Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਨਵੇਂ ਸਾਲ ‘ਚ JIO ਨੇ ਆਪਣੇ ਯੂਜ਼ਰਜ਼ ਦਿੱਤਾ ਝਟਕਾ, ਬੰਦ ਕੀਤਾ ਇਹ ਸਸਤਾ ਪਲਾਨ, ਜਾਣੋ ਕੀ ਰਹੀ ਵਜ੍ਹਾ

ਨਵੀਂ ਦਿੱਲੀ – ਰਿਲਾਇੰਸ ਜੀਓ ਨੇ ਪਿਛਲੇ ਮਹੀਨੇ ਦਸੰਬਰ ‘ਚ 1 ਰੁਪਏ ਦਾ ਪਲਾਨ ਲਾਂਚ ਕੀਤਾ ਸੀ। ਇਹ ਭਾਰਤ ‘ਚ ਸਭ ਤੋਂ ਸਸਤਾ ਰੀਚਾਰਜ ਪਲਾਨ ਸੀ ਪਰ ਲਾਂਚ ਹੋਣ ਤੋਂ ਬਾਅਦ ਜੀਓ ਪਲਾਨ ਦੇ ਬੈਨੀਫਿਟਸ ‘ਚ ਲਗਾਤਾਰ ਬਦਲਾਅ ਕਰ ਰਿਹਾ ਹੈ। ਇਸ ਦੇ ਨਾਲ ਹੀ ਜੀਓ ਨੇ ਇਸ ਇਕ ਰੁਪਏ ਵਾਲੇ ਪਲਾਨ ਨੂੰ ਬੰਦ ਕਰ ਦਿੱਤਾ ਹੈ। ਜੀਓ ਮੁਤਾਬਕ, ਇਕ ਰੁਪਏ ਦੇ ਰੀਚਾਰਜ ਪਲਾਨ ਨੂੰ ਟੈਸਟ ਦੇ ਤੌਰ ‘ਤੇ ਲਾਂਚ ਕੀਤਾ ਗਿਆ ਸੀ।

ਰਿਲਾਇੰਸ ਜੀਓ ਦਾ ਇਕ ਰੁਪਏ ਦਾ ਪਲਾਨ ਪ੍ਰੀ-ਪੇਡ ਖਪਤਕਾਰਾਂ ਲਈ ਪੇਸ਼ ਕੀਤਾ ਗਿਆ ਸੀ। ਸ਼ੁਰੂ ਵਿੱਚ, ਇਹ ਪਲਾਨ 28 ਦਿਨਾਂ ਦੀ ਵੈਲਿਡਿਟੀ ਦੇ ਨਾਲ ਪੇਸ਼ ਕੀਤਾ ਗਿਆ ਸੀ। ਨਾਲ ਹੀ, ਇਸ ਪਲਾਨ ‘ਚ 100MB ਡੇਟਾ ਉਪਲਬਧ ਸੀ। ਇਹ ਪਲਾਨ ਬਿਨਾਂ ਵੁਆਇਸ ਕਾਲਿੰਗ ਤੇ ਮੈਸੇਜਿੰਗ ਸੁਵਿਧਾ ਦੇ ਨਾਲ ਆਉਂਦਾ ਸੀ, ਪਰ ਲਾਂਚਿੰਗ ਦੇ ਕੁਝ ਸਮੇਂ ਬਾਅਦ ਹੀ ਕੰਪਨੀ ਵੱਲੋਂ ਪਲਾਨ ਦੇ ਬੈਨੀਫਿਟਸ ਬਦਲ ਦਿੱਤੇ ਜਾਂਦੇ ਹਨ। 1 ਰੁਪਏ ਵਾਲੇ ਪ੍ਰੀ-ਪੇਡ ਪਲਾਨ ‘ਚ ਬਦਲਾਅ ਕਰ ਕੇ 28 ਦਿਨਾਂ ਦੀ ਵੈਲਿਡਿਟੀ ਨੂੰ ਘਟਾ ਕੇ 1 ਦਿਨ ਕਰ ਦਿੱਤਾ ਗਿਆ ਹੈ। ਨਾਲ ਹੀ 100 MB ਡਾਟਾ ਲਿਮਟ ਨੂੰ ਘਟਾ ਕੇ 10 MB ਕਰ ਦਿੱਤਾ ਜਾਂਦਾ ਹੈ। ਹਾਲਾਂਕਿ, ਹੁਣ ਰਿਲਾਇੰਸ ਜੀਓ ਵੱਲੋਂ 1 ਰੁਪਏ ਦਾ ਪਲਾਨ ਬੰਦ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਪਲਾਨ ਨੂੰ ਆਪਣੀ ਜੀਓ ਐਪ ਤੇ ਵੈੱਬਸਾਈਟ ਤੋਂ ਹਟਾ ਦਿੱਤਾ ਹੈ।

ਇਨ੍ਹਾਂ ਗਾਹਕਾਂ ਨੂੰ ਮਿਲਦਾ ਰਹੇਗਾ ਫਾਇਦਾ

ਕੰਪਨੀ ਦੀ ਮੰਨੀਏ ਤਾਂ ਜਿਨ੍ਹਾਂ ਗਾਹਕਾਂ ਨੇ ਇਕ ਰੁਪਏ ਦਾ ਪਲਾਨ ਰੀਚਾਰਜ ਕਰਵਾਇਆ ਹੈ, ਉਨ੍ਹਾਂ ਗਾਹਕਾਂ ਨੂੰ ਵੈਲਿਡਿਟੀ ਖਤਮ ਹੋਣ ਤਕ ਇਨ੍ਹਾਂ ਸਹੂਲਤਾਂ ਦਾ ਲਾਭ ਮਿਲਦਾ ਰਹੇਗਾ। ਹਾਲਾਂਕਿ, ਇਕ ਰੁਪਏ ਦਾ ਰੀਚਾਰਜ ਪਲਾਨ ਨਵੇਂ ਉਪਭੋਗਤਾਵਾਂ ਲਈ ਉਪਲਬਧ ਨਹੀਂ ਹੋਵੇਗਾ।

ਕਿਹੜੇ ਗਾਹਕਾਂ ਲਈ ਸੀ ਪਲਾਨ

ਰਿਲਾਇੰਸ ਜੀਓ ਦਾ ਇਕ ਰੁਪਏ ਦਾ ਪਲਾਨ ਖਾਸ ਤੌਰ ‘ਤੇ ਉਨ੍ਹਾਂ ਗਾਹਕਾਂ ਲਈ ਸੀ ਜੋ ਘੱਟ ਡਾਟਾ ਦੀ ਵਰਤੋਂ ਕਰਦੇ ਹਨ। ਨਵੇਂ ਸਾਲ ‘ਚ Jio ਦੇ ਇਕ ਰੁਪਏ ਵਾਲੇ ਪਲਾਨ ਨੂੰ ਬੰਦ ਕਰਕੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ।

Vinkmag ad
Share Our Daily Posts

News Desk

Read Previous

1 ਜਨਵਰੀ ਤੋਂ ਖਾਣਾ ਆਰਡਰ ਕਰਨਾ ਹੋ ਜਾਵੇਗਾ ਮਹਿੰਗਾ! ਸਰਕਾਰ ਨੇ ਫੂਡ ਡਲਿਵਰੀ ਐਪ ‘ਤੇ ਲਾਇਆ 5 ਫ਼ੀਸਦ ਟੈਕਸ

Read Next

ਨਵੇਂ ਸਾਲ ਮੌਕੇ ਚਾਰ ਸ਼ੋਅ ਰੂਮਾਂ ‘ਚ ਚੋਰਾਂ ਨੇ ਕਰੀਬ 20 ਲੱਖ ਦੇ ਕੱਪੜੇ, ਬੂਟ ਤੇ ਨਕਦੀ ਕੀਤੀ ਚੋਰੀ, ਪੁਲਿਸ ਚੋਰਾਂ ਦੀ ਭਾਲ ‘ਚ