Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਬੇਟੇ ਦੇ ਘੱਟ ਬੋਲਣ ‘ਤੇ ਖ਼ਫ਼ਾ ਹੋਏ ਵਿਅਕਤੀ ਨੇ ਪਤਨੀ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਔਰਤ ਦੇ ਬਿਆਨਾਂ ‘ਤੇ ਉਸ ਦੇ ਪਤੀ ਖਿਲਾਫ ਮੁਕੱਦਮਾ ਦਰਜ

ਲੁਧਿਆਣਾ : ਸਕੂਲ ‘ਚ ਬੱਚੇ ਵੱਲੋਂ ਘੱਟ ਬੋਲਣ ਦਾ ਖਮਿਆਜ਼ਾ ਉਸ ਦੀ ਮਾਂ ਨੂੰ ਭੁਗਤਣਾ ਪਿਆ। ਇਸ ਘਟਨਾ ਤੋਂ ਬੁਰੀ ਤਰ੍ਹਾਂ ਖ਼ਫ਼ਾ ਹੋਏ ਔਰਤ ਦੇ ਪਤੀ ਨੇ ਉਸ ਦਾ ਮੋਬਾਇਲ ਫ਼ੋਨ ਤੋੜ ਕੇ ਨਾ ਸਿਰਫ਼ ਉਸ ਦੀ ਕੁੱਟਮਾਰ ਕੀਤੀ ਬਲਕਿ ਕਮਰੇ ਵਿਚ ਬੰਦ ਵੀ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਕਿਚਲੂ ਨਗਰ ਦੀ ਰਹਿਣ ਵਾਲੀ ਦਿਵਿਆ ਨਈਅਰ ਦੇ ਬਿਆਨਾਂ ਉਪਰ ਉਸ ਦਾ ਪਤੀ ਵਿਸ਼ਾਲ ਨਈਅਰ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦਿਵਿਆ ਨਈਅਰ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੀ ਐਡਮਿਸ਼ਨ ਲਈ ਪਤੀ ਦੇ ਨਾਲ ਸਕੂਲ ਵਿਚ ਇੰਟਰਵਿਊ ਦੇਣ ਗਈ ਸੀ। ਸਕੂਲ ਵਿਚ ਇੰਟਰਵਿਊ ਦੇ ਦੌਰਾਨ ਬੱਚਾ ਬਹੁਤ ਘੱਟ ਬੋਲਿਆ। ਬੱਚੇ ਦੇ ਘੱਟ ਬੋਲਣ ‘ਤੇ ਦਿਵਿਆ ਦਾ ਪਤੀ ਵਿਸ਼ਾਲ ਨਈਅਰ ਬੁਰੀ ਤਰ੍ਹਾਂ ਗੁੱਸੇ ਵਿਚ ਆ ਗਿਆ ਅਤੇ ਰਸਤੇ ਵਿਚ ਹੀ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਿਆ। ਦਿਵਿਆ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਵਿਸ਼ਾਲ ਨੇ ਰਸਤੇ ਵਿਚ ਉਸ ਦਾ ਮੋਬਾਇਲ ਫ਼ੋਨ ਤੋੜ ਦਿੱਤਾ ਅਤੇ ਘਰ ਜਾ ਕੇ ਫਿਰ ਤੋਂ ਕੁੱਟਮਾਰ ਕੀਤੀ ਅਤੇ ਕਮਰੇ ਵਿਚ ਬੰਦ ਕਰ ਦਿੱਤਾ। ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਘਰ ਤੋਂ ਚਲਾ ਗਿਆ। ਇਸ ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਿਵਿਆ ਨਈਅਰ ਦੇ ਬਿਆਨਾਂ ਉਪਰ ਵਿਸ਼ਾਲ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Vinkmag ad
Share Our Daily Posts

News Desk

Read Previous

ਚੰਡੀਗੜ੍ਹ International Airport ਵਧੇ ਵਾਚ ਆਵਰਸ, ਹੁਣ ਆਖਰੀ ਉਡਾਣ ਰਾਤ 12:35 ਵਜੇ ਹੋਵੇਗੀ ਅਪਰੇਟ

Read Next

ਸ਼ੰਕਰ ਪਿੰਡ ‘ਚ ਨੌਜਵਾਨ ਦਾ ਭੇਦ ਭਰੀ ਹਾਲਤ ‘ਚ ਕਤਲ, ਮਾਮਲਾ ਦਰਜ