Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਪਹਿਲਾਂ ਸੀ ਪੱਕੇ ਦੋਸਤ, ਫਿਰ ਬਣੇ ਦੁਸ਼ਮਣ, ਛਾਤੀ ’ਚ ਕੈਂਚੀਆਂ ਮਾਰ ਕੇ ਕੀਤਾ ਕਤਲ, ਬਚਾਅ ਲਈ ਆਏ ਦੋਸਤ ਨੂੰ ਵੀ ਕੀਤਾ ਜ਼ਖ਼ਮੀ

ਪਟਿਆਲਾ : ਇਥੋਂ ਦੀ ਬਾਜਵਾ ਕਾਲੋਨੀ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ 19 ਸਾਲਾ ਨੌਜਵਾਨ ਦਾ ਕੁੱਝ ਵਿਅਕਤੀਆਂ ਨੇ ਛਾਤੀ ’ਚ ਕੈਂਚੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਉਸ ਦੇ ਬਚਾਅ ਲਈ ਆਏ ਦੋਸਤ ਨੂੰ ਵੀ ਚਾਕੂਆਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਮਿ੍ਰਤਕ ਨੌਜਵਾਨ ਦੇ ਸਾਥੀਆਂ ਨੇ ਨਿਖ਼ਿਲ ਵਾਸੀ ਜਗਤਾਰ ਨਗਰ ਤੇ ਵਿਵੇਕ ਵਾਸੀ ਗੁਰੂ ਨਾਨਕ ਨਗਰ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਜਿਥੇ ਇਲਾਜ ਦੌਰਾਨਨਿਖ਼ਲ ਦੀ ਮੌਤ ਹੋ ਗਈ ਨੇ ਦਮ ਤੋੜ ਜਦਕਿ ਉਸ ਦੇ ਦੋਸਤ ਦਾ ਇਲਾਜ਼ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਥਾਣਾ ਅਰਬਨ ਅਸਟੇਟ ਪੁਲਿਸ ਵਲੋਂ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਖਿਲ ਦੇ ਦੋਸਤ ਮੁਨਾਰਕ ਨੇ ਦਸਿਆ ਕਿ ਉਹ ਐਤਵਾਰ ਨੂੰ ਬਾਜਵਾ ਕਲੋਨੀ ਵਿਖੇ ਨਿਖ਼ਿਲ ਤੇ ਵਿਵੇਕ ਨਾਲ ਖੜ੍ਹਾ ਸੀ। ਕਲੋਨੀ ’ਚ ਲੰਘੀ ਰਾਤ 10 ਵਜੇ ਨਿਖ਼ਿਲ ਅਤੇ ਕੁੱਝ ਵਿਅਕਤੀਆਂ ਵਿਚਕਾਰ ਝਗੜਾ ਵੀ ਹੋਇਆ ਸੀ। ਇਸ ਦੌਰਾਨ ਐਤਵਾਰ ਦੁਪਹਿਰ 12 ਵਜੇ ਦੇ ਕਰੀਬ ਬਾਜਵਾ ਕਲੋਨੀ ਵਿਖੇ ਲੰਘਦੇ ਸਮੇਂ ਉਨ੍ਹਾਂ ਤਿੰਨਾਂ ਨੂੰ ਉਕਤ ਵਿਅਕਤੀਆਂ ਨੇ ਘੇਰ ਲਿਆ। ਘੇਰਨ ਤੋਂ ਬਾਅਦ ਵਿਅਕਤੀਆਂ ਨੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਤੇ ਉਹ ਕੁੱਟਮਾਰ ਕਰਨ ਲੱਗ ਪਏ। ਇਸੇ ਦੌਰਾਨ ਮੁਲਜ਼ਮਾਂ ਨੇ ਨਿਖਿਲ ਦੀ ਛਾਤੀ ’ਚ ਕੈਂਚੀ ਨਾਲ ਵਾਰ ਕਰ ਦਿੱਤਾ ਤੇ ਕੈਂਚੀ ਉਸ ਦੀ ਛਾਤੀ ਦੇ ਆਰ-ਪਾਰ ਹੋ ਗਈ ਤੇ ਉਸ ਨੂੰ ਬਚਾਉਣ ਲਈ ਆਏ ਵਿਵੇਕ ’ਤੇ ਵੀ ਚਾਕੂ ਨਾਲ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਹੈ ਤੇ ਮੌਕੇ ਤੋਂ ਫ਼ਰਾਰ ਹੋ ਗਏ।

ਦੋ ਮਹੀਨੇ ਪਹਿਲਾਂ ਸਨ ਪੱਕੇ ਦੋਸਤ

ਮੁਨਾਰਕ ਨੇ ਦੱਸਿਆ ਕਿ ਜਿਨ੍ਹਾਂ ਮੁਲਜ਼ਮਾਂ ਨਾਲ ਨਿਖਿਲ ਦਾ ਝਗੜਾ ਹੋਇਆ ਸੀ ਉਨ੍ਹਾਂ ਨਾਲ ਦੋ ਮਹੀਨੇ ਪਹਿਲਾਂ ਨਿਖਿਲ ਦੀ ਗੂੜ੍ਹੀ ਦੋਸਤੀ ਸੀ। ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੋ ਗਿਆ ਤੇ ਦੋਵੇਂ ਇੱਕ-ਦੂਜੇ ਨਾਲ ਰੰਜਿਸ਼ ਰੱਖਦੇ ਸਨ। ਦੋਵਾਂ ਵਿਚਕਾਰ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ ਉਸ ਸਬੰਧੀ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਮੁਨਾਰਕ ਨੇ ਦੋਸ਼ ਲਾਏ ਹਨ ਕਿ ਨਿਖਿਲ ’ਤੇ ਚੇਤਨ, ਅੰਕੁਸ਼, ਕੁਨਾਲ, ਅਮਨ ਤੇ ਹੈਪੀ ਸਣੇ 12 ਵਿਅਕਤੀਆਂ ਨੇ ਹਮਲਾ ਕੀਤਾ ਸੀ।

ਬਿਆਨ ਦਰਜ ਕਰਨ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ : ਡੀਐੱਸਪੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ-2 ਮੋਹਿਤ ਅਗਰਵਾਲ ਨੇ ਦਸਿਆ ਕਿ ਫ਼ਿਲਹਾਲ ਪੁਲਿਸ ਨੂੰ ਕਤਲ ਦੇ ਬਾਰੇ ਸੂਚਨਾ ਮਿਲੀ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ।

Vinkmag ad
Share Our Daily Posts

News Desk

Read Previous

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਿਗਮ ਨੇ ਉਤਾਰੇ ਸ਼ਹਿਰ ‘ਚੋਂ ਪੋਸਟਰ

Read Next

ਅਣਪਛਾਤੇ ਵਾਹਨ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਵਿਅਕਤੀ ਨੂੰ ਦੂਰ ਤਕ ਘਸੀਟਦਾ ਲੈ ਗਿਆ ਵਾਹਨ, ਸਰੀਰ ਦੇ ਹੋਏ ਕਈ ਟੁੱਕੜੇ