Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਕੀ ਭਾਰਤ ਲਈ ਫਾਇਦੇਮੰਦ ਰਹੇਗਾ ਲਾਕਡਾਊਨ ਦਾ ਨਵਾਂ ਫਾਰਮੂਲਾ? WHO ਨੇ ਦਿੱਤੀ ਹਰੀ ਝੰਡੀ- ਜਾਣੋ ਕੀ ਕਹਿੰਦੇ ਨੇ ਮਾਹਿਰ

ਨਵੀਂ ਦਿੱਲੀ, ਜੇਐਨਐਨ: ਦੁਨੀਆ ‘ਚ ਓਮੀਕ੍ਰੋਨ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਇਕ ਵਾਰ ਫਿਰ ਤੋਂ ਲਾਕਡਾਊਨ ਲੱਗਣ ਦੀਆਂ ਅਫ਼ਵਾਹਾਂ ਨੇ ਜ਼ੋਰ ਫੜ ਲਿਆ ਹੈ। ਦੁਨੀਆ ਦੇ ਕਈ ਦੇਸ਼ਾਂ ਨੇ ਕੋਰੋਨਾ ਦੀ ਤੀਸਰੀ ਲਹਿਰ ਦੇ ਕਹਿਰ ਨੂੰ ਰੋਕਣ ਲਈ ਆਪਣੇ ਦੇਸ਼ਾਂ ‘ਚ ਲਾਕਡਾਊਨ ਲਗਾ ਦਿੱਤਾ ਹੈ। ਭਾਰਤ ‘ਚ ਵੀ ਤੀਸਰੀ ਲਹਿਰ ਦਸਤਕ ਦੇ ਚੁੱਕੀ ਹੈ। ਇਸ ਦੌਰਾਨ ਸਵਾਲ ਇਹ ਉਠਦਾ ਹੈ ਕਿ ਭਾਰਤ ‘ਚ ਲਾਕਡਾਊਨ ਦੀ ਜ਼ਰੂਰਤ ਹੈ। ਖਾਸ ਕਰਕੇ ਭਾਰਤ ਦੇ ਉਹ 7 ਸੂਬੇ ਜਿਹੜੇ ਕੋਰੋਨਾ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਜੂਝ ਰਹੇ ਹਨ, ਉਨ੍ਹਾਂ ਵਿਚ ਲਾਕਡਾਊਨ ਦੀ ਗੱਲ ਚਲ ਰਹੀ ਹੈ। ਲਾਕਡਾਊਨ ਦਾ ਨਾਂ ਆਉਂਦੇ ਹੀ ਦੇਸ਼ ਦੀ ਜਨਤਾ ਸਹਿਮ ਜਾਂਦੀ ਹੈ ਕਿਉਂਕਿ ਲਾਕਡਾਊਨ ਦੀ ਦੂਜੀ ਲਹਿਰ ‘ਚ ਇਸ ਕਾਰਨ ਦੇਸ਼ ਨੂੰ ਬਰਬਾਦੀ ਦੀ ਕਗਾਰ ‘ਤੇ ਦੇਖਿਆ ਹੈ। ਆਓ, ਜਾਣਦੇ ਹਾਂ ਕਿ ਭਾਰਤ ‘ਚ ਲਾਕਡਾਊਨ ਦੀ ਸਥਿਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ‘ਤੇ ਭਾਰਤ ਲਈ ਕੁਝ ਸੁਝਾਅ ਵੀ ਦਿੱਤੇ ਹਨ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ‘ਚ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੇ ਬਾਵਜੂਦ ਮੁਕੰਮਲ ਲਾਕਡਾਊਨ ਲਗਾਉਣ ਦੀ ਲੋੜ ਨਹੀਂ ਹੈ। ਸੰਗਠਨ ਨੇ ਕਿਹਾ ਹੈ ਕਿ ਭਾਰਤ ਵਰਗੇ ਦੇਸ਼ ‘ਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਫੁੱਲ ਲਾਕਡਾਊਨ ਅਤੇ ਯਾਤਰਾ ‘ਤੇ ਪਾਬੰਦੀ ਵਰਗੇ ਕਦਮ ਨੁਕਸਾਨ ਪਹੁੰਚਾ ਸਕਦੇ ਹਨ। ਸੰਗਠਨ ਨੇ ਲਾਕਡਾਊਨ ਲਈ ਨਵਾਂ ਫਾਰਮੂਲਾ ਦਿੱਤਾ ਹੈ। ਸੰਗਠਨ ਨੇ ਕਿਹਾ ਕਿ ਭਾਰਤ ਨੂੰ ਤੀਜੀ ਲਹਿਰ ਨਾਲ ਲੜਨ ਲਈ ਜੋਖ਼ਮ ਦੇ ਹਿਸਾਬ ਨਾਲ ਪਾਬੰਦੀਆਂ ਲਗਾਉਣ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਦੂਜੀ ਲਹਿਰ ਤੋਂ ਸਬਕ ਲੈਂਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਜ਼ਿੰਦਗੀ ਅਤੇ ਨੌਕਰੀਆਂ ਦੋਵਾਂ ਨੂੰ ਬਚਾਉਣਾ ਜ਼ਰੂਰੀ ਹੈ। ਸੰਗਠਨ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਵਿਚ ਪਬਲਿਕ ਸਿਹਤ ਐਕਸ਼ਨ ਦਾ ਫੈਸਲਾ ਕਰਨ ਲਈ ਚਾਰ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ। ਸੰਗਠਨ ਨੇ ਕਿਹਾ ਕਿ ਇਹ ਦੇਖਣਾ ਮਹੱਤਵਪੂਰਨ ਹੈ ਕਿ ਇਹ ਵੇਰੀਐਂਟ ਕਿੰਨਾ ਛੂਤਕਾਰੀ ਹੈ। ਇਹ ਕਿੰਨਾ ਗੰਭੀਰ ਹੈ। ਇਸ ਤੋਂ ਇਲਾਵਾ ਵੈਕਸੀਨ ਪਿਛਲੀ ਕੋਰੋਨਾ ਇਨਫੈਕਸ਼ਨ ਤੋਂ ਕਿੰਨੀ ਸੁਰੱਖਿਆ ਦੇ ਰਹੀ ਹੈ। ਸੰਗਠਨ ਨੇ ਕਿਹਾ ਕਿ ਆਮ ਲੋਕ ਇਸ ਖਤਰੇ ਨੂੰ ਕਿਵੇਂ ਦੇਖਦੇ ਹਨ ਤੇ ਇਸ ਤੋਂ ਬਚਾਅ ਲਈ ਉਪਾਅ ਕੀ ਕੀਤੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਭਾਰਤ ‘ਚ ਫੁੱਲ ਲਾਕਡਾਊਨ ਵਰਗੇ ਉਪਾਅ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹਨ।
ਸੰਗਠਨ ਨੇ ਕਿਹਾ ਕਿ ਪੂਰੀ ਤਰ੍ਹਾਂ ਯਾਤਰਾ ‘ਤੇ ਪਾਬੰਦੀਆਂ ਜਾਂ ਲੋਕਾਂ ਦੀ ਆਵਾਜਾਈ ਨੂੰ ਰੋਕਣ ਦਾ ਸੁਝਾਅ ਨਹੀਂ ਦਿੰਦੇ। ਅਜਿਹੀਆਂ ਪਾਬੰਦੀਆਂ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਕਰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਸਰਕਾਰ ਨੂੰ ਮੌਜੂਦਾ ਸਥਿਤੀ, ਹੈਲਥ ਸੈਕਟਰ ਦੀਆਂ ਸਮਰੱਥਾਵਾਂ ਤੇ ਸਮਾਜਿਕ-ਆਰਥਿਕ ਸਥਿਤੀ ਨੂੰ ਦੇਖਦੇ ਹੋਏ ਮਹਾਮਾਰੀ ਨੂੰ ਰੋਕਣ ਲਈ ਉਪਾਅ ਤਿਆਰ ਕਰਨੇ ਚਾਹੀਦੇ ਹਨ। ਜੇਕਰ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਲਾਕਡਾਊਨ ਲਗਾਉਣ ਦੀ ਲੋੜ ਨਹੀਂ ਪਵੇਗੀ।

ਸੰਗਠਨ ਦਾ ਕਹਿਣਾ ਹੈ ਕਿ ਭਾਰਤ ਕੋਰੋਨਾ ਦੀ ਤੀਸਰੀ ਲਹਿਰ ਨਾਲ ਨਜਿੱਠਣ ਲਈ ਮਾਸਕ ਤੇ ਵੈਕਸੀਨ ਅਸਰਦਾਰ ਉਪਾਅ ਹੈ। ਮੌਜੂਦਾ ਸਥਿਤੀ ‘ਚ ਮੌਜੂਦਾ ਟੂਲਜ਼ ਤੇ ਉਪਾਅ ਅਸਰਦਾਰ ਸਾਬਿਤ ਹੋ ਰਹੇ ਹਨ। ਵੈਕਸੀਨੇਸ਼ਨ ਨੂੰ ਵਧਾਉਣਾ, ਮਾਸਕ ਦੀ ਵਰਤੋਂ ਕਰਨਾ, ਹੱਥਾਂ ਦੀ ਸਫਾਈ ਤੇ ਸਰੀਰਕ ਦੂਰੀ ਬਣਾਈ ਰੱਖਣਾ, ਅੰਦਰੂਨੀ ਥਾਵਾਂ ਨੂੰ ਹਵਾਦਾਰ ਕਰਨਾ ਤੇ ਭੀੜ ਤੋਂ ਬਚਣਾ ਲਾਗ ਦੀ ਲੜੀ ਨੂੰ ਤੋੜਨ ‘ਚ ਮਦਦ ਕਰਦਾ ਹੈ। ਜੇਕਰ ਇਨ੍ਹਾਂ ਸਭ ਦੀ ਪਾਲਣਾ ਕੀਤੀ ਜਾ ਰਹੀ ਹੈ ਤਾਂ ਲਾਕਡਾਊਨ ਦੀ ਲੋੜ ਨਹੀਂ ਹੈ।

ਤੀਸਰੀ ਲਹਿਰ ਦੀ ਤਿਆਰੀ?

ਦੱਸ ਦਈਏ ਕਿ ਕੋਰੋਨਾ ਦੀ ਤੀਸਰੀ ਲਹਿਰ ਪੰਜ ਗੁਣਾ ਤੇਜ਼ੀ ਨਾਲ ਫੈਲਦੀ ਹੈ। ਦੇਸ਼ ਦੇ ਸੱਤ ਸੂਬੇ ਇਨਫੈਕਸ਼ਨ ਦੀ ਖਤਰਨਾਕ ਸਥਿਤੀ ਨਾਲ ਜੂਝ ਰਹੇ ਹਨ। ਓਮੀਕ੍ਰੋਨ ਤੇਜ਼ੀ ਨਾਲ ਫੈਲਣ ਕਾਰਨ ਮਨ ਵਿਚ ਇਹ ਉਤਸੁਕਤਾ ਪੈਦਾ ਹੁੰਦੀ ਹੈ ਕਿ ਕੀ ਦੇਸ਼ ਵਿਚ ਲਾਕਡਾਊਨ ਲੱਗੇਗਾ। ਦੇਸ਼ ਦੇ ਸੱਤ ਸੂਬਿਆਂ ਦਾ ਆਰ ਵੈਲਿਊ 3 ਤੋਂ ਉੱਪਰ ਹੈ ਯਾਨੀ ਇੱਥੇ ਕੋਰੋਨਾ ਦਾ ਵਿਸਫੋਟਕ ਹੋਣਾ ਯਕੀਨੀ ਹੈ। ਜੇਕਰ ਅਸੀਂ ਦੇਸ਼ ‘ਚ ਪਹਿਲਾਂ ਦੇ ਦੋ ਲਾਕਡਾਊਨ ‘ਤੇ ਨਜ਼ਰ ਮਾਰੀਏ ਤਾਂ ਦੇਸ਼ ‘ਚ ਕੋਰੋਨਾ ਦੀ ਸਥਿਤੀ ਪਹਿਲਾਂ ਨਾਲੋਂ ਜ਼ਿਆਦਾ ਭਿਆਨਕ ਹੁੰਦੀ ਜਾ ਰਹੀ ਹੈ।

ਗਾਜ਼ੀਆਬਾਦ ਦੇ ਯਸ਼ੋਦਾ ਹਸਪਤਾਲ ਦੇ ਐਮਡੀ ਡਾਕਟਰ ਪੀਐਨ ਅਰੋੜਾ ਦਾ ਕਹਿਣਾ ਹੈ ਕਿ ਇਸ ਸਮੇਂ ਦੇਸ਼ ਵਿਚ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਕੋਰੋਨਾ ਦੀ ਪਹਿਲੀ ਲਹਿਰ ਅਤੇ ਦੂਜੀ ਲਹਿਰ ਤੋਂ ਬਾਅਦ ਦੇਸ਼ ਵਿਚ ਸਿਹਤ ਸੇਵਾਵਾਂ ਮਜ਼ਬੂਤ ਹੋਈਆਂ ਹਨ। ਅੱਜ ਦੇਸ਼ ਵਿਚ ਲਗਪਗ 18.03 ਲੱਖ ਆਈਸੋਲੇਸ਼ਨ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 1.24 ਲੱਖ ਆਈਸੀਯੂ ਬੈੱਡਾਂ ਦੀ ਵਿਵਸਥਾ ਹੈ। ਦੇਸ਼ ਵਿਚ 3,236 ਆਕਸੀਜਨ ਪਲਾਂਟ ਹਨ। ਇਨ੍ਹਾਂ ਦੀ ਸਮਰੱਥਾ 3,783 ਮੀਟ੍ਰਿਕ ਟਨ ਹੈ। ਕੇਂਦਰ ਨੇ ਰਾਜ ਸਰਕਾਰ ਨੂੰ 1.14 ਲੱਖ ਆਕਸੀਜਨ ਕੇਂਦਰ ਪ੍ਰਦਾਨ ਕੀਤੇ ਹਨ।

ਦੇਸ਼ ਵਿਚ 150 ਕਰੋੜ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਇਸ ਵਿਚ, 64 ਪ੍ਰਤੀਸ਼ਤ ਆਬਾਦੀ ਨੂੰ ਇੱਕ ਡੋਜ਼ ਅਤੇ 46 ਪ੍ਰਤੀਸ਼ਤ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਅਜਿਹੇ ‘ਚ ਦੇਸ਼ ‘ਚ ਲਾਕਡਾਊਨ ਦੀ ਸਥਿਤੀ ਨਾ ਹੋਣ ਦੀ ਉਮੀਦ ਘੱਟ ਹੀ ਹੈ। ਫਿਲਹਾਲ ਕੁਝ ਸੂਬਿਆਂ ਨੂੰ ਛੱਡ ਕੇ ਬਾਕੀਆਂ ‘ਚ ਸਥਿਤੀ ਕਾਬੂ ਹੇਠ ਹੈ। ਲਾਕਡਾਊਨ ਤੋਂ ਬਚਣ ਲਈ ਸਾਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸੁਝਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ।
Vinkmag ad
Share Our Daily Posts

News Desk

Read Previous

120 ਕਿੱਲੋ ਡੋਡਿਆਂ ਸਮੇਤ ਦੋ ਵਿਅਕਤੀ ਕਾਬੂ

Read Next

ED ਦ ਛਾਪੇਮਾਰੀ ਨਾਲ ਜੁੜੀ ਵੱਡੀ ਖ਼ਬਰ, ਹੁਣ ਤਕ 10 ਕਰੋੜ ਰੁਪਏ ਜ਼ਬਤ, 8 ਕਰੋੜ CM ਦੇ ਰਿਸ਼ਤੇਦਾਰ ਘਰੋਂ ਬਰਾਮਦ