Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਅਦਾਲਤ ਦੇ ਬਾਹਰ ਲੱਗੇ ਤਿੰਨ ਨਵੇਂ ਮੈਟਲ ਡਿਟੈਕਟਰ, ਸੁਰੱਖਿਆ ‘ਚ ਹਾਲੇ ਵੀ ਖਾਮੀਆਂ

ਜਲੰਧਰ : ਲੁਧਿਆਣਾ ਦੀ ਅਦਾਲਤ ‘ਚ ਹੋਏ ਬੰਬ ਧਮਾਕੇ ਤੋਂ ਬਾਅਦ ਜਲੰਧਰ ਦੀ ਅਦਾਲਤ ‘ਚ ਸੁਰੱਖਿਆ ਨੂੰ ਲੈ ਕੇ ਕਈ ਖਾਮੀਆਂ ਸਨ ਜਿਸ ਨੂੰ ਜਾਗਰਣ ਅਦਾਰੇ ਨੇ ਆਪਣੇ ਸ਼ੁੱਕਰਵਾਰ ਦੇ ਅੰਕ ‘ਚ ਪ੍ਰਮੁੱਖਤਾ ਨਾਲ ਛਾਪਿਆ ਜਿਸ ਤੋਂ ਬਾਅਦ ਆਖ਼ਰਕਾਰ ਪ੍ਰਸ਼ਾਸਨ ਜਾਗਿਆ। ਅਦਾਲਤ ‘ਚ ਆਉਣ-ਜਾਣ ਵਾਲੇ ਲੋਕਾਂ ਦੀ ਚੈਕਿੰਗ ਲਈ ਪਹਿਲਾਂ ਇਕ ਹੀ ਮੈਟਲ ਡਿਟੈਕਟਰ ਸੀ ਪਰ ਹੁਣ ਤਿੰਨ ਮੈਟਲ ਡਿਟੈਕਟਰ ਮੁੱਖ ਗੇਟ ‘ਤੇ ਲਾ ਦਿੱਤਾ ਹੈ। ਉਥੇ ਇਕ ਮੈਟਲ ਡਿਟੈਕਟਰ ਦੂਜੇ ਗੇਟ, ਜਿਥੇ ਸਿਰਫ ਜੇਲ੍ਹ ਤੋਂ ਪੇਸ਼ੀ ‘ਤੇ ਆਉਣ ਵਾਲੇ ਲੋਕਾਂ ਲਈ ਲੱਗਾ ਹੋਇਆ ਹੈ। ਮੁੱਖ ਗੇਟ ‘ਤੇ ਲੱਗੇ ਪੁਰਾਣੇ ਮੈਟਲ ਡਿਟੈਕਟਰ ਨੂੰ ਹਟਾ ਕੇ ਤਿੰਨ ਮੈਟਲ ਡਿਟੈਕਟਰ ਪਹਿਲਾਂ ਤੋਂ ਜ਼ਿਆਦਾ ਆਧੁੁਨਿਕ ਲਾਏ ਗਏ ਹਨ। ਇਨ੍ਹਾਂ ਵਿਚੋਂ ਇਕ ਗੇਟ ਅੌਰਤਾਂ ਲਈ, ਇਕ ਵਕੀਲਾਂ ਲਈ ਤੇ ਇਕ ਗੇਟ ਪੇਸ਼ੀ ‘ਤੇ ਆਉਣ ਵਾਲੇ ਲੋਕਾਂ ਲਈ ਲਾਇਆ ਗਿਆ ਹੈ। ਇਸ ਤੋਂ ਇਲਾਵਾ ਅਦਾਲਤੀ ਕੰਪਲੈਕਸ ‘ਚ ਵਕੀਲਾਂ ਦੇ ਆਉਣ ਜਾਣ ਲਈ ਬਣਾਏ ਗਏ ਛੋਟੇ ਚੈਂਬਰਾਂ ‘ਤੇ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਾਂ ਕਿ ਆਮ ਲੋਕਾਂ ਇਸ ‘ਚੋਂ ਅੰਦਰ ਨਾ ਆ ਸਕਣ। ਇਸ ਗੇਟ ‘ਤੇ ਵਕੀਲ ਆਉਂਦੇ ਜਾਂਦੇ ਸਨ ਪਰ ਇਹ ਰਾਹ ਆਮ ਲੋਕਾਂ ਵੀ ਇਸਤੇਮਾਲ ਕਰ ਰਹੇ ਸਨ। ਇਹ ਰਾਹ ਸਿੱਧਾ ਕੋਰਟ ਕੰਪਲੈਕਸ ਵੱਲ ਵੀ ਜਾਂਦਾ ਸੀ ਜਿਸ ਕਾਰਨ ਇਹ ਕੋਰਟ ਦੀ ਸੁਰੱਖਿਆ ‘ਚ ਵੱਡੀ ਖਾਮੀ ਸੀ। ਹਾਲਾਂਕਿ ਹਾਲੇ ਕੋਰਟ ਕੰਪਲੈਕਸ ‘ਚ ਹੋਰ ਵਕੀਲਾਂ ਦੇ ਚੈਂਬਰਾਂ ‘ਚ ਕਈ ਜਗ੍ਹਾ ਖਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਅਤਿ-ਜ਼ਰੂਰੀ ਹੈ। ਜਾਗਰਣ ਅਦਾਰੇ ਦੀ ਪਹਿਲ ਤੋਂ ਬਾਅਦ ਵੀਕਲਾਂ ਨੇ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਸ਼ੁੱਕਰਵਾਰ ਨੂੰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਦਾਨ ਤੇ ਜਲੰਧਰ ਵਿਕਾਸ ਮੰਚ ਦੇ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਲਾ ਨੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਚੀਫ ਮਨਿਸਟਰ ਨੂੰ ਚਿੱਠੀ ਲਿਖ ਕੇ ਕੋਰਟ ਤੇ ਬਾਰ ਕੰਪਲੈਕਸ ‘ਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਤੇ ਬਾਰ ਕੰਪਲੈਕਸ ‘ਚ ਕੋਈ ਸੁਰੱਖਿਆ ਨਹੀਂ ਹੈ। ਕੋਰਟ ਕੰਪਲੈਕਸ ‘ਚ ਗੈਂਗਵਾਰ, ਗੋਲੀ ਚੱਲਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੋਰਟ ‘ਚ ਇਕ ਚੌਕੀ ਸਥਾਪਤ ਕੀਤੀ ਜਾਵੇ ਤੇ ਨਾ ਹੀ ਹਰੇਕ ਪਾਸੇ ਸੀਸੀਟੀਵੀ ਕੈਮਰੇ ਵੀ ਲਾਏ ਜਾਣ। ਇਸ ਤੋਂ ਇਲਾਵਾ ਕੋਰਟ ‘ਚ ਜਗ੍ਹਾ-ਜਗ੍ਹਾ ‘ਤੇ ਸਕੈਨਰ, ਵਿਸ਼ੇਸ਼ ਤੌਰ ‘ਤੇ ਬਾਹਰੀ ਗੇਟ ‘ਤੇ ਲਾਏ ਜਾਣੇ ਚਾਹੀਦੇ। ਉਥੇ ਚਿੱਠੀ ‘ਚ ਇਹ ਵੀ ਮੰਗ ਕੀਤੀ ਹੈ ਕਿ ਸਿਰਫ ਵਕੀਲਾਂ, ਪੇਸ਼ੀ ‘ਤੇ ਆਉਣ ਵਾਲੇ ਲੋਕਾਂ ਨੂੰ ਹੀ ਅੰਦਰ ਆਉਣ ਦੀ ਆਗਿਆ ਹੋਣੀ ਚਾਹੀਦੀ ਤੇ ਬਾਕੀ ਲੋਕ ਅਦਾਲਤੀ ਕੰਪਲੈਕਸ ਦੇ ਬਾਹਰ ਰਹੀ ਰਹੇ।

ਵਕੀਲਾਂ ਨੇ ਰੱਖਿਆ ਨੋ ਵਰਕ ਡੇ

ਲੁਧਿਆਣਾ ‘ਚ ਅਦਾਲਤੀ ਕੰਪਲੈਕਸ ‘ਚ ਹੋਏ ਧਮਾਕੇ ਦੇ ਰੋਸ ‘ਚ ਵਕੀਲਾਂ ਨੇ ਨੋ ਵਰਕ ਡੇ ਰੱਖਿਆ। ਪ੍ਰਧਾਨ ਓਮ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਅਦਾਲਤ ‘ਚ ਧਮਾਕੇ ਦੀ ਘਟਨਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਦਾਲਤ ‘ਚ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ‘ਤੇ ਐਡਵੋਕੇਟ ਐੱਚਵੀ ਕੋਹਲੀ, ਆਰਕੇ ਭੱਲਾ, ਕਰਨ ਕਾਲੀਆ, ਪੀਐੱਸ ਿਢੱਲੋਂ, ਬੀਐੱਸ ਲੱਕੀ, ਜਗਰੂਪ ਸਿੰਘ, ਏਐੱਸ ਜੰਮੂ, ਰਵਿੰਦਰ ਕੌਰ, ਆਰਕੇ ਮਹਿਮੀ, ਐੱਸਐੱਸ ਸੰਘਾ, ਸੰਜੀਵ ਬਾਂਸਲ, ਮਨਦੀਪ ਸਿੰਘ ਸਚਦੇਵਾ, ਜੀਐੱਸ ਕਾਹਲੋਂ, ਮੇਜਰ ਜੇਐੱਸ ਠਾਕੁਰ, ਰਜਨੀਸ਼ ਖੰਨਾ ਤੇ ਸੰਜੀਵ ਕੰਬੋਜ਼ ਹਾਜ਼ਰ ਸਨ।

ਪੁਲਿਸ ਨੇ ਕੱਿਢਆ ਫਲੈਗ ਮਾਰਗ, ਥਾਂ-ਥਾਂ ਚਲਾਈ ਚੈਕਿੰਗ ਮੁਹਿੰਮ

ਸ਼ੁੱਕਰਵਾਰ ਨੂੰ ਪੁਲਿਸ ਨੇ ਸ਼ਹਿਰ ‘ਚ ਸੁਰੱਖਿਆ ਦੇ ਮੱਦੇਨਜ਼ਰ ਕਈ ਥਾਵਾਂ ‘ਤੇ ਫਲੈਗ ਮਾਰਚ ਕੱਿਢਆ। ਇਸ ਤੋਂ ਇਲਾਵਾ ਬੱਸ ਸਟੈਂਡ ਸਮੇਤ ਸ਼ਹਿਰ ਦੇ ਕਈ ਬਾਜ਼ਾਰਾਂ ‘ਚ ਸਰਚ ਮੁਹਿੰਮ ਵੀ ਚਲਾਈ ਗਈ। ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਵੀ ਸੁਰੱਖਿਆ ਦੇ ਮੱਦੇਨਜ਼ਰ ਫਲੈਗ ਮਾਰਚ ਤੇ ਸਰਚ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨੂੰ ਸ਼ਹਿਰ ਦਾ ਮਾਹੌਲ ਖ਼ਰਾਬ ਨਹੀਂ ਕਰ ਦਿੱਤਾ ਜਾਵੇਗਾ।

 

 

Vinkmag ad
Share Our Daily Posts

News Desk

Read Previous

ਜਬਰ ਜਨਾਹ ਮਾਮਲਾ : ਵਿਧਾਇਕ ਬੈਂਸ ਨੂੰ ਵੱਡਾ ਝਟਕਾ, ਗ੍ਰਿਫ਼ਤਾਰੀ ਵਾਰੰਟ ਵਾਪਸ ਲੈਣ ਦੀ ਪਟੀਸ਼ਨ ਖ਼ਾਰਜ

Read Next

ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਬਣਾਇਆ ‘ਸੰਯੁਕਤ ਸਮਾਜ ਮੋਰਚਾ’, ਸਾਰੀਆਂ ਸੀਟਾਂ ‘ਤੇ ਚੋਣ ਲੜਨ ਦਾ ਐਲਾਨ, ਰਾਜੇਵਾਲ ਹੋਣਗੇ CM ਚਿਹਰਾ