Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਕਾਂਗਰਸੀ ਵਿਧਾਇਕ ਵੱਲੋਂ ਕੋਵਿਡ ਰਾਹਤ ਦੇ ਨਾਂ ‘ਤੇ ਵੰਡੇ 200 ਚੈੱਕ ਬਾਊਂਸ, ਲੋਕਾਂ ਨੂੰ ਲੱਗਾ ਜੁਰਮਾਨਾ

ਅੰਮ੍ਰਿਤਸਰ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਸ਼ਹਿਰ ਦੇ ਕਾਂਗਰਸੀ ਵਿਧਾਇਕ ਨੇ ਲੋਕਾਂ ਨੂੰ ਲਲਚਾਉਣ ਲਈ ਸਰਕਾਰ ਵੱਲੋਂ ਕੋਵਿਡ ਰਾਹਤ ਦੇ ਨਾਂ ’ਤੇ ਆਰਥਿਕ ਸਹਾਇਤਾ ਦੇ ਚੈੱਕ ਵੰਡੇ ਸਨ ਪਰ ਇਨ੍ਹਾਂ ਵਿਚੋਂ 200 ਚੈੱਕ ਬਾਊਂਸ ਹੋ ਗਏ। ਮਾਮਲਾ ਵਿਧਾਨ ਸਭਾ ਹਲਕਾ ਦੱਖਣੀ ਨਾਲ ਸਬੰਧਤ ਹੈ। ਇੱਥੋਂ ਦੇ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਚੋਣ ਜ਼ਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਲੋਕਾਂ ਨੂੰ 10-10 ਹਜ਼ਾਰ ਦੇ ਚੈੱਕ ਵੰਡੇ ਸਨ। ਕੁਝ ਲੋਕਾਂ ਦੇ ਚੈੱਕ ਕਲੀਅਰ ਹੋਏ ਤਾਂ ਅਗਲੇ ਦਿਨ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਆਏ ਅਤੇ ਥੋਡ਼੍ਹੀ ਦੇਰ ਬਾਅਦ ਵੀ ਹੀ ਡੈਬਿਟ ਵੀ ਹੋ ਗਏ।

ਚੈੱਕ ਇਹ ਕਹਿ ਕੇ ਦਿੱਤੇ ਗਏ ਸਨ ਕਿ ਕੋਰੋਨਾ ਦੀ ਤੀਸਰੀ ਲਹਿਰ ਆ ਰਹੀ ਹੈ ਅਤੇ ਉਸ ਨਾਲ ਨਿਪਟਣ ਲਈ ਪਹਿਲਾਂ ਹੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਚੈੱਕ ਵਿਧਾਇਕ ਬੁਲਾਰੀਆ ਨੇ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਦਿੱਤੇ ਸਨ। ਜਦੋਂ ਇਹ ਚੈੱਕ ਦਿੱਤੇ ਗਏ, ਉਸ ਸਮੇਂ ਲੋਕਾਂ ਦੇ ਮੋਬਾਈਲ ਬੰਦ ਕਰਵਾ ਦਿੱਤੇ ਗਏ ਸਨ। ਇਹ ਚੈੱਕ ਬਲਾਕ ਵਿਕਾਸ ਪੰਚਾਇਤ ਵੇਰਕਾ ਵੱਲੋਂ ਕੱਟੇ ਗਏ ਹਨ ਜਿਸ ਦੀ ਮੋਹਰ ਵੀ ਚੈੱਕ ਦੇ ਉੱਪਰ ਲੱਗੀ ਹੋਈ ਹੈ। ਇਨ੍ਹਾਂ ਵਿਚੋਂ 200 ਚੈੱਕ ਬਾਊਂਸ ਹੋ ਗਏ ਅਤੇ 50 ਲੋਕਾਂ ਨੂੰ ਤਾਂ 400 ਰੁਪਏ ਤਕ ਜੁਰਮਾਨਾ ਵੀ ਭਰਨਾ ਪਿਆ। ਇਸ ਬਾਰੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨਾਲ ਗੱਲ ਨਹੀਂ ਹੋ ਸਕੀ।

ਕੇਸ ਇਕ

ਮਦਦ ਕੀ ਕਰਨੀ ਸੀ, ਜੁਰਮਾਨਾ ਵੀ ਭਰਨਾ ਪਿਆ : ਦਵਿੰਦਰ

ਡਾ. ਅੰਬੇਡਕਰ ਕਾਲੋਨੀ ਦੇ ਰਹਿਣ ਵਾਲੇ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 14 ਦਸੰਬਰ ਨੂੰ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਘਰ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਦਸ ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ। ਬੁੱਧਵਾਰ ਨੂੰ ਇਹ ਚੈੱਕ ਆਪਣੇ ਖਾਤੇ ਵਿਚ ਲਗਾਇਆ ਤਾਂ ਉਹ ਬਾਊਂਸ ਹੋ ਗਿਆ ਅਤੇ ਉਨ੍ਹਾਂ ਨੂੰ 420 ਰੁਪਏ ਪੈਨਲਟੀ ਭਰਨੀ ਪਈ। ਵਿਧਾਇਕ ਨੇ ਮਦਦ ਕੀ ਕਰਨੀ ਸੀ, ਉਲਟਾ ਜੁਰਮਾਨਾ ਪੁਆ ਕੇ ਉਨ੍ਹਾਂ ਦਾ ਨੁਕਸਾਨ ਕਰਵਾ ਦਿੱਤਾ।

ਕੇਸ ਦੋ

ਸਰਕਾਰ ਦੇ ਖਾਤੇ ’ਚ ਪੈਸੇ ਨਹੀਂ, ਤਾਂ ਚੈੱਕ ਕਿਉਂ ਦਿੱਤੇ : ਸੁਖਮਨ

ਲਾਲ ਕੁਆਰਟਰ ਵਾਸੀ ਸੁਖਮਨ ਨੇ ਦੱਸਿਆ ਕਿ ਚੋਣਾਂ ਕਾਰਨ ਉਨ੍ਹਾਂ ਨੂੰ ਚੈੱਕ ਦਿੱਤੇ ਗਏ ਸਨ। ਇਹ ਤਾਂ ਝੂੁਠਾ ਵਾਅਦਾ ਹੀ ਸਾਬਤ ਹੋਇਆ ਅਤੇ ਉਨ੍ਹਾਂ ਨੂੰ ਬਿਨਾਂ ਪੈਸੇ ਵਾਲੇ ਖਾਤੇ ਦੇ ਚੈੱਕ ਦੇ ਦਿੱਤੇ ਗਏ। ਜੇ ਸਰਕਾਰ ਕੋਲ ਪੈਸੇ ਨਹੀਂ ਸਨ ਤਾਂ ਉਨ੍ਹਾਂ ਨੂੰ ਚੈੱਕ ਦਿੱਤੇ ਹੀ ਕਿਉਂ। ਉਨ੍ਹਾਂ ਨੂੰ ਤਾਂ ਉਲਟਾ ਜੁਰਮਾਨਾ ਭਰਨਾ ਪਿਆ।

ਚੈੱਕ ਦੇ ਕੇ ਬੇਵਕੂਫ ਬਣਾਇਆ : ਰਵੀ

ਗਿਲਵਾਲੀ ਗੇਟ ਵਾਸੀ ਰਵੀ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਦੀ ਲਹਿਰ ਨਾਲ ਲਡ਼ਨ ਦੇ ਨਾਂ ’ਤੇ ਉਨ੍ਹਾਂ ਨੂੰ ਇਹ ਚੈੱਕ ਦਿੱਤੇ ਸਨ ਪਰ ਉਨ੍ਹਾਂ ਨੂੰ ਬੇਵਕੂਫ ਬਣਾਇਆ ਗਿਆ ਹੈ। ਬਿਨਾਂ ਵਜ੍ਹਾ ਜੁਰਮਾਨਾ ਵੀ ਭਰਨਾ ਪਿਆ। ਸਰਕਾਰ ਨੇ ਲੋਕਾਂ ਨਾਲ ਮਜ਼ਾਕ ਕੀਤਾ ਹੈ। ਇਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ।

Vinkmag ad
Share Our Daily Posts

News Desk

Read Previous

ਚੋਣਾਂ ਨੇੜੇ ਦੇਖਦਿਆਂ ਪਿੰਡ-ਪਿੰਡ ਬਣਨ ਲੱਗੀ ਦੇਸੀ ਸ਼ਰਾਬ, ਸ਼ਾਮ ਹੁੰਦੇ ਹੀ ਉੱਠਣ ਲੱਗਦਾ ਹੈ ਕਿ ਭੱਠੀਆਂ ’ਚੋਂ ਧੂੰਆਂ

Read Next

ਇਸ ਸ਼ਖ਼ਸ ਨੂੰ ਨਿਕਲਿਆ ਪੰਜ ਕਰੋੜ ਦਾ ਡੀਅਰ ਕ੍ਰਿਸਮਸ ਤੇ ਨਿਊ ਯੀਅਰ ਬੰਪਰ, ਲੋਹੜੀ ਵਾਲੇ ਦਿਨ ਹੋਇਆ ਮਾਲਾਮਾਲ