Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਰਸਤੇ ਕਦੇ ਆਸਾਨ ਨਹੀਂ ਹੁੰਦੇ, ਮੁਸ਼ਕਲ ਦੌਰ ਤਾਂ ਹੁਣ ਸ਼ੁਰੂ ਹੋਇਆ ਹੈ : ਹਰਨਾਜ਼ ਸੰਧੂ

ਮੁੰਬਈ : 21 ਸਾਲ ਬਾਅਦ ਮਿਸ ਯੂਨੀਵਰਸ ਦਾ ਤਾਜ ਮੁੜ ਤੋਂ ਆਪਣੇ ਦੇਸ਼ ਲਿਆਉਣ ਵਾਲੀ ਹਰਨਾਜ਼ ਕੌਰ ਸੰਧੂ ਇਨ੍ਹੀਂ ਦਿਨੀਂ ਖ਼ਾਸੀ ਮਸਰੂਫ਼ ਚੱਲ ਰਹੀ ਹੈ। ਉਹ ਛੇਤੀ ਹੀ ਨਿਊਯਾਰਕ ਲਈ ਰਵਾਨਾ ਹੋਵੇਗੀ। ਸੁੰਦਰਤਾ ਮੁਕਾਬਲਾ ਜਿੱਤਣ ਤੋਂ ਬਾਅਦ ਐਸ਼ਵਰਿਆ ਰਾਏ, ਸੁਸ਼ਮਿਤਾ ਸੇਨ, ਲਾਰਾ ਦੱਤਾ, ਪ੍ਰਿਅੰਕਾ ਚੋਪਡ਼ਾ ਨੇ ਫਿਲਮਾਂ ਦਾ ਰੁਖ਼ ਕੀਤਾ ਸੀ, ਪਰ ਹਰਨਾਜ਼ ਫ਼ਿਲਹਾਲ ਕਿਸੇ ਜਲਦਬਾਜ਼ੀ ਵਿਚ ਨਹੀਂ ਹੈ। ਜਾਗਰਣ ਨਾਲ ਹੋਈ ਗੱਲਬਾਤ ਵਿਚ ਹਰਨਾਜ਼ ਨੇ ਕਿਹਾ ਕਿ ਰਸਤੇ ਕਦੇ ਆਸਾਨ ਨਹੀਂ ਹੁੰਦੇ ਹਨ, ਮੁਸ਼ਕਲ ਦੌਰ ਤਾਂ ਹੁਣ ਸ਼ੁਰੂ ਹੋਇਆ ਹੈ। ਤਾਜ ਜਿੱਤਣਾ ਯਕੀਨਨ ਮੇਰੇ ਲਈ ਬਹੁਤ ਹੀ ਮੁਸ਼ਕਲ ਰਿਹਾ, ਪਰ ਹੁਣ ਇਸ ਦੀ ਜ਼ਿੰਮੇਵਾਰੀ ਸੰਭਾਲਣਾ ਹੋਰ ਵੀ ਜ਼ਿਆਦਾ ਮੁਸ਼ਕਲ ਹੋਵੇਗਾ। ਕਰੀਅਰ ਬਣਾਉਣਾ ਆਸਾਨ ਨਹੀਂ ਹੁੰਦਾ ਹੈ। ਮੈਂ ਪੰਜ ਸਾਲ ਥੀਏਟਰ ਅਤੇ ਦੋ ਫਿਲਮਾਂ ਜ਼ਰੂਰ ਕੀਤੀਆਂ ਹਨ, ਪਰ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੀ ਹਾਂ।

ਸਫਲਤਾ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੇ ਹੋਏ ਹਰਨਾਜ਼ ਕਹਿੰਦੀ ਹੈ ਕਿ ਮੈਂ ਜੋ ਬਣੀ ਹਾਂ, ਆਪਣੀ ਮਾਂ ਦੀ ਵਜ੍ਹਾ ਨਾਲ ਬਣੀ ਹਾਂ। ਸ਼ੁਰੂਆਤ ਹਮੇਸ਼ਾ ਮੁਸ਼ਕਲ ਹੁੰਦੀ ਹੈ। ਮੇਰੀ ਮਾਂ ਨੇ 17 ਸਾਲ ਦੀ ਉਮਰ ਵਿਚ ਅਹਿਸਾਸ ਕਰਵਾਇਆ ਕਿ ਮੈਨੂੰ ਬਿਊਟੀ ਪੈਜੇਂਟ ਵਿਚ ਹਿੱਸਾ ਲੈਣਾ ਚਾਹੀਦਾ ਹੈ। ਜਿਸ ਵੇਲੇ ਮੈਂ ਮੁਕਾਬਲੇ ਵਿਚ ਸੀ, ਉਹ ਗੁਰਦੁਆਰੇ ਵਿਚ ਮੇਰੇ ਲਈ ਅਰਦਾਸ ਕਰ ਰਹੀ ਸੀ।

ਮਿਸ ਯੂਨੀਵਰਸ ਦੀ ਸਟੇਜ ’ਤੇ ਆਖ਼ਰੀ ਸਵਾਲ ਦਾ ਜਵਾਬ ਦੇਣ ਵਾਲੇ ਪਲ਼ ਨੂੰ ਯਾਦ ਕਰਦੇ ਹੋਏ ਹਰਨਾਜ਼ ਕਹਿੰਦੀ ਹੈ ਕਿ ਮੈਂ ਖ਼ੁਦ ਨੂੰ ਕਿਹਾ ਕਿ ਸ਼ਾਂਤ ਰਹੋ। ਦਿਲ ਨਾਲ ਜਵਾਬ ਦੇਣਾ। ਹਰ ਕਿਸੇ ਨੂੰ ਮੌਕਾ ਨਹੀਂ ਮਿਲਦਾ ਹੈ ਕਿ ਉਹ ਇਸ ਮੰਚ ’ਤੇ ਪਹੁੰਚ ਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕੇ। ਮੈਨੂੰ ਆਪਣਾ ਸਰਬੋਤਮ ਦੇਣਾ ਸੀ ਤਾਂ ਕਿ ਦੁਨੀਆ ਭਰ ਦੀਆਂ ਜਿਹਡ਼ੀਆਂ ਲਡ਼ਕੀਆਂ ਮੈਨੂੰ ਦੇਖ ਰਹੀਆਂ ਸਨ, ਉਨ੍ਹਾਂ ਨੂੰ ਪ੍ਰੇਰਣਾ ਮਿਲੇ।

Vinkmag ad
Share Our Daily Posts

News Desk

Read Previous

ਪੀਐੱਸਟੀਈਟੀ ਪ੍ਰੀਖਿਆ ਅੱਜ : ਪੈੱਨ ਤੇ ਇਲੈਕਟ੍ਰਾਨਿਕ ਡਿਵਾਈਸ ਲਿਜਾਣ ‘ਤੇ ਪਾਬੰਦੀ, ਲੁਧਿਆਣਾ ‘ਚ 32 ਸਕੂਲਾਂ ‘ਚ ਬਣੇ ਪ੍ਰੀਖਿਆ ਕੇਂਦਰ

Read Next

ਕਪੂਰਥਲਾ ਬੇਅਦਬੀ ਮਾਮਲੇ ’ਚ ਕਤਲ ਦਾ ਕੇਸ ਦਰਜ, ਅਮਰਜੀਤ ਸਿੰਘ ਗ੍ਰਿਫ਼ਤਾਰ