ਫਿਰੋਜ਼ਪੁਰ : ਬੀਤੀ ਦੇਰ ਸ਼ਾਮ ਝੋਕ ਰੋਡ ‘ਤੇ ਆਟੋ ਤੇ ਮੋਟਰਸਾਈਕਲ ਦੀ ਟੱਕਰ ‘ਚ ਇਕ ਦੀ ਮੌਤ ਤੇ ਦੋ ਨੌਜਵਾਨਾਂ ਦੇ ਫੱਟੜ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ 18 ਸਾਲਾ ਗੌਤਮ ਸ਼ਰਮਾ ਵਾਸੀ ਬਸਤੀ ਟੈਂਕਾਂਵਾਲੀ, 20 ਸਾਲਾ ਨਿਤਿਨ ਸ਼ਰਮਾ ਪੁੱਤਰ ਗੋਪੀਰਾਮ ਵਿਾਸੀ ਝੋਕ ਹਰੀਹਰ ਜੋ ਰਾਜਸਥਾਨ ਦੇ ਚੂਰ ਤੋਂ ਆਏ ਹੋਏ ਸੁਨੀਲ ਪੁੱਤਰ ਬੁੱਧਰਾਮ ਦੇ ਨਾਲ ਝੋਕ ਹਰੀਹਰ ਸਥਿਤ ਗੋਪੀਰਾਮ ਦੇ ਘਰ ਜਾ ਰਹੇ ਸੀ ਜਿਵੇਂ ਉਹ ਆਪਣੇ ਮੋਟਰਸਾਈਕਲ ਤੇ ਝੋਕ ਰੋਡ ਸਥਿਤ ਚੰੁਗੀ ਨੰਬਰ 1 ਦੇ ਅੱਗੇ ਪੁੱਜੇ, ਤਾਂ ਅੱਗੇ ਤੋਂ ਤੇਜ਼ ਰਫ਼ਤਾਰ ਆ ਰਹੇ ਆਟੋ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਗੌਤਮ ਸ਼ਰਮਾ, ਸੁਨੀਲ ਕੁਮਾਰ ਅਤੇ ਨਿਤਿਨ ਸ਼ਰਮਾ ਜ਼ਮੀਨ ‘ਤੇ ਡਿੱਗ ਪਏ ਅਤੇ ਸੁਨੀਲ ਕੁਮਾਰ ਮਾਮੂਲੀ ਜ਼ਖਮੀਂ ਅਤੇ ਨਿਤਿਨ ਸ਼ਰਮਾ ਅਤੇ ਗੌਤਮ ਸ਼ਰਮਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਨੇ ਤਿੰਨਾਂ ਨੂੰ ਬਾਗੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਗੌਤਮ ਸ਼ਰਮਾ ਨੂੰ ਮਿ੍ਤਕ ਐਲਾਨਿਆ, ਜਿਸ ਕਾਰਨ ਉਸ ਦੀ ਲਾਸ਼ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਲਈ ਮੌਰਚਰੀ ‘ਚ ਰਖਵਾ ਦਿੱਤੀ ਗਈ ਸੀ, ਉਥੇ ਦੂਜੇ ਪਾਸੇ ਸੁਨੀਲ ਕੁਮਾਰ ਦਾ ਇਲਾਜ ਬਾਗੀ ਹਸਪਤਾਲ ਵਿਚ ਚੱਲ ਰਿਹਾ ਹੈ ਤੇ ਨਿਤਿਨ ਦੀ ਹਾਲਤ ਸਹੀ ਹੋਣ ਕਾਰਨ ਛੁੱਟੀ ਦੇ ਦਿੱਤੀ ਗਈ ਹੈ। ਉਧਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਆਟੋ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਕੈਂਟ ਦੇ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
