Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਸ਼ੰਕਰ ਪਿੰਡ ‘ਚ ਨੌਜਵਾਨ ਦਾ ਭੇਦ ਭਰੀ ਹਾਲਤ ‘ਚ ਕਤਲ, ਮਾਮਲਾ ਦਰਜ

ਨਕੋਦਰ : ਨਕੋਦਰ ਦੇ ਨਜ਼ਦੀਕ ਪਿੰਡ ਸ਼ੰਕਰ ਵਿਖੇ ਸ਼ੰਕਰ ਤੋਂ ਬੋਪਾਰਾਏ ਰੋਡ ‘ਤੇ ਪੁਰਾਣੇ ਢਿੱਠੇ ਹੋਏ ਇੱਟਾਂ ਦੇ ਭੱਠੇ ਵਾਲੀ ਸੁੰਨਸਾਨ ਜਗਾ ‘ਤੇ ਸ਼ੰਕਰ ਵਾਸੀ ਅਕਸ਼ੇ ਦੀ ਭੇਦ ਭਰੀ ਹਾਲਤ ਵਿਚ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਮ੍ਰਿਤਕ ਦੇ ਭਰਾ ਮਨੋਜ ਨੇ ਦੱਸਿਆ ਕਿ ਬੀਤੇ ਹੋਏ ਕੱਲ ਦੁਪਹਿਰ ਤੋਂ ਬਾਅਦ ਉਸਦਾ ਭਰਾ ਅਕਸ਼ੇ ਘਰ ਵਾਪਸ ਘਰ ਨਹੀਂ ਪਰਤਿਆ ਤੇ ਸ਼ਾਮ ਤੋਂ ਹੀ ਉਹ ਫ਼ੋਨ ਵੀ ਨਹੀ ਚੁੱਕ ਰਿਹਾ ਸੀ। ਮਨੋਜ ਨੇ ਦੱਸਿਆ ਕਿ ਅੱਜ ਸਵੇਰੇ ਉਹ ਪੁਲਿਸ ਸ਼ੰਕਰ ਅਕਸ਼ੇ ਦੇ ਗੁੰਮ ਹੋਣ ਦੀ ਇਤਲਾਹ ਕਰਨ ਲਈ ਜਾ ਰਹੇ ਸਨ ਤੇ ਪੁਲਿਸ ਚੌਕੀ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੁਲਿਸ ਨੂੰ ਬੋਪਾਰਾਏ ਰਾਏ ਰੋਡ ਦੇ ਲਾਗੇ ਕਿਸੇ ਨੌਜਵਾਨ ਦੀ ਲਾਸ਼ ਹੋਣ ਦੀ ਸੂਚਨਾ ਮਿਲੀ ਹੈ। ਉਸਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨਾਲ ਬੋਪਾਰਾਏ ਰੋਡ ‘ਤੇ ਸੁੰਨਸਾਨ ਜਗਾ ‘ਤੇ ਲਾਸ਼ ਦੀ ਤਫਤੀਸ਼ ਲਈ ਪਹੁੰਚੇ ਤਾਂ ਇਹ ਲਾਸ਼ ਉਸ ਦੇ ਭਰਾ ਅਕਸ਼ੇ ਦੀ ਸੀ। ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ.ਲਖਵਿੰਦਰ ਸਿੰਘ ਮੱਲ, ਐੱਸ.ਐੱਚ.ਓ ਥਾਣਾ ਸਦਰ ਤੇ ਚੌਕੀ ਇੰਚਾਰਜ਼ ਸ਼ੰਕਰ ਪੁਲਿਸ ਪਾਰਟੀ ਨੂੰ ਨਾਲ ਤਫਤੀਸ਼ ਕਰ ਰਹੀ ।ਡੀ.ਐੱਸ.ਪੀ. ਲਖਵਿੰਦਰ ਸਿੰਘ ਮੱਲ ਨੇ ਗੱਲ-ਬਾਤ ਕਰਦਿਆਂ ਦੱਸਿਆ ਕਿ ਸ਼ੰਕਰ ਚੌਕੀ ਸਵੇਰੇ ਇਥੋ ਨਜ਼ਦੀਕ ਕਿਸੇ ਨੌਜ਼ਵਾਨ ਨੇ ਫ਼ੋਨ ਕਰਕੇ ਦੱਸਿਆ ਕਿ ਬੋਪਾਰਾਏ ਰੋਡ ‘ਤੇ ਬੰਦ ਹੋਏ ਭੱਠੇ ਵਾਲੀ ਸੁੰਨਸਾਨ ਜਗਾ ‘ਤੇ ਕਿਸੇ ਵਿਆਕਤੀ ਦੀ ਲਾਸ਼ ਪਈ ਹੈ ਤੇ ਜਦੋਂ ਪੁਲਿਸ ਕਰਮੀ ਮੌਕੇ ‘ਤੇ ਪਹੁੰਚੇ ਤਾਂ ਇਕ ਨੌਜਵਾਨ ਦੀ ਲਾਸ਼ ਤੇ ਕੋਲ ਬੁਲੇਟ ਮੋਟਰਸਾਈਕਲ ਖੜੀ ਸੀ। ਮਿ੍ਰਤਕ ਨੌਜਵਾਨ ਦੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਛਾਣ ਕੀਤੀ ਤੇ ਪਤਾ ਚੱਲਿਆ ਕਿ ਮਿ੍ਰਤਕ ਦਾ ਨਾਮ ਅਕਸ਼ੇ ਹੈ ਤੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ੰਕਰ ਪਿੰਡ ਦੇ ਬਾਹਰਲੇ ਰੋਡ ਦੇ ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਨੇ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰ ਰਹੀ ਹੈ।

Vinkmag ad
Share Our Daily Posts

News Desk

Read Previous

ਬੇਟੇ ਦੇ ਘੱਟ ਬੋਲਣ ‘ਤੇ ਖ਼ਫ਼ਾ ਹੋਏ ਵਿਅਕਤੀ ਨੇ ਪਤਨੀ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਔਰਤ ਦੇ ਬਿਆਨਾਂ ‘ਤੇ ਉਸ ਦੇ ਪਤੀ ਖਿਲਾਫ ਮੁਕੱਦਮਾ ਦਰਜ

Read Next

ਦੋ ਸੱਕੇ ਭਰਾਵਾਂ ਦੀ ਮੌਤ ਮਾਮਲੇ ‘ਚ 31 ਖ਼ਿਲਾਫ਼ ਮਾਮਲਾ ਦਰਜ