀ ਬਾਰੇ ਕੇ, ਗੁਰਪ੍ਰਰੀਤ ਸਿੰਘ ਵਾਸੀ ਬਾਰੇ ਕੇ, ਗੁਰਨਾਮ ਸਿੰਘ ਵਾਸੀ ਬਾਰੇ ਕੇ, 21 ਹੋਰ ਨਾਮਜ਼ਦ ਵਿਅਕਤੀ ਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
