Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 19, 2026

ਫਿਰੌਤੀ ਲਈ ਨਾਬਾਲਗ ਨੂੰ ਕਿਡਨੈਪ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰ ਗ੍ਰਿਫਤਾਰ

ਲੁਧਿਆਣਾ : ਦੋ ਲੱਖ ਰੁਪਏ ਦੀ ਫਿਰੌਤੀ ਮੰਗਣ ਲਈ ਅਗਵਾ ਕੀਤੇ ਗਏ ਬਾਰਾਂ ਸਾਲ ਦੇ ਕਿਸ਼ੋਰ ਨੂੰ ਥਾਣਾ ਮੇਹਰਬਾਨ ਪੁਲਿਸ ਨੇ ਸਹੀ ਸਲਾਮਤ ਬਰਾਮਦ ਕਰ ਕੇ ਕਿਡਨੈਪ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ। ਕਿਸ਼ੋਰ ਨੂੰ ਸਹੀ ਸਲਾਮਤ ਬਰਾਮਦ ਕਰ ਕੇ ਪਰਿਵਾਰ ਹਵਾਲੇ ਕਰਨ ਮਗਰੋਂ ਫਰਾਰ ਮੁਲਜ਼ਮਾਂ ਦੀ ਭਾਲ ਵਿਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ, ਸ਼ਨਿਚਰਵਾਰ ਸ਼ਾਮ ਮੁਹੱਲਾ ਵਿਸ਼ਾਲ ਨਗਰ ਰਹਿਣ ਵਾਲੇ ਸੋਹਨ ਕੁਮਾਰ ਨਾਮ ਦੇ ਵਿਅਕਤੀ ਦਾ ਕਰੀਬ ਬਾਰਾਂ ਸਾਲ ਦਾ ਨਾਬਾਲਿਗ ਲੜਕਾ ਗਾਇਬ ਹੋ ਗਿਆ ਸੀ।ਸੋਹਨ ਕੁਮਾਰ ਦੇ ਚਾਰ ਬੱਚੇ ਹਨ ਜੋ ਜਸਪਾਲ ਕਾਲੋਨੀ ਇਕ ਪ੍ਰਾਈਵੇਟ ਅਧਿਆਪਕ ਕੋਲ ਪੜ੍ਹਨ ਜਾਂਦੇ ਸੀ।

ਸ਼ਨਿਚਰਵਾਰ ਨੂੰ ਵੀ ਚਾਰੋਂ ਬੱਚੇ ਰੋਜ਼ ਦੀ ਤਰ੍ਹਾਂ ਪੜ੍ਹਨ ਲਈ ਗਏ ਸਨ। ਪੜ੍ਹਨ ਮਗਰੋਂ ਸ਼ਾਮ ਕਰੀਬ ਸੱਤ ਵਜੇ ਤਿੰਨ ਬੱਚੇ ਘਰ ਆ ਗਏ ਪਰ ਸੋਹਣ ਕੁਮਾਰ ਦਾ ਕਰੀਬ ਬਾਰਾਂ ਸਾਲ ਦਾ ਬੇਟਾ ਘਰ ਵਾਪਸ ਨਹੀਂ ਆਇਆ।ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਬੱਚੇ ਦੀ ਮਾਂ ਕੰਚਨ ਦੇਵੀ ਨੇ ਆਪਣੇ ਪਤੀ ਨੂੰ ਮੋਬਾਈਲ ਫੋਨ ਰਾਹੀਂ ਬੱਚੇ ਦੇ ਘਰ ਵਾਪਸ ਨਾ ਆਉਣ ਸਬੰਧੀ ਜਾਣਕਾਰੀ ਦਿੱਤੀ।ਪਤੀ ਪਤਨੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੇ ਕਾਫੀ ਭੱਜ ਦੌੜ ਕੀਤੀ ਪਰ ਜਦ ਉਸ ਦੇ ਬੇਟੇ ਦਾ ਕੋਈ ਸੁਰਾਗ ਨਾ ਮਿਲਿਆ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਮੇਹਰਬਾਨ ਪੁਲਿਸ ਕੋਲ ਦਰਜ ਕਰਵਾ ਦਿੱਤੀ।

ਕਿਸ਼ੋਰ ਦੀ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਤਿੰਨ ਦਿਨ ਬਾਅਦ ਇਕ ਨਵਾਂ ਮੋੜ ਆਇਆ ਜਦ ਲਾਪਤਾ ਹੋਏ ਲੜਕੇ ਦੇ ਪਿਤਾ ਸੋਹਨ ਕੁਮਾਰ ਨੇ ਪੁਲਿਸ ਕੋਲ ਜਾ ਕੇ ਨਵਾਂ ਖੁਲਾਸਾ ਕੀਤਾ।ਸੋਹਨ ਕੁਮਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਆਪਣੀ ਫੈਕਟਰੀ ਦੇ ਹੀ ਇਕ ਵਰਕਰ ਤੋਂ ਪਤਾ ਲੱਗਾ ਕਿ ਉਸ ਦੇ ਪੁੱਤਰ ਨੂੰ ਦੋ ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤਾ ਗਿਆ ਹੈ। ਸੋਹਨ ਕੁਮਾਰ ਮੁਤਾਬਕ ਉਸ ਦੀ ਫੈਕਟਰੀ ਵਿਚ ਹੀ ਕੰਮ ਕਰਨ ਵਾਲੇ ਕਮਲੇਸ਼ ਕੁਮਾਰ ਵਾਸੀ ਸਮਸਤੀਪੁਰ, ਰਾਕੇਸ਼ ਕੁਮਾਰ, ਗੁਡੀਆ ਦੇਵੀ, ਛੋਟੀ ਕੁਮਾਰੀ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਕੋਲੋਂ ਦੋ ਲੱਖ ਰੁਪਏ ਦੀ ਫਿਰੌਤੀ ਮੰਗਣ ਲਈ ਉਸ ਦੇ ਨਾਬਾਲਿਗ ਬੇਟੇ ਨੂੰ ਅਗਵਾ ਕੀਤਾ ਹੈ।ਇਹ ਜਾਣਕਾਰੀ ਮਿਲਣ ਮਗਰੋਂ ਏਸੀਪੀ ਦਵਿੰਦਰ ਚੌਧਰੀ ਦੀ ਅਗਵਾਈ ਵਿਚ ਥਾਣਾ ਮੇਹਰਬਾਨ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਕਈ ਥਾਵਾਂ ‘ਤੇ ਰੇਡ ਕੀਤੀ।

ਇਸ ਦੌਰਾਨ ਢੰਡਾਰੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਦਿੱਤੀ ਦਬਿਸ਼ ਵਿੱਚ ਪੁਲਿਸ ਨੇ ਕਮਲੇਸ਼ ਕੁਮਾਰ, ਗੁਡੀਆ ਦੇਵੀ ਅਤੇ ਛੋਟੀ ਕੁਮਾਰੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਗਵਾ ਕੀਤਾ ਗਿਆ ਨਾਬਾਲਿਗ ਲੜਕਾ ਬਰਾਮਦ ਕਰ ਲਿਆ।ਹਾਲਾਂਕਿ ਇਸ ਕਾਰਵਾਈ ਦੌਰਾਨ ਰਾਕੇਸ਼ ਕੁਮਾਰ ਅਤੇ ਇਕ ਹੋਰ ਅਣਪਛਾਤਾ ਆਰੋਪੀ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।

ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਦੋ ਲੱਖ ਰੁਪਏ ਫਿਰੌਤੀ ਵਸੂਲਣ ਲਈ ਹੀ ਬਾਰਾਂ ਸਾਲਾ ਕਿਸ਼ੋਰ ਨੂੰ ਅਗਵਾ ਕੀਤਾ ਸੀ।

Vinkmag ad
Share Our Daily Posts

News Desk

Read Previous

ਤਰਨਤਾਰਨ ’ਚ ਮਲਟੀ ਸਟੋਰ ਨੂੰ ਲੱਗੀ ਭਿਆਨਕ ਅੱਗ ਬੇਕਾਬੂ, 2 ਜ਼ਿਲ੍ਹਿਆਂ ਦੀ ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਜ ਜਾਰੀ

Read Next

ਜੇਕਰ ਤੁਸੀਂ ਜਲੰਧਰ ਆਉਣਾ ਹੈ ਤਾਂ ਪੜ੍ਹੋ ਇਹ ਜ਼ਰੂਰੀ ਖ਼ਬਰ, ਨਗਰ ਕੀਰਤਨ ਨੂੰ ਲੈ ਕੇ ਜਲੰਧਰ ਪੁਲਿਸ ਨੇ ਡਾਇਵਰਟ ਕੀਤੇ ਰੂਟ