Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਚੰਡੀਗੜ੍ਹ International Airport ਵਧੇ ਵਾਚ ਆਵਰਸ, ਹੁਣ ਆਖਰੀ ਉਡਾਣ ਰਾਤ 12:35 ਵਜੇ ਹੋਵੇਗੀ ਅਪਰੇਟ

ਚੰਡੀਗੜ੍ਹ ,ਜੇਐੱਨਐੱਨ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਨਿਗਰਾਨੀ ਦੇ ਘੰਟੇ ਵਧ ਗਏ ਹਨ। ਸਰਦ ਰੁੱਤ ਦੇ ਸ਼ਡਿਊਲ ਮੁਤਾਬਕ ਹੁਣ ਏਅਰਪੋਰਟ ‘ਤੇ ਆਖਰੀ ਫਲਾਈਟ ਰਾਤ 12.35 ਵਜੇ ਚੱਲੇਗੀ। ਮੁੰਬਈ ਤੋਂ ਆਉਣ ਵਾਲੀ ਇਹ ਫਲਾਈਟ ਸਵੇਰੇ 6.15 ਵਜੇ ਮੁੜ ਮੁੰਬਈ ਲਈ ਉਡਾਣ ਭਰੇਗੀ। ਇਸ ਤੋਂ ਇਲਾਵਾ ਸਰਦੀਆਂ ਦੇ ਸ਼ਡਿਊਲ ਵਿਚ ਬੰਦ ਹੋਈਆਂ ਪੰਜ ਉਡਾਣਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਜਦ ਕਿ ਅਜੇ ਵੀ ਛੇ ਲਾਈਟਾਂ ਬੰਦ ਪਈਆਂ ਹਨ ਜੋ ਸਰਦੀਆਂ ਦੇ ਸ਼ਡਿਊਲ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ ਹਨ। ਸ਼ਹਿਰ ਵਾਸੀਆਂ ਨੂੰ ਇੰਟਰਨੈਸ਼ਨਲ ਲਾਈਟ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਏਅਰ ਇੰਡੀਆ ਦੀ ਸ਼ਾਰਜਾਹ ਫਲਾਈਟ ਇਸ ਸਮੇਂ ਸਰਦੀਆਂ ਦੇ ਸ਼ਡਿਊਲ ਵਿਚ ਸ਼ਾਮਲ ਹੈ। ਨਵੇਂ ਸ਼ਡਿਊਲ ਮੁਤਾਬਕ ਚੰਡੀਗੜ੍ਹ ਏਅਰਪੋਰਟ ਤੋਂ 38 ਉਡਾਣਾਂ ਚਲਾਈਆਂ ਜਾਣਗੀਆਂ। ਇਹ ਸ਼ਡਿਊਲ 1 ਨਵੰਬਰ ਤੋਂ 27 ਮਾਰਚ ਤਕ ਲਾਗੂ ਰਹੇਗਾ।

ਪੰਜ ਉਡਾਣਾਂ ਕੀਤੀਆਂ ਗਈਆਂ Reschedule

ਕੋਵਿਡ-19 ਕਾਰਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪਰ ਕੋਵਿਡ-19 ਦੇ ਘੱਟ ਪ੍ਰਭਾਵ ਕਾਰਨ 30 ਉਡਾਣਾਂ ਚਲਾਈਆਂ ਗਈਆਂ। ਇਸ ‘ਚ ਪੰਜ ਉਡਾਣਾਂ ਹਨ ਜਿਨ੍ਹਾਂ ਨੂੰ ਸਰਦੀਆਂ ਦੇ ਸ਼ੈਡਿਊਲ ‘ਚ ਰੀ-ਸ਼ਡਿਊਲ ਕੀਤਾ ਗਿਆ ਹੈ। ਇਹ ਉਡਾਣਾਂ ਪਟਨਾ, ਮੁੰਬਈ, ਦਿੱਲੀ, ਅਹਿਮਦਾਬਾਦ ਅਤੇ ਜੈਪੁਰ ਤੋਂ ਹਨ। ਇੰਨਾ ਹੀ ਨਹੀਂ, ਕੋਰੋਨਾ ਦੌਰ ਦੌਰਾਨ ਬੰਦ ਹੋਈਆਂ ਛੇ ਉਡਾਣਾਂ ਨੂੰ ਸਰਦੀਆਂ ਦੇ ਸ਼ਡਿਊਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿੱਚ ਉਦੈਪੁਰ, ਰਾਂਚੀ, ਜੰਮੂ, ਦੇਹਰਾਦੂਨ, ਇੰਦੌਰ ਅਤੇ ਜੋਧਪੁਰ ਲਈ ਉਡਾਣਾਂ ਸ਼ਾਮਲ ਹਨ।

ਵਾਚ ਆਵਰਸ ਵਦਣ ਨਾਲ ਇੰਤਰਨੈਸ਼ਨਲ ਯਾਤਰੀਆਂ ਨੂੰ ਹੋਵੇਗਾ ਫਾਇਦਾ

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲੋਕ ਸੰਪਰਕ ਅਧਿਕਾਰੀ ਪ੍ਰਿੰਸ ਨੇ ਦੱਸਿਆ ਕਿ ਮੰਗਲਵਾਰ ਤੋਂ ਸਰਦੀਆਂ ਦੇ ਸ਼ੈਡਿਊਲ ਅਨੁਸਾਰ ਉਡਾਣਾਂ ਚਲਾਈਆਂ ਗਈਆਂ। ਦੇਰ ਰਾਤ ਤੱਕ ਉਡਾਣਾਂ ਦਾ ਸੰਚਾਲਨ ਨਿਸ਼ਚਿਤ ਤੌਰ ‘ਤੇ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਬਹੁਤ ਲਾਭਦਾਇਕ ਹੋਵੇਗਾ।

Vinkmag ad
Share Our Daily Posts

News Desk

Read Previous

ਈਡੀ ਦੇ ਜਾਇਦਾਦ ਕੁਰਕ ਆਦੇਸ਼ ਦੇ ਬਾਵਜੂਦ ਕਬਾਨਾ ਦਾ ਸੰਚਾਲਣ ਜਾਰੀ, ਸ਼ੇਅਰ ਹੋਲਡਰ ਨੇ ਕਿਹਾ, ਪੱਬੀ ਸਿਰਫ਼ 25 ਫ਼ੀਸਦੀ ਦੇ ਸ਼ੇਅਰ ਹੋਲਡਰ, ਪੂਰੇ ਰਿਜ਼ਾਰਟ ਮਾਮਲੇ ’ਚ ਨਹੀਂ ਕੀਤਾ ਜਾ ਸਕਦਾ ਨੱਥੀ

Read Next

ਬੇਟੇ ਦੇ ਘੱਟ ਬੋਲਣ ‘ਤੇ ਖ਼ਫ਼ਾ ਹੋਏ ਵਿਅਕਤੀ ਨੇ ਪਤਨੀ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਔਰਤ ਦੇ ਬਿਆਨਾਂ ‘ਤੇ ਉਸ ਦੇ ਪਤੀ ਖਿਲਾਫ ਮੁਕੱਦਮਾ ਦਰਜ