Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਤਿੰਨ ਮਹੀਨਿਆਂ ‘ਚ 100 ਰੁਪਏ ਵਧੇ ਆਂਡਿਆਂ ਦੇ ਰੇਟ, ਪੰਜਾਬ ਤੋਂ ਜੰਮੂ, ਸ਼੍ਰੀਨਗਰ ਤੇ ਬਿਹਾਰ ਤਕ ਸਪਲਾਈ

ਜਲੰਧਰ : ਤਿੰਨ ਮਹੀਨਿਆਂ ਵਿਚ ਹੀ ਆਂਡੇ ਦੀ ਕੀਮਤ ਵਿਚ 100 ਰੁਪਏ ਪ੍ਰਤੀ ਸੌ ਦਾ ਵਾਧਾ ਹੋਇਆ ਹੈ। ਅਕਤੂਬਰ ਵਿਚ 421 ਰੁਪਏ ਪ੍ਰਤੀ ਸੌ ਦੇ ਹਿਸਾਬ ਨਾਲ ਵਿਕਣ ਵਾਲੇ ਅੰਡੇ ਇਨ੍ਹਾਂ ਦਿਨਾਂ ਵਿਚ 527 ਰੁਪਏ ਪ੍ਰਤੀ ਸੌ ਤਕ ਪਹੁੰਚ ਗਏ ਹਨ। ਅਜਿਹਾ ਸਰਦੀਆਂ ਦੇ ਮੌਸਮ ਕਾਰਨ ਨਹੀਂ ਸਗੋਂ ਮੰਗ ਤੇ ਸਪਲਾਈ ਵਿਚਕਾਰ ਅਸੰਤੁਲਨ ਕਾਰਨ ਹੈ। ਜੂਨ ਮਹੀਨੇ ਦੀ ਤਿੱਖੀ ਗਰਮੀ ਦੇ ਦਿਨਾਂ ਵਿਚ ਵੀ ਆਂਡਿਆਂ ਦੀ ਕੀਮਤ 500 ਰੁਪਏ ਪ੍ਰਤੀ ਸੌ ਨੂੰ ਪਾਰ ਕਰ ਗਈ ਸੀ। ਇਸ ਦੇ ਨਾਲ ਹੀ ਫਰਵਰੀ ‘ਚ ਠੰਡ ਹੋਣ ਦੇ ਬਾਵਜੂਦ ਆਂਡਿਆਂ ਦਾ ਰੇਟ 398 ਰੁਪਏ ਪ੍ਰਤੀ ਸੌ ਤਕ ਹੀ ਰਿਹਾ।

ਜ਼ਿਲ੍ਹੇ ਤੋਂ ਬਿਹਾਰ ਨੂੰ ਸਪਲਾਈ 

ਜ਼ਿਲ੍ਹੇ ਵਿਚ ਕੁੱਲ 12 ਥੋਕ ਵਿਕਰੇਤਾ ਹਨ। ਜਲੰਧਰ ਤੋਂ ਦੇਸ਼ ਦੇ ਕਈ ਰਾਜਾਂ ਨੂੰ ਥੋਕ ਵਿਚ ਅੰਡੇ ਸਪਲਾਈ ਕੀਤੇ ਜਾਂਦੇ ਹਨ। ਇਸ ਵਿਚ ਜੰਮੂ, ਹਿਮਾਚਲ, ਬਿਹਾਰ, ਬੰਗਾਲ ਤੇ ਸ੍ਰੀਨਗਰ ਨੂੰ ਸਪਲਾਈ ਦਿੱਤੀ ਜਾਂਦੀ ਹੈ। ਇਸ ਸਬੰਧੀ ਥੋਕ ਆਂਡਿਆਂ ਦੇ ਵਪਾਰੀ ਜਸਵੰਤ ਸਿੰਘ ਸੇਤੀਆ ਦਾ ਕਹਿਣਾ ਹੈ ਕਿ ਸਮੇਂ ਦੇ ਬੀਤਣ ਨਾਲ ਯੂਪੀ ਅਤੇ ਬਿਹਾਰ ਵਿਚ ਪੋਲਟਰੀ ਦਾ ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਹੁਣ ਉੱਥੇ ਸਪਲਾਈ ਘਟਦੀ ਜਾ ਰਹੀ ਹੈ। ਇਸ ਲਈ ਸ੍ਰੀਨਗਰ ਤੇ ਜੰਮੂ ਸਣੇ ਇਲਾਕਿਆਂ ਵਿਚ ਅੱਜ ਵੀ ਸਪਲਾਈ ਜਾਰੀ ਹੈ। ਹਾਲਾਂਕਿ ਬਰਫਬਾਰੀ ਕਾਰਨ ਆਉਣ ਵਾਲੇ ਦਿਨਾਂ ‘ਚ ਇੱਥੇ ਪਹੁੰਚਣ ਦੇ ਰਸਤੇ ਬੰਦ ਹੋ ਗਏ ਹਨ।

ਜ਼ਿਲ੍ਹੇ ਵਿਚ ਲੁਧਿਆਣਾ ਤੇ ਮਲੇਰਕੋਟਲਾ ਤੋਂ ਹੁੰਦੀ ਹੈ ਸਪਲਾਈ

ਅੰਡੇ ਵਪਾਰੀ ਰਾਜ ਕੁਮਾਰ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਲੁਧਿਆਣਾ, ਸਮਰਾਲਾ, ਮਲੇਰਕੋਟਲਾ, ਬਰਨਾਲਾ ਤੇ ਪਠਾਨਕੋਟ ਦੇ ਕੁਝ ਪੋਲਟਰੀ ਫਾਰਮ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਸਭ ਤੋਂ ਵੱਧ ਪੋਲਟਰੀ ਫਾਰਮ ਲੁਧਿਆਣਾ ਤੇ ਪਠਾਨਕੋਟ ਵਿਚ ਹਨ। ਹਾਲਾਂਕਿ ਪਠਾਨਕੋਟ ਤੋਂ ਸਪਲਾਈ ਘੱਟ ਹੈ। ਕਿਉਂਕਿ ਉਥੋਂ ਜੰਮੂ ਨੂੰ ਸਪਲਾਈ ਕਰਨ ਦਾ ਰੁਝਾਨ ਜ਼ਿਆਦਾ ਹੈ।

ਅੰਡੇ ਵਿਚ ਵਿਟਾਮਿਨ ਬੀ ਦੀ ਭਰਪੂਰ ਮਾਤਰਾ ਹੁੰਦੀ ਹੈ

ਅੰਡੇ ਵਿਟਾਮਿਨ ਬੀ ਨਾਲ ਭਰਪੂਰ ਹੁੰਦੇ ਹਨ। ਡਾ: ਮੁਨੀਸ਼ ਮਹਿਤਾ ਦੱਸਦੇ ਹਨ ਕਿ ਵਿਟਾਮਿਨ ਬੀ ਤਣਾਅ ਘਟਾਉਣ ਵਿਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਆਂਡੇ ‘ਚ ਮੌਜੂਦ ਵਿਟਾਮਿਨ ਡੀ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ‘ਚ ਮਦਦਗਾਰ ਹੁੰਦੇ ਹਨ। ਉਬਲੇ ਅੰਡੇ ਦੇ ਅੰਦਰ ਦਾ ਪੀਲਾ ਹਿੱਸਾ ਸਰੀਰ ਵਿਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ। ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਭਾਰ ਨੂੰ ਕੰਟਰੋਲ ਕਰਨ ਲਈ ਵੀ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਅੰਡੇ ਵਿਚ ਅਮੀਨੋ ਐਸਿਡ, ਫਾਸਫੋਰਸ ਸਣੇ ਕਈ ਗੁਣ ਮੌਜੂਦ ਹੁੰਦੇ ਹਨ।

ਦੋ ਰੰਗਦਾਰ ਅੰਡੇ ਖਾਣ ਯੋਗ

ਅੰਡੇ ਦੀਆਂ ਦੋ ਕਿਸਮਾਂ ਖਾਣ ਯੋਗ ਹੁੰਦੀਆਂ ਹਨ। ਜਿਸ ਵਿਚ ਇਕ ਚਿੱਟਾ ਤੇ ਦੂਜਾ ਭੂਰਾ ਹੁੰਦਾ ਹੈ। ਅੰਡੇ ਵਪਾਰੀ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਭੂਰੇ ਰੰਗ ਦਾ ਆਂਡਾ ਲਾਲ ਮੁਰਗੇ ਦਾ ਹੁੰਦਾ ਹੈ, ਜਿਸ ਨੂੰ ਦੇਸੀ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਚਿੱਟਾ ਆਂਡਾ ਚਿੱਟੀ ਮੁਰਗੀ ਦਾ ਹੁੰਦਾ ਹੈ। ਭੂਰੇ ਰੰਗ ਦੇ ਮੁਰਗੀਆਂ ਦੀ ਗਿਣਤੀ ਘੱਟ ਹੁੰਦੀ ਹੈ।

ਸਾਲ ਭਰ ਦੀਆਂ ਕੀਮਤਾਂ ਵਿਚ ਤਬਦੀਲੀ ਦਾ ਅੰਕੜਾ

ਜਨਵਰੀ: 409 ਰੁਪਏ

ਫਰਵਰੀ: 398 ਰੁਪਏ

ਮਾਰਚ: 384 ਰੁਪਏ

ਅਪ੍ਰੈਲ: 369 ਰੁਪਏ

ਮਈ: 350 ਰੁਪਏ

ਜੂਨ: 502 ਰੁਪਏ

ਜੁਲਾਈ: 496 ਰੁਪਏ

ਅਗਸਤ: 414 ਰੁਪਏ

ਸਤੰਬਰ: 442 ਰੁਪਏ

ਅਕਤੂਬਰ: 421 ਰੁਪਏ

ਨਵੰਬਰ: 510 ਰੁਪਏ

ਦਸੰਬਰ: 527 ਰੁਪਏ

 

Vinkmag ad
Share Our Daily Posts

News Desk

Read Previous

ਡੀਏਵੀ ਕਾਲਜ ਦੇ ਕੋਲ ਸਕੂਟੀ ਸਵਾਰ ਬਜ਼ੁਰਗ ਦੀ ਦਰਦਨਾਕ ਹਾਦਸੇ ‘ਚ ਮੌਤ, ਪੈਟਰੋਲ ਪੰਪ ਤੋਂ ਬਾਹਰ ਆਉਂਦੇ ਟਰੈਕਟਰ ਨੇ ਮਾਰੀ ਟੱਕਰ

Read Next

ਹਿਰਾਸਤ ‘ਚ ਔਰਤ ਦੀ ਮੌਤ ਮਾਮਲੇ ‘ਚ SHO ਸਮੇਤ 4 ਪੁਲਿਸ ਮੁਲਾਜ਼ਮਾਂ ਖਿਲਾਫ਼ ਕੇਸ ਦਰਜ