Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 2, 2026

ਇਸ ਸ਼ਖ਼ਸ ਨੂੰ ਨਿਕਲਿਆ ਪੰਜ ਕਰੋੜ ਦਾ ਡੀਅਰ ਕ੍ਰਿਸਮਸ ਤੇ ਨਿਊ ਯੀਅਰ ਬੰਪਰ, ਲੋਹੜੀ ਵਾਲੇ ਦਿਨ ਹੋਇਆ ਮਾਲਾਮਾਲ

ਲੁਧਿਆਣਾ : ਲੋਕ ਬਹੁਤ ਜਲਦੀ ਨਿਰਾਸ਼ ਤੇ ਬੇਚੈਨ ਹੋ ਜਾਂਦੇ ਹਨ ਪਰ ਹਰਿਆਣਾ ਦੇ ਭਿਵਾਨੀ ਸਥਿਤ ਪਿੰਡ ਦੇ ਸਾਬਕਾ ਫ਼ੌਜੀ ਅਤਰ ਸਿੰਘ ਅਜਿਹੇ ਸ਼ਖ਼ਸ ਹਨ ਜੋ ਕਦੇ ਵੀ ਬੇਚੈਨ ਨਹੀਂ ਹੋਏ। ਪਿਛਲੇ 15 ਸਾਲਾਂ ਵਿਚ ਕੁਝ ਪੈਸੇ ਖ਼ਰਚਣ ਮਗਰੋਂ ਵੀ ਉਨ੍ਹਾਂ ਦੀ ਲਾਟਰੀ ਨਹੀਂ ਨਿਕਲ ਰਹੀ ਸੀ ਜਦਕਿ ਉਨ੍ਹਾਂ ਨੇ ਟਿਕਟ ਖ਼ਰੀਦਣੀ ਬੰਦ ਨਹੀਂ ਕੀਤੀ। ਇੰਨੇ ਸਾਲਾਂ ਦੀ ਉਡੀਕ ਮਗਰੋਂ ਹੁਣ ਪੰਜ ਕਰੋੜ ਰੁਪਏ ਦਾ ਬੰਪਰ ਇਨਾਮ ਨਿਕਲਿਆ ਹੈ। ਉਨ੍ਹਾਂ ਨੇ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਹੀ ਪਹਿਲੀ ਜਨਵਰੀ ਨੂੰ ਨਿਕਲਣ ਵਾਲੀ ਨਾਗਾਲੈਂਡ ਸੂਬੇ ਦੀ ‘ਡੀਅਰ ਕ੍ਰਿਸਮਸ ਤੇ ਨਿਊ ਯੀਅਰ ਬੰਪਰ’ ਲਾਟਰੀ ਟਿਕਟ ਖ਼ਰੀਦੀ ਸੀ। ਸਬੱਬ ਨਾਲ ਇਹ ਟਿਕਟ ਉਨ੍ਹਾਂ ਦੀ ਨਿਕਲ ਆਈ ਹੈ। ਉਨ੍ਹਾਂ ਦਾ ਲੱਕੀ ਟਿਕਟ ਨੰਬਰ 76465 ਹੈ।

ਉਨ੍ਹਾਂ ਨੇ ਆਪਣੀ ਜੇਤੂ ਟਿਕਟ ਕੋਲਕਾਤਾ ਸਥਿਤ ਨਾਗਾਲੈਂਡ ਸਟੇਟ ਲਾਟਰੀ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ। ਅਤਰ ਸਿੰਘ ਨੇ ਦੱਸਿਆ ਕਿ ਅਸੀਂ ਦੇਸ਼ ਦੀ ਸੇਵਾ ਕਰਦੇ ਆਏ ਹਾਂ, ਪਹਿਲਾਂ ਮੇਰੇ ਪਿਤਾ, ਫਿਰ ਮੈਂ ਤੇ ਹੁਣ ਮੇਰੇ ਦੋਵੇਂ ਪੁੱਤਰ ਦੇਸ਼ ਸੇਵਾ ਕਰ ਰਹੇ ਹਨ। ਫ਼ੌਜ ਵਿਚ ਸੇਵਾ ਦੌਰਾਨ ਉਥੇ ਸਬਰ ਰੱਖਣਾ ਸਿੱਖਿਆ ਹੈ। ਸੇਵਾ ਮੁਕਤੀ ਮਗਰੋਂ ਅਸੀਂ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੇ ਸਾਂ। ਮੰਦੇਭਾਗੀਂ ਇਸ ਲਈ ਫੰਡ ਨਹੀਂ ਸੀ। ਉਨ੍ਹਾਂ ਨੇ ਲਾਟਰੀ ਬੰਪਰ ਇਨਾਮ ਜਿੱਤਣ ਦਾ ਮਨ ਬਣਾਇਆ ਸੀ, ਇਸ ਲਈ ਆਪਣੀ ਮੁਹਿੰਮ ਸ਼ੁਰੂ ਕੀਤੀ ਜੋ ਕਿ 15 ਸਾਲਾਂ ਤਕ ਚੱਲੀ ਹੈ।

ਅਤਰ ਸਿੰਘ ਮੁਤਾਬਕ, ‘‘5 ਕਰੋੜ ਦੇ ਇਨਾਮ ਸਦਕਾ ਜ਼ਿੰਦਗੀ ਬਦਲ ਗਈ ਹੈ। ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ 2022 ਮੇਰੇ ਲਈ ਇੰਨੀ ਚੰਗੀ ਖ਼ਬਰ ਲਿਆਏਗਾ। ਨਿਯਮਤ ਤੌਰ ’ਤੇ ਲਾਟਰੀ ਖ਼ਰੀਦਦਾ ਸਾਂ ਪਰ ਬਹੁਤੀਆਂ ਲਾਟਰੀਆਂ ਕਦੇ ਨਹੀਂ ਪਾਈਆਂ ਸਨ। ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਆਪਣੇ ਲਈ ਬਹੁਤ ਘੱਟ ਖ਼ਰਚਾ ਕਰਦਾ ਹਾਂ। ਇਸੇ ਦੌਰਾਨ 9000 ਰੁਪਏ ਲਾਟਰੀ ਦੇ ਜ਼ਰੀਏ ਨਾਲ ਜਿੱਤੇ ਸਨ, ਇਸ ਦੇ ਸਦਕਾ ਆਤਮ-ਵਿਸ਼ਵਾਸ ਵਧਿਆ। ਫਿਰ ਲਾਟਰੀ ਪਾਉਣੀ ਜਾਰੀ ਰੱਖੀ। ਅੱਜਕਲ੍ਹ ਲਾਟਰੀ ਡਰਾਅ ਰਾਹੀਂ ਕੱਢੀ ਜਾਂਦੀ ਹੈ, ਇਸ ਲਈ ਧੋਖੇ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ, ਇਸ ਲਈ ਪਰਿਵਾਰ ਨੂੰ ਲਾਟਰੀਆਂ ਵਿਚ ਨਿਵੇਸ਼ ਲਈ ਮਨਾ ਲਿਆ ਸੀ। ਇੰਨੀ ਵੱਡੀ ਲਾਟਰੀ ਨਿਕਲਣ ’ਤੇ ਨਾਗਾਲੈਂਡ ਸੂਬਾ ਤੇ ਡੀਅਰ ਲਾਟਰੀ ਫਰਮ ਦਾ ਧੰਨਵਾਦੀ ਰਹਾਂਗਾ। ਜੇ ਰੱਬ ਦਾ ਕ੍ਰਿਸ਼ਮਾ ਵੇਖਣਾ ਹੋਵੇ ਤਾਂ ਸਬਰ ਜ਼ਰੂਰ ਰੱਖਣਾ ਚਾਹੀਦਾ ਹੈ’’।

Vinkmag ad
Share Our Daily Posts

News Desk

Read Previous

ਕਾਂਗਰਸੀ ਵਿਧਾਇਕ ਵੱਲੋਂ ਕੋਵਿਡ ਰਾਹਤ ਦੇ ਨਾਂ ‘ਤੇ ਵੰਡੇ 200 ਚੈੱਕ ਬਾਊਂਸ, ਲੋਕਾਂ ਨੂੰ ਲੱਗਾ ਜੁਰਮਾਨਾ

Read Next

ਭਗਵੰਤ ਮਾਨ ਨੇ ਕਿਹਾ- ਪੰਜਾਬ ਦੇ ਹਰ ਇਨਸਾਨ ‘ਤੇ ਇਕ ਲੱਖ ਰੁਪਏ ਦਾ ਕਰਜ਼, ਨਵਜੋਤ ਸਿੱਧੂ ਬਾਰੇ ਕੀਤੀ ਇਹ ਟਿੱਪਣੀ