Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

November 23, 2026

ਕਾਂਗਰਸ ਨੇ ਹੁਣ ਤਕ 60 ਵਿਧਾਇਕਾਂ ਨੂੰ ਟਿਕਟ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ

ਚੰਡੀਗੜ੍ਹ : ਕਾਂਗਰਸ ਨੇ ਟਿਕਟ ਵੰਡ ‘ਚ ਜ਼ਿਆਦਾਤਰ ਵਿਧਾਇਕਾਂ ਨੂੰ ਟਿਕਟ ਦੇ ਕੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਲੰਮੇ ਸਮੇਂ ਤੋਂ ਕਾਂਗਰਸ ਦੇ ਟਿਕਟ ਵੰਡ ’ਤੇ ਨਜ਼ਰਾਂ ਟਿਕਾਏ ਹੋਏ ਸਨ। ਕਾਂਗਰਸ ਨੂੰ ਵੀ ਇਸ ਗੱਲ ਦਾ ਪੂਰਾ ਅੰਦਾਜ਼ਾ ਸੀ ਕਿ ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟਾਂਗੇ, ਉਹ ਜਾਂ ਤਾਂ ਕੈਪਟਨ ਦੀ ਪਾਰਟੀ ’ਚ ਸ਼ਾਮਲ ਹੋ ਜਾਣਗੇ ਜਾਂ ਕੈਪਟਨ ਰਾਹੀਂ ਭਾਰਤੀ ਜਨਤਾ ਪਾਰਟੀ ’ਚ ਜਾ ਸਕਦੇ ਹਨ। ਹਾਲਾਂਕਿ, ਕਾਂਗਰਸ ਦਾ ਸ਼ੱਕ ਕੁਝ ਹੱਦ ਤਕ ਤਾਂ ਸਹੀ ਸਾਬਤ ਹੋਇਆ। ਟਿਕਟ ਕੱਟਣ ਤੋਂ ਬਾਅਦ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ, ਗੜ੍ਹਸ਼ੰਕਰ ਤੋਂ ਉਮੀਦਵਾਰ ਰਹੀ ਨਿਮੀਸ਼ਾ ਮਹਿਤਾ ਨੇ ਭਾਜਪਾ ਜੁਆਇੰਨ ਕਰ ਲਈ। ਪਰ, ਜ਼ਿਆਦਾਤਰ ਵਿਧਾਇਕਾਂ ਨੂੰ ਟਿਕਟ ਦੇ ਕੇ ਕਾਂਗਰਸ ਨੇ ਪੰਜਾਬ ’ਚ ਕੈਪਟਨ ਦੀ ਪਾਰਟੀ ਨੂੰ ਮਜ਼ਬੂਤ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ।

ਹੁਦ ਤਕ ਐਲਾਨ 86 ਉਮੀਦਵਾਰਾਂ ’ਚੋਂ 60 ਵਿਧਾਇਕਾਂ ਨੂੰ ਕਾਂਗਰਸ ਨੇ ਦਿੱਤੀ ਟਿਕ

ਕਾਂਗਰਸ ’ਤੇ ਇਸ ਗੱਲ ਦਾ ਇੰਨਾ ਦਬਾਅ ਸੀ ਕਿ ਕਈ ਵਿਧਾਇਕਾਂ ਦੀ ਸਰਵੇ ਰਿਪੋਰਟ ਠੀਕ ਨਾ ਹੋਣ ਦੇ ਬਾਵਜੂਦ ਪਾਰਟੀ ਨੇ ਟਿਕਟ ਕੱਟਣ ਦੀ ਹਿੰਮਤ ਨਹੀਂ ਵਿਖਾਈ। ਕਾਂਗਰਸ ਦੇ 86 ਉਮੀਦਵਾਰਾਂ ਦੀ ਲਿਸਟ ’ਚ 60 ਸਿਟਿੰਗ ਵਿਧਾਇਕਾਂ ਨੂੰ ਟਿਕਟ ਦਿੱਤੀ। ਸਿਰਫ਼ ਚਾਰ ਹੀ ਵਿਧਾਇਕ ਅਜਿਹੇ ਸਨ, ਜਿਨ੍ਹਾਂ ਦੀ ਟਿਕਟ ਕੱਟੀ। ਇਨ੍ਹਾਂ ’ਚ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪਹਿਲਾਂ ਤਾਂ ਭਾਜਪਾ ਜੁਆਇੰਨ ਕੀਤੀ ਸੀ ਪਰ ਛੇ ਦਿਨ ਬਾਅਦ ਹੀ ਉਹ ਵਾਪਸ ਕਾਂਗਰਸ ’ਚ ਆ ਗਏ। ਪਰ ਕਾਂਗਰਸ ਨੇ ਉਨ੍ਹਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਵਾਇਆ ਪਰ ਟਿਕਟ ਨਹੀਂ ਦਿੱਤਾ।

ਉਮੀਦ ਸੀ 18 ’ਚੋਂ 20 ਵਿਧਾਇਕਾਂ ਦੀ ਟਿਕਟ ਕੱਟੇਗੀ ਪਰ ਅਜੇ ਤਕ ਸਿਰਫ਼ 4 ਦੀ ਹੀ ਕੱਟੀ ਟਿਕਟ

ਕਾਂਗਰਸ ਨੇ ਵੱਡੇ ਪੱਘਰ ’ਤੇ ਵਿਧਾਇਕਾਂ ਨੂੰ ਮੁੜ ਟਿਕਟ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਕਿਉਂਕਿ, ਸਾਬਕਾ ਮੁੱਖ ਮੰਤਰੀ ਰਹੇ ਕੈਪਟਨ ਨੂੰ ਉਮੀਦ ਸੀ ਕਿ 18 ’ਚੋਂ 20 ਵਿਧਾਇਕਾਂ ਦੀ ਟਿਕਟ ਕੱਟੇਗੀ। ਇਹੀ ਕਾਰਨ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਕੈਪਟਨ ਨੇ ਦਾਅਵਾ ਕੀਤਾ ਸੀ ਕਿ ਇਕ ਵਾਰ ਚੋਣ ਜ਼ਾਬਤਾ ਲੱਗ ਜਾਵੇ, ਉਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੂੰ ਜੁਆਇੰਨ ਕਰਨ ਵਾਲਿਆਂ ’ਚ ਅਪ੍ਰਤੱਖ ਲੋਕ ਹੋਣਗੇ।

ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਕਰੀਬ 32 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਕੈਪਟਨ ਲਗਾਤਾਰ ਇਹ ਦਾਅਵਾ ਕਰਦੇ ਆਏ ਹਨ ਕਿ ਕਾਂਗਰਸ ਦੇ ਡੇਢ ਦਰਜਨ ਤੋਂ ਜ਼ਿਆਦਾ ਵਿਧਾਇਕ ਉਨ੍ਹਾਂ ਦੇ ਸੰਪਰਕ ’ਚ ਹਨ। ਹਾਲਾਂਕਿ ਕਾਂਗਰਸ ’ਤੇ ਵੀ ਕੈਪਟਨ ਦੇ ਦਬਾਅ ਦਾ ਅਸਰ ਵੇਖਣ ਨੂੰ ਮਿਲਿਆ। ਕਾਂਗਰਸ ਨੇ ਪਹਿਲਾਂ ਦਾਗੀ ਕੈਬਨਿਟ ਮੰਤਰੀ ਨੂੰ ਵੀ ਟਿਕਟ ਦੇਣ ’ਚ ਹਿਚਕ ਨਹੀਂ ਕੀਤੀ। ਇਸ ’ਚ ਕੈਪਟਨ ਦੇ ਕਰੀਬੀ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ’ਚ ਫਸੇ ਸਾਧੂ ਸਿੰਘ ਧਰਮਸੋਤ ਵੀ ਸ਼ਾਮਲ ਹਨ।

ਕੈਬਨਿਟ ਤੋਂ ਹਟਾਏ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਧਰਮਸੋਤ ਨੂੰ ਕਾਂਗਰਸ ਇਸ ਵਾਰ ਟਿਕਟ ਨਹੀਂ ਦੇਵੇਗੀ। ਕਿਉਂਕਿ ਸਕਾਲਰਸ਼ਿਪ ਘੁਟਾਲੇ ਦਾ ਦਾਗ ਲੈ ਕੇ ਚੋਣ ਮੈਦਾਨ ’ਚ ਜਾਣਾ ਕਾਂਗਰਸ ਲਈ ਕੋਈ ਵੱਡੀ ਪਰੇਸ਼ਾਨੀ ਨਾ ਖੜ੍ਹੀ ਕਰ ਦੇਵੇ। ਪਰ ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਨੂੰ ਵੀ ਟਿਕਟ ਦੇ ਕੇ ਮੁਡ ਚੋਣ ਮੈਦਾਨ ’ਚ ਉਤਾਰ ਕੇ ਕਲੀਨਚਿੱਟ ਦੇ ਦਿੱਤੀ।

Vinkmag ad
Share Our Daily Posts

News Desk

Read Previous

ਕਾਰੋਬਾਰੀ ਦੇ ਪੁੱਤਰ ਦਾ ਕਾਰਨਾਮਾ ! ਗੇਮ ਆਈਡੀ ਖ਼ਰੀਦਣ ਦੇ ਚੱਕਰ ‘ਚ ਭੂਆ ਦੇ ਪੁੱਤ ਤੇ ਦੋਸਤ ਨਾਲ ਮਿਲ ਕੇ 17 ਲੱਖ ਰੁਪਏ ਕੀਤੇ ਬਰਬਾਦ

Read Next

ਡਿਊਟੀ ‘ਚ ਕੁਤਾਹੀ ਕਰਨ ਵਾਲਾ ਥਾਣਾ ਭੋਗਪੁਰ ਦਾ ਐੱਸਐੱਚਓ ਲਾਈਨ ਹਾਜ਼ਰ, ਏਐੱਸਆਈ ਤੇ ਹੈੱਡ ਕਾਂਸਟੇਬਲ ਮੁਅੱਤਲ