ਮੋਗਾ : ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ ਤੇ ਇਕ ਘਰ ਵਿਚ ਛਾਪਾਮਾਰੀ ਕਰਕੇ ਉਥੋਂ ਨਜਾਇਜ਼ ਸ਼ਰਾਬ ਦੀਆਂ 300 ਬੋਤਲਾਂ ਬਰਾਮਦ ਕੀਤੀਆਂ ਹਨ। ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਚਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸ਼ੇਰਪੁਰ ਤਾਇਬਾ ਜਿਸ ਦੇ ਘਰ ਵਿਚ ਨਜਾਇਜ਼ ਸ਼ਰਾਬ ਪਈ ਹੈ। ਪੁਲਿਸ ਨੇ ਸੂਚਨਾ ਦੇ ਅਧਾਰ ਤੇ ਗੁਰਚਰਨ ਸਿੰਘ ਦੇ ਘਰ ਵਿਚ ਛਾਪਾਮਾਰੀ ਕੀਤੀ ਤਾਂ ਪੁਲਿਸ ਨੂੰ ਘਰ ਵਿਚੋਂ ਨਜਾਇਜ਼ ਸ਼ਰਾਬ ਦੀਆਂ 300 ਬੋਤਲਾਂ ਬਰਾਮਦ ਕੀਤੀਆ ਹਨ ਜਦਕਿ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਪੁਲਿਸ ਨੇ ਬਰਾਮਦ ਕੀਤੀ ਸ਼ਰਾਬ ਨੂੰ ਆਪਣੇ ਕਬਜੇ ਵਿਚ ਲੈਕੇ ਫਰਾਰ ਹੋਏ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
