Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਿਗਮ ਨੇ ਉਤਾਰੇ ਸ਼ਹਿਰ ‘ਚੋਂ ਪੋਸਟਰ

ਜਲੰਧਰ : ਪੰਜਾਬ ‘ਚ 14 ਫਰਵਰੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਦੇ ਐਲਾਨ ਤੋਂ ਬਾਅਦ ਨਗਰ ਨਿਗਮ ਨੇ ਸ਼ਹਿਰ ‘ਚ ਲੱਗੇ ਸਿਆਸੀ ਪਾਰਟੀਆਂ ਦੇ ਵੱਖ-ਵੱਖ ਤਰ੍ਹਾਂ ਦੇ ਹੋਰਡਿੰਗ ਉਤਾਰਨ ਦਾ ਕੰਮ ਸ਼ੁਰੂ ਕਰ ਦਿੱਤਾ। ਨਗਰ ਨਿਗਮ ਦੇ ਤਹਿ ਬਾਜ਼ਾਰੀ ਬਰਾਂਚ ਦੇ ਕਰਮਚਾਰੀਆਂ ਨੇ ਉਂਝ ਤਾਂ ਸ਼ਨਿੱਚਰਵਾਰ ਸ਼ਾਮ ਨੂੰ ਹੀ ਹੋਰਡਿੰਗ ਤੇ ਹੋਰ ਪੋਸਟਰ ਉਤਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਤਹਿ ਬਾਜ਼ਾਰੀ ਦੀ ਟੀਮ ਨੇ ਐਤਵਾਰ ਨੂੰ ਵੀ ਸ਼ਹਿਰ ‘ਚੋਂ ਹੋਰਡਿੰਗ ਤੇ ਪੋਸਟਰ ਉਤਾਰਨ ਦਾ ਕੰਮ ਜਾਰੀ ਰੱਖਿਆ। ਤਹਿ ਬਾਜ਼ਾਰੀ ਬਰਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਅਨੁਸਾਰ ਸ਼ਨਿੱਚਰਵਾਰ ਨੂੰ ਜਿਸ ਤਰ੍ਹਾਂ ਹੀ ਚੋਣ ਜ਼ਾਬਤਾ ਲਾਗੂ ਹੋਇਆ ਅਤੇ ਉਸ ਦੇ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਬਾਅਦ ਸ਼ਹਿਰ ‘ਚ ਲੱਗੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੋਣਾਂ ਨਾਲ ਸਬੰਧਤ ਦੋ ਹਜ਼ਾਰ ਹੋਰਡਿੰਗ ਤੇ ਪੋਸਟਰ ਉਤਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼ਹਿਰ ‘ਚ ਲੱਗੇ 80 ਫ਼ੀਸਦੀ ਹੋਰਡਿੰਗ ਸ਼ਨਿੱਚਰਵਾਰ ਸ਼ਾਮ ਤੋਂ ਲੈ ਕੇ ਐਤਵਾਰ ਸ਼ਾਮ 7 ਵਜੇ ਤਕ ਉਤਾਰੇ ਜਾ ਚੁੱਕੇ ਸਨ ਅਤੇ ਹੋਰਡਿੰਗ ਉਤਾਰਨ ਦਾ ਕੰਮ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਸੋਮਵਾਰ ਤਕ ਸਾਰੇ ਸ਼ਹਿਰ ‘ਚੋਂ ਹੋਰਡਿੰਗ ਉਤਾਰ ਦਿੱਤੇ ਜਾਣਗੇ। ਦੂਜੇ ਪਾਸੇ ਕੁਝ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਇਸ਼ਤਿਹਾਰ ਏਜੰਸੀਆਂ ਰਾਹੀਂ ਹੋਰਡਿੰਗ ਲਗਵਾਏ ਸਨ, ਉੁਨ੍ਹਾਂ ਨੂੰ ਹੋਰਡਿੰਗ ਉਤਾਰਨ ਲਈ ਵੀ ਕਹਿ ਦਿੱਤਾ ਸੀ ਅਤੇ ਕਈ ਥਾਵਾਂ ਤੋਂ ਇਸ਼ਤਿਹਾਰ ਏਜੰਸੀਆਂ ਦੇ ਮੁਲਾਜ਼ਮਾਂ ਨੇ ਪੋਸਟਰ ਤੇ ਹੋਰਡਿੰਗ ਉਤਾਰ ਦਿੱਤੇ ਸਨ।

Vinkmag ad
Share Our Daily Posts

News Desk

Read Previous

15 ਦਿਨਾਂ ‘ਚ ਰੁੜ੍ਹ ਗਈ ਸਵਾ ਕਰੋੜ ਖਰਚ ਕੇ ਬਣਾਈ ਗੜ੍ਹਾ ਰੋਡ

Read Next

ਪਹਿਲਾਂ ਸੀ ਪੱਕੇ ਦੋਸਤ, ਫਿਰ ਬਣੇ ਦੁਸ਼ਮਣ, ਛਾਤੀ ’ਚ ਕੈਂਚੀਆਂ ਮਾਰ ਕੇ ਕੀਤਾ ਕਤਲ, ਬਚਾਅ ਲਈ ਆਏ ਦੋਸਤ ਨੂੰ ਵੀ ਕੀਤਾ ਜ਼ਖ਼ਮੀ