Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਨਵੇਂ ਸਾਲ ਮੌਕੇ ਚਾਰ ਸ਼ੋਅ ਰੂਮਾਂ ‘ਚ ਚੋਰਾਂ ਨੇ ਕਰੀਬ 20 ਲੱਖ ਦੇ ਕੱਪੜੇ, ਬੂਟ ਤੇ ਨਕਦੀ ਕੀਤੀ ਚੋਰੀ, ਪੁਲਿਸ ਚੋਰਾਂ ਦੀ ਭਾਲ ‘ਚ

ਅਬੋਹਰ : ਅਬੋਹਰ ਵਿਖੇ ਚੋਰਾਂ ਨੇ ਦੁਕਾਨਦਾਰਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਲੱਖਾਂ ਰੁਪਏ ਦੀ ਚੋਰੀ ਕਰ ਲਈ ਹੈ। ਇਹ ਸਭ ਕੁਝ ਉਦੋਂ ਵਾਪਰਿਆਂ ਜਦੋਂ ਲੋਕ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਸਨ। ਸਥਾਨਕ ਪੁਰਾਣੀ ਤਹਿਸੀਲ ਨੇੜੇ ਸਰਕੂਲਰ ਰੋਡ ’ਤੇ ਪੈਂਦੇ ਤਿੰਨ ਸ਼ੋਅ ਰੂਮਾਂ ’ਤੇ ਚੋਰਾਂ ਨੇ ਧਾਵਾ ਬੋਲ ਕੇ ਉੱਥੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦੱਸਣਯੋਗ ਹੈ ਕਿ ਬੀਤੇ ਦਿਨੀਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸ਼ਹਿਰ ਵਿਚ ਇਕ ਫਲੈਗ ਮਾਰਚ ਕੱਢਦੇ ਹੋਏ ਲੋਕਾਂ ਨੂੰ ਵਧੀਆ ਪੁਲਿਸ ਸੁਰੱਖਿਆ ਦੇਣ ਦਾ ਦਾਅਵਾ ਕੀਤਾ ਸੀ। ਉੱਥੇ ਬੀਤੀ ਰਾਤ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲਦੇ ਹੋਏ ਚੋਰ ਬੇਫਿਕਰ ਹੋ ਕੇ ਲੱਖਾਂ ਦਾ ਸਾਮਾਨ ਉਡਾ ਕੇ ਲੈ ਗਏ। ਇਸ ਚੋਰੀ ਨਾਲ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇੱਥੇ ਦੱਸਣਯੋਗ ਹੈ ਕਿ ਇਹ ਸ਼ੋਅ ਰੂਮ ਬਾਜ਼ਾਰ ਦੇ ਵੱਡੇ ਸਰਕੂਲਰ ਰੋਡ ਉੱਪਰ ਪੈਂਦੇ ਹਨ ਤੇ ਇੱਥੇ ਹੀ ਚੋਰਾਂ ਵਲੋਂ ਚੋਰੀ ਦੀਆਂ ਘਟਨਾਵਾਾਂ ਨੂੰ ਅੰਜਾਮ ਦੇਣਾ ਜਿੱਥੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੇ ਪੋਲ ਖੋਲ ਰਹੇ ਹਨ ਉੱਥੇ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾਪ ਰਹੇ ਹਨ। ਇਸ ਮਾਰਗ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਹੀ ਨਗਰ ਥਾਣਾ ਨੰਬਰ 2 ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਚੋਰਾਂ ਨੇ ਪੁਰਾਣੀ ਤਹਿਸੀਲ ਮਾਰਗ ’ਤੇ ਪੈਂਦੇ ਨਿਊਮੈਰੋ ਯੁਨੋ ਸ਼ੋਅ ਰੂਮ, ਪਯੂਮਾ ਅਤੇ ਨਾਇਕੀ ਸ਼ੋਅ ਰੂਪ ਅਤੇ ਇਕ ਕਿਤਾਬਾਂ ਦੇ ਵੱਡੇ ਸਟੋਰ ’ਤੇ ਧਾਵਾ ਬੋਲ ਦਿੱਤਾ। ਨਿਊਮੈਰੋ ਯੁਨੋ ਦੇ ਮਾਲਕ ਸੁਨੀਲ ਬੁਲੰਦੀ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਨਕਾਬਪੋਸ਼ ਚੋਰ ਉਨ੍ਹਾਂ ਦੇ ਨਜ਼ਦੀਕ ਬਣੀ ਇਕ ਹੋਰ ਦੁਕਾਨ ਨਾਲ ਲੱਕੜੀ ਦੀ ਪੌੜੀ ਦੇ ਜਰੀਏ ਉਨ੍ਹਾਂ ਦੇ ਸ਼ੋਅ ਦੀ ਤੀਜੀ ਮੰਜਿਲ ਵਿਚ ਦਾਖਲ ਹੋਏ ਅਤੇ ਉੱਥੇ ਲੱਗੇ ਗੇਟ ਨੂੰ ਤੋੜ ਕੇ ਥੱਲੇ ਬਣੇ ਸ਼ੋਅ ਰੂਮ ਵਿਚ ਦਾਖਲ ਹੋ ਗਏ।

ਸ਼ਾਤਿਰ ਚੋਰਾਂ ਨੇ ਕੈਮਰਿਆਂ ਦਾ ਮੂੰਹ ਉਲਟੇ ਪਾਸੇ ਕਰਦੇ ਹੋਏ ਡੀ.ਵੀ.ਆਰ. ਵੀ ਉਖਾੜ ਦਿੱਤਾ। ਇਸ ਤੋਂ ਬਾਅਦ ਚੋਰਾਂ ਨੇ ਸ਼ੋਅ ਰੂਮ ਨੂੰ ਪੂਰੀ ਖੰਗਾਲਿਆ ਅਤੇ ਉੱਥੋਂ ਕਰੀਬ 90 ਹਜ਼ਾਰ ਦੀ ਨਕਦੀ ਅਤੇ ਕਰੀਬ 6 -7 ਲੱਖ ਦਾ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਚੋਰਾਂ ਨੇ ਨਾਲ ਹੀ ਸਥਿਤ ਬਾਬੂ ਰਾਮ ਸਿੰਗਲਾ ਦੇ ਸ਼ੋਅ ਪਯੂਮਾ ਅਤੇ ਨਾਇਕੀ ਵਿਚ ਦਾਖਲ ਹੋਏ। ਸ਼ੋਅ ਰੂਮ ਦੇ ਸੰਚਾਲਕ ਗੌਰਵ ਸਿੰਗਲਾ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਸ਼ੋਅ ਰੂਮ ਵਿਚੋਂ ਕਰੀਬ 10 ਲੱਖ ਦਾ ਕੀਮਤੀ ਸਾਮਾਨ ਅਤੇ ਲੈਪਟਾਪ ਚੋਰੀ ਕਰਕੇ ਲੈ ਗਏ ਹਨ। ਇਸੇ ਤਰ੍ਹਾਂ ਚੋਰਾਂ ਨੇ ਕਿਤਾਬ ਮਹਿਲ ’ਤੇ ਧਾਵਾ ਬੋਲ ਕੇ ਉੱਥੋਂ ਕੀਮਤੀ ਉਪਹਾਰ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਸਵੇਰੇ ਘਟਨਾ ਦਾ ਪਤਾ ਚੱਲਣ ’ਤੇ ਲੋਕਾਂ ਨੇ ਇਸ ਦੀ ਸੂਚਨਾ ਡੀ.ਐਸ.ਪੀ. ਸਮੇਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਮੌਕੇ ’ਤੇ ਪੁੱਜ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Vinkmag ad
Share Our Daily Posts

News Desk

Read Previous

ਨਵੇਂ ਸਾਲ ‘ਚ JIO ਨੇ ਆਪਣੇ ਯੂਜ਼ਰਜ਼ ਦਿੱਤਾ ਝਟਕਾ, ਬੰਦ ਕੀਤਾ ਇਹ ਸਸਤਾ ਪਲਾਨ, ਜਾਣੋ ਕੀ ਰਹੀ ਵਜ੍ਹਾ

Read Next

Breaking : ਨੂੰਹ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੱਸ ਸਹੁਰੇ ਨੂੰ ਜ਼ਿੰਦਾ ਸਾੜਿਆ, ਦੋਵਾਂ ਦੀ ਮੌਤ