ਸੁਲਤਾਨਪੁਰ : ਵਿਧਾਇਕ ਨਵਤੇਜ ਸਿੰਘ ਚੀਮਾ ਦੇ ਘਰ ਦੇ ਨੇੜੇ ਅਤੇ ਸੁਲਤਾਨਪੁਰ ਲੋਧੀ ‘ਚ ਪੁੱਜੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ ਪੰਜਾਬ ਦੀ ਚੀਮਾ ਦੇ ਘਰ ਦੀ ਫੇਰੀ ਦੇ ਤੁਰੰਤ ਬਾਅਦ ਪੁੱਡਾ ਕਾਲੋਨੀ ‘ਚ ਬੇਖ਼ੌਫ ਲੁਟੇਰਿਆਂ ਨੇ ਖ਼ਾਲਸਾ ਸੁਪਰ ਸਟੋਰ ‘ਚ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਿਸ ਤੰਤਰ ਨੂੰ ਅੱਖਾਂ ਦਿਖਾਈਆਂ ਹਨ।
ਅੱਜ ਦੇ ਸਖ਼ਤ ਪੁਲਿਸ ਸੁਰੱਖਿਆ ਰਹਿਣ ਦੇ ਬਾਵਜੂਦ ਇਸ ਲੁੱਟ ਖੋਹ ਦੀ ਵਾਰਦਾਤ ਨੇ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।

