ਲੁਧਿਆਣਾ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (National Highway Authority of India- NHAI) ਟੋਲ ਪਲਾਜ਼ਾ ‘ਤੇ ਲੋਕਾਂ ਦੀਆਂ ਜੇਬ੍ਹਾਂ ‘ਤੇ ਡਾਟਾ ਮਾਰਨ ਦਾ ਪੂਰਾ ਬੰਦੋਬਸਤ ਕਰ ਦਿੱਤਾ ਹੈ। ਟੋਲ ਪਲਾਜ਼ਾ ਰਾਹੀਂ ਤੁਹਾਡੀ ਗੱਡੀ ਦਿਨ ਵਿਚ ਜਿੰਨੀ ਵਾਰ ਵੀ ਲੰਘੇਗੀ, ਓਨੀ ਵਾਰ ਤੁਹਾਡੇ ਖਾਤੇ ‘ਚੋਂ ਪੈਸੇ ਕੱਟੇ ਜਾਣਗੇ। ਪਹਿਲੀ ਵਾਰ ਟੋਲ ਪਲਾਜ਼ਾ ਪਾਰ ਕਰਦੇ ਹੋਏ ਪੂਰਾ ਟੋਲ ਟੈਕਸ ਕੱਟੇਗਾ, ਜਦਕਿ ਵਾਪਸੀ ਵੇਲੇ ਅੱਧਾ ਹੀ ਟੋਲ ਟੈਕਸ ਕੱਟੇਗਾ। ਜੇਕਰ ਉਸੇ ਦਿਨ ਮੁੜ ਟੋਲ ਕ੍ਰਾਸ ਕਰਦੇ ਹੋ ਤਾਂ ਤੁਹਾਡੇ ਖਾਤੇ ‘ਚੋਂ ਪੂਰਾ ਟੋਲ ਟੈਕਸ ਕੱਟੇਗਾ, ਜਦਕਿ ਪਹਿਲਾਂ ਅਪ-ਡਾਊਨ ਦੀ ਪਰਚੀ ‘ਤੇ 24 ਘੰਟੇ ਲਈ ਟੋਲ ਮੁਫ਼ਤ ਹੋ ਜਾਂਦਾ ਸੀ। ਫਾਸਟੈਗ (FASTag) ਲੱਗਣ ਤੋਂ ਬਾਅਦ ਅਪ-ਡਾਊਨ ਦਾ ਸਿਸਟਮ ਖਞਤਮ ਹੋ ਗਿਾ ਤੇ ਹੁਣ ਹਰ ਵਾਰ ਟੋਲ ਪਾਰ ਕਰਨ ‘ਚ ਪੈਸੇ ਕੱਟਦੇ ਰਹਿਣਗੇ।
