Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 15, 2026

ਨਵਜੋਤ ਸਿੱਧੂ ਦੀ ਗੱਡੀ ਨੇ ਮਾਰੀ ਧਰਨਾ ਦਿੰਦੀਆਂ ਨਰਸਾਂ ਨੂੰ ਟੱਕਰ, ਕਈ ਜ਼ਖ਼ਮੀ; ਸੁਰੱਖਿਆ ਮੁਲਾਜ਼ਮ ਵੱਲੋਂ ਕੀਤੀ ਗਈ ਖਿੱਚ-ਧੂਹ

ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਦੀ ਕੋਠੀ ਅੱਗੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਲੰਮੇ ਸਮੇਂ ਤੋਂ ਸ਼ਾਂਤਮਈ ਧਰਨਾ ਦੇ ਰਹੀਆਂ ਹਨ। ਜ਼ਿਲ੍ਹੇ ਦੀਆਂ ਐੱਨਐੱਚਆਰਐੱਮ ਅਧੀਨ, ਏਐੱਨਐੱਮ, ਮਲਟੀ ਪਰਪਜ਼ ਹੈਲਥ ਵਰਕਰ ਮੇਲ ਫੀਮੇਲ, ਠੇਕਾ ਆਧਾਰ ਨਰਸਾਂ ਨੂੰ ਅੱਜ ਬੁਰੀ ਤਰਾਂ ਦੇ ਗੰਨਮੈਨਾਂ ਵੱਲੋਂ ਲਤਾੜਿਆ ਗਿਆ। ਜਥੇਬੰਦੀ ਦੀ ਪ੍ਰਧਾਨ ਸਤਿੰਦਰ ਕੌਰ, ਅਰਮਾਨ, ਕੁਲਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਸ਼ਾਂਤਮਈ ਧਰਨੇ ਤੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ ਬੈਠੀਆਂ ਸਨ। ਨਵੇਂ ਸਾਲ ਦੀ ਆਮਦ ਹੋਣ ਤੇ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਅੱਜ ਸਿੱਧੂ ਉਨ੍ਹਾਂ ਦੀਆਂ ਮੰਗਾਂ ਸੁਣ ਕੇ ਕੋਈ ਠੋਸ ਹੱਲ ਕੱਢਣਗੇ ਕਿਉਂਕਿ ਕਈ ਵਾਰ ਸਿੱਧੂ ਨੇ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਹੱਲ ਕਰਵਾਉਣ ਲਈ ਵਚਨਬੱਧ ਹੋਏ ਹਨ। ਅੱਜ ਨਵੇਂ ਸਾਲ ਤੇ ਗੱਲਬਾਤ ਲਈ ਨਰਸਿੰਗ ਸਟਾਫ਼ ਵੱਲੋਂ ਸਿੱਧੂ ਦੀ ਕੋਠੀ ਦੇ ਬਾਹਰ ਸਾਰੇ ਗੇਟਾਂ ਅੱਗੇ ਧਰਨਾ ਲਾ ਦਿੱਤਾ ਗਿਆ, ਉਸ ਸਮੇਂ ਜਦ ਸਿੱਧੂ ਆਪਣੀ ਗੱਡੀ ਅਤੇੇ ਪੁਲਿਸ ਸਕਿਊਰਟੀ ਦੇ ਨਾਲ ਬਾਹਰ ਆਏ ਉਨ੍ਹਾਂ ਨੂੰ ਮੰਗਾਂ ਮੰਨਣ ਲਈ ਘੇਰ ਲਿਆ ਅਤੇ ਉਨ੍ਹਾਂ ਦੀ ਗੱਡੀ ਦੇ ਅੱਗੇ ਖੜੀਆਂ ਹੋ ਗਈਆਂ। ਇਸ ਸਮੇਂ ਸਿੱਧੂ ਨੂੰ ਵਾਰ-ਵਾਰ ਬਾਹਰ ਆਉਣ ਲਈ ਵੀ ਕਿਹਾ ਗਿਆ ਪਰ ਉਹ ਆਪਣੀ ਗੱਡੀ ਤੋਂ ਬਾਹਰ ਨਾ ਨਿਕਲੇ।

ਵਫਦ ਨੇ ਦੱਸਿਆ ਕਿ ਉਸ ਸਮੇਂ ਸਿੱਧੂ ਦੀ ਜੈੱਡ-ਪਲੱਸ ਸਕਿਓਰਟੀ ਦੇ ਮੁਲਾਜ਼ਮ ਤੈਸ਼ ਵਿਚ ਆ ਗਏ ਉਨ੍ਹਾਂ ਨੇ ਨਰਸਾਂ ਨੂੰ ਭੱਦੀ ਸ਼ਬਦਾਵਲੀ ਵੀ ਬੋਲੀ ਪਰ ਫਿਰ ਵੀ ਨਰਸਾਂ ਪਿੱਛੇ ਨਹੀਂ ਹਟੀਆਂ। ਇਸ ਦੌਰਾਨ ਸਕਿਓਰਟੀ ਮੁਲਾਜ਼ਮਾਂ ਨੇ ਨਰਸਾਂ ਦੀ ਖਿੱਚ-ਧੂਹ ਵੀ ਕਰ ਕੇ ਧੱਕੇ ਮਾਰੇ। ਨਰਸਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਸ ਗੱਡੀ ਵਿਚ ਬੈਠੇ ਮੂਕ ਦਰਸ਼ਕ ਬਣੀ ਸਾਰਾ ਤਮਾਸ਼ਾ ਦੇਖਦੇ ਰਹੇ। ਇਸ ਦੌਰਾਨ ਸਿੱਧੂ ਦੀ ਗੱਡੀ ਦੇ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਅਮਨਦੀਪ ਕੌਰ ਨਾਂ ਦੀ 44 ਸਾਲਾ ਨਰਸ ਗੰਭੀਰ ਜ਼ਖ਼ਮੀ ਹੋ ਗਈ ਅਤੇ ਦੋ ਹੋਰ ਔਰਤਾਂ ਦੇ ਗੰਭੀਰ ਹੋਣ ਦੀ ਵੀ ਗੱਲ ਦੱਸੀ ਹੈ। ਨਰਸਿੰਗ ਸਟਾਫ਼ ਵੱਲੋਂ ਉਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ। ਇਸ ਵਰਤਾਰੇ ਪਿੱਛੇ ਸਮੂਹ ਮੈਡੀਕਲ ਐਸੋਸੀਏਸ਼ਨ, ਮੈਡੀਕਲ ਕਾਮਿਆਂ ਵਿੱਚ ਰੋਸ ਦੀ ਲਹਿਰ ਦੌੜ ਗਈ। ਨਰਸਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਉਨ੍ਹਾਂ ਦੀਆਂ ਹੱਕੀ ਮੰਗਾਂ ਅਤੇ ਨਵਜੋਤ ਸਿੰਘ ਸਿੱਧੂ ਤੇ ਉਸ ਦੇ ਸੁਰੱਖਿਆ ਮੁਲਾਜਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Vinkmag ad
Share Our Daily Posts

News Desk

Read Previous

ਸ਼ਹਿਰ ’ਚ ਲੱਗੇ ਮਜੀਠੀਆ ਦੀ ਗੁੰਮਸ਼ੁਦਗੀ ਦੇ ਪੋਸਟਰ, ਪੋਸਟਰਾਂ ’ਚ ਦੱਸਿਆ ਗਿਆ ਮਜੀਠੀਆ ਚਿੱਟੇ ਵਾਲਾ

Read Next

ਗੁਆਂਢ ‘ਚ ਰਹਿੰਦੇ ਨੌਜਵਾਨ ਨੇ ਪਤੰਗ ਦੇਣ ਬਹਾਨੇ ਛੇ ਸਾਲ ਦੇ ਮਾਸੂਮ ਨਾਲ ਕੀਤਾ ਸ਼ਰਮਨਾਕ ਕਾਰਾ