Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਸ਼ਹਿਰ ’ਚ ਲੱਗੇ ਮਜੀਠੀਆ ਦੀ ਗੁੰਮਸ਼ੁਦਗੀ ਦੇ ਪੋਸਟਰ, ਪੋਸਟਰਾਂ ’ਚ ਦੱਸਿਆ ਗਿਆ ਮਜੀਠੀਆ ਚਿੱਟੇ ਵਾਲਾ

ਅੰਮ੍ਰਿਤਸਰ : ਨਸ਼ਾ ਤਸਕਰੀ ਦੇ ਸਬੰਧ ਵਿਚ ਦਰਜ ਐੱਫਆਈਆਰ ਵਿਚ ਨਾਂ ਆਉਣ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਰੂਪੋਸ਼ ਹੋ ਗਏ ਹਨ। ਇਸ ਦੇ ਚੱਲਦੇ ਬਿਕਰਮ ਸਿੰਘ ਮਜੀਠੀਆ ਦੀ ਗੁੰਮਸ਼ੁਦਗੀ ਦੇ ਮਹਾਨਗਰ ਵਿਚ ਵੱਖ-ਵੱਖ ਸਥਾਨਾਂ ’ਤੇ ਪੋਸਟਰ ਲੱਗ ਗਏ ਹਨ। ਇਹ ਰੰਗਦਾਰ ਪੋਸਟਰ ਸਰਕਟ ਹਾਊਸ ਤੋਂ ਲੈ ਕੇ ਕਚਹਿਰੀ ਚੌਕ ਤਕ ਕਾਫ਼ੀ ਗਿਣਤੀ ਵਿਚ ਲੱਗੇ ਹੋਏ ਹਨ। ਇਹ ਪੋਸਟਰ ਕਿਸ ਸੰਸਥਾਨ ਜਾਂ ਸਰਕਾਰੀ ਏਜੰਸੀ ਨੇ ਲਗਵਾਏ ਹਨ, ਇਸ ਦਾ ਵੀ ਪੋਸਟਰਾਂ ਉੱਤੇ ਕੋਈ ਜ਼ਿਕਰ ਨਹੀ ਹੈ। ਬਿਕਰਮ ਸਿੰਘ ਮਜੀਠੀਆ ਦੀ ਗੁੰਮਸ਼ੁਦਗੀ ਸਬੰਧੀ ਪੋਸਟਰ ਲੱਗਣ ਨਾਲ ਸ਼ਹਿਰ ਵਿਚ ਵੱਡੀ ਚਰਚਾ ਹੈ। ਪੋਸਟਰਾਂ ਨੂੰ ਲੱਗੇ ਦੇਖਣ ਵਾਲੇ ਲੋਕ ਤਾਂ ਖੁੱਲ੍ਹੇਆਮ ਇਹ ਕਹਿ ਰਹੇ ਸਨ ਕਿ ਸਿੱਖ ਇਤਿਹਾਸ ਵਿਚ ਕਿਤੇ ਵੀ ਕਿਸੇ ਜਰਨੈਲ ਦੇ ਲੁਕ ਕੇ ਬੈਠਣ ਦਾ ਜ਼ਿਕਰ ਨਹੀ ਹੈ। ਜਰਨੈਲ ਤਾਂ ਕਦੇ ਲੁਕ ਕੇ ਨਹੀਂ ਬੈਠ ਜਾਂਦੇ, ਅਕਾਲੀ ਦਲ ਦੇ ਜਰਨੈਲ ਜੋ ਆਪਣੇ ਆਪਣੇ ਨੂੰ ਅਤੇ ਉਨ੍ਹਾਂ ਦੇ ਸਮਰਥਨ ਨਿਰਦੋਸ਼ ਹੋਣ ਦਾ ਦਾਅਵਾ ਕਰਦੇ ਹੈ ਤਾਂ ਫਿਰ ਲੁਕ ਕੇ ਬੈਠੇ ਮਾਝੇ ਦੇ ਜਰਨੈਲ ਸਾਹਮਣੇ ਆ ਕੇ ਆਪਣੀ ਸੱਚਾਈ ਨੂੰ ਸਾਬਤ ਕਿਉਂ ਨਹੀਂ ਕਰਦੇ। ਪੋਸਟਰ ’ਤੇ ਮਜੀਠੀਆ ਨੂੰ ਸਿੱਧੇ ਤੌਰ ’ਤੇ ਚਿੱਟੇ ਦੇ ਨਾਲ ਜੋੜਿਆ ਗਿਆ ਹੈ। ਇਹ ਪੋਸਟਰ ਪੰਜਾਬੀ ਵਿਚ ਛਪੇ ਹਨ।

ਪਿਛਲੇ ਮਹੀਨੇ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਸਬੰਧੀ ਐੱਫਆਈਆਰ ਦਰਜ ਹੋਈ ਸੀ। ਪੋਸਟਰ ’ਤੇ ਗੁੰਮਸ਼ੁਦਾ ਦੀ ਤਲਾਸ਼ ਵੀ ਲਿਖਿਆ ਹੋਇਆ ਹੈ ਅਤੇ ਨਾਂ ਸਿੱਧੇ ਤੌਰ ’ਤੇ ਨਸ਼ੇ ਨਾਲ ਜੋੜ ਦਿੱਤਾ ਗਿਆ ਹੈ। ਇਨ੍ਹਾਂ ਪੋਸਟਰਾਂ ’ਤੇ ਮਜੀਠੀਆ ਦੀ ਪਹਿਚਾਣ ਮਜੀਠਾ ਚਿੱਟੇ ਵਾਲਾ ਦੱਸਿਆ ਗਿਆ ਹੈ। ਪੋਸਟਰ ’ਤੇ ਉਮਰ 45 ਸਾਲ, ਰੰਗ ਸਾਂਵਲਾ ਅਤੇ ਕੱਦ ਛੇ ਫੁੱਟ ਚਾਰ ਇੰਚ ਦੱਸੀ ਗਈ ਹੈ। ਇਸ ’ਤੇ ਦੋਸ਼ ਪੰਜਾਬ ਵਿਚ ਨਸ਼ਾ ਲਿਆਉਣ ਵਾਲਾ ਦੱਸਿਆ ਗਿਆ ਹੈ। ਪੋਸਟਰ ’ਤੇ ਇਨਾਮ ਦੀ ਰਾਸ਼ੀ ਦੇ ਤੌਰ ’ਤੇ ਲਿਖਿਆ ਹੈ ਕਿ ਨਸ਼ਾ-ਮੁਕਤ ਪੰਜਾਬ। ਪੋਸਟਰ ਦੇ ਹੇਠਾਂ ਨੋਟ ਵੀ ਲਿਖਿਆ ਹੈ ਕਿ ਬਿਕਰਮ ਮਜੀਠੀਆ ਕਿਤੇ ਵੀ ਦਿਸੇ ਤਾਂ ਤੁਰੰਤ ਨਜ਼ਦੀਕ ਦੇ ਪੁਲਿਸ ਸਟੇਸ਼ਨ ’ਤੇ ਸੂਚਿਤ ਕਰੋ।

Vinkmag ad
Share Our Daily Posts

News Desk

Read Previous

ਨਹੀਂ ਰਹੇ ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ, ਸਸਕਾਰ ਅੱਜ ਸ਼ਾਮੀਂ ਚਾਰ ਵਜੇ

Read Next

ਨਵਜੋਤ ਸਿੱਧੂ ਦੀ ਗੱਡੀ ਨੇ ਮਾਰੀ ਧਰਨਾ ਦਿੰਦੀਆਂ ਨਰਸਾਂ ਨੂੰ ਟੱਕਰ, ਕਈ ਜ਼ਖ਼ਮੀ; ਸੁਰੱਖਿਆ ਮੁਲਾਜ਼ਮ ਵੱਲੋਂ ਕੀਤੀ ਗਈ ਖਿੱਚ-ਧੂਹ