Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 10, 2026

ਪੰਜਾਬ ਪੁਲਿਸ ਵਿਭਾਗ ‘ਚ ਫ਼ਰਜ਼ੀ ਤਰੱਕੀ ਮਾਮਲਾ ‘ਚ ਮੋਹਾਲੀ ‘ਚ ਤਾਇਨਾਤ ਇੰਸਪੈਕਟਰ ਸਤਵੰਤ ਤੇ ਐੱਸਆਈ ਸਰਬਜੀਤ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਪੁਲਿਸ ਵਿਭਾਗ ’ਚ 11 ਮੁਲਾਜ਼ਮਾਂ ਦੇ ਫ਼ਰਜ਼ੀ ਤਰੱਕੀ ਮਾਮਲੇ ’ਚ ਐੱਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਨੇ ਬੁੱਧਵਾਰ ਨੂੰ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਡਰੱਗਜ਼ ਕੇਸ ’ਚ ਬਰਖ਼ਾਸਤ ਸਬ ਇੰਸਪੈਕਟਰ ਸਰਬਜੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ। ਇਸ ਮਾਮਲੇ ਵਿਚ ਮੰਗਲਵਾਰ ਦੀ ਸ਼ਾਮ ਪੰਜਾਬ ਡੀਜੀਪੀ ਦਫਤਰ ਵਿਚ ਤਾਇਨਾਤ ਸੁਪਰਡੈਂਟ ਸੰਦੀਪ ਕੁਮਾਰ, ਬਹਾਦਰ ਸਿੰਘ ਅਤੇ ਹੈੱਡ ਕਾਂਸਟੇਬਲ ਮਨੀ ਕਟੌਚ ਦੀ ਗਿ੍ਰਫਤਾਰੀ ਹੋਈ ਸੀ। ਐੱਸਆਈਟੀ ਨੇ ਸਾਰੇ ਮੁਲਜ਼ਮਾਂ ਨੂੰ ਬੁੱਧਵਾਰ ਦੁਪਹਿਰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਮੰਗਿਆ ਸੀ ਜਦਕਿ ਪੁਲਿਸ ਦੀ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਸਾਰਿਆਂ ਨੂੰ ਚਾਰ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ।

ਸੂਤਰਾਂ ਅਨੁਸਾਰ ਇਸ ਤਰੱਕੀ ਮਾਮਲੇ ਦੀ ਪਹਿਲੀ ਲਿਸਟ ਵਿਚ 15 ਮੁਲਾਜ਼ਮਾਂ ਦੇ ਨਾਂ ਸ਼ਾਮਲ ਕਰਨ ਦੇ ਨਾਲ ਕਰੋੜਾਂ ਰੁਪਏ ’ਚ ਡੀਲ ਹੋਈ ਸੀ। ਹੁਣ ਇਸ ਸਬੰਧੀ ਪੁਲਿਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਮੁਲਜ਼ਮਾਂ ਨੇ ਫ਼ਰਜ਼ੀ ਲੈਟਰ ਟਾਇਪ ਕਰਕੇ ਐੱਸਆਈ/ਐੱਲਆਰ ਹਰਵਿੰਦਰ ਸਿੰਘ ਕੋਲ ਪਹੁੰਚਾਇਆ ਸੀ ਜਿਸ ਦੀ ਪੁਲਿਸ ਨੂੰ ਭਾਲ ਹੈ, ਉਹ ਦਫਤਰ ਵਿਚੋਂ ਗੈਰ ਹਾਜ਼ਰ ਚੱਲ ਰਿਹਾ ਹੈ। ਮੋਹਾਲੀ ਵਿਚ ਤਾਇਨਾਤ ਹਰਵਿੰਦਰ ਦਾ ਨਾਂ ਵੀ ਤਰੱਕੀ ਲਿਸਟ ਵਿਚ ਸ਼ਾਮਲ ਸੀ। ਲਿਸਟ ਵਿਚ ਹਵਾਲਾ ਦਿੱਤਾ ਕਿ ਸਾਲ 2021 ’ਚ ਅੰਨ੍ਹੇ ਕਤਲ ਕੇਸ, ਐੱਨਡੀਪੀਐੱਸ ਐਕਟ ਵਿਚ ਬਿਹਤਰ ਕੰਮ ਕਰਨ ਲਈ ਹਰਵਿੰਦਰ ਨੂੰ ਐੱਸਆਈ/ਐੱਲਆਈ ਤੋਂ ਐੱਸਆਈ ਪ੍ਰਮੋਟ ਕਰ ਦਿੱਤਾ। ਮੁਲਜ਼ਮ ਮਨੀ ਕਟੋਚ ਦਾ ਨਾਂ ਵੀ ਲਿਸਟ ਵਿਚ ਸੀ।

15 ਮੁਲਾਜ਼ਮਾਂ ਦੀ ਲਿਸਟ ਵਿਚ 11 ਪ੍ਰਮੋਟ, 5 ਤੋਂ 10 ਲੱਖ ਵਿਚ ਡੀਲ!

ਸੂਤਰਾਂ ਅਨੁਸਾਰ ਹਰਵਿੰਦਰ ਜ਼ਰੀਏ ਲਿਸਟ ਇੰਸਪੈਕਟਰ ਕੋਲ ਪਹੁੰਚੀ ਸੀ। ਪਹਿਲਾਂ ਲਿਸਟ ਵਿਚ 15 ਨਾਂ ਹੋਣ ’ਤੇ 11 ਨੂੰ ਫਰਜ਼ੀ ਪ੍ਰਮੋਟ ਕਰ ਦਿੱਤਾ ਗਿਆ। ਉਥੇ ਰੈਂਕ ਦੇ ਆਧਾਰ ’ਤੇ ਪੰਜ ਤੋਂ 10 ਲੱਖ ਰੁਪਏ ’ਚ ਡੀਲ ਨਿਰਧਾਰਤ ਹੋਈ ਸੀ। ਐੱਸਆਈਟੀ ਨੇ ਵਾਰਦਾਤ ਵਿਚ ਵਰਤੇ ਜਾਅਲੀ ਆਦੇਸ਼, ਮੋਬਾਈਲ ਫੋਨ, ਡਿਸਪੈਚ ਰਜਿਸਟਰ, ਕਾਰ, ਲਿਸਟ ਟਾਇਪ ਹੋਣ ਵਾਲਾ ਸੰਦੀਪ ਦਾ ਲੈਪਟਾਪ ਸਮੇਤ ਸੀਪੀਯੂ ਜ਼ਬਤ ਕਰ ਲਿਆ ਹੈ।

ਪੰਜਾਂ ਮੁਲਜ਼ਮਾਂ ਦੀ ਭੂਮਿਕਾ

* 55 ਸਾਲਾ ਸੁਪਰਡੈਂਟ ਸੰਦੀਪ ਕੁਮਾਰ ਮੋਹਾਲੀ ਫੇਜ 6 ਵਿਚ ਰਹਿੰਦਾ ਹੈ। ਦੋਸ਼ ਹੈ ਕਿ ਮਨੀ ਕਟੋਚ ਨਾਲ ਮਿਲ ਕੇ ਉਸ ਨੇ ਲੈਪਟਾਪ ’ਤੇ ਫ਼ਰਜ਼ੀ ਆਦੇਸ਼ ਟਾਇਪ ਕਰਕੇ ਆਰਡਰ ਕੀਤੇ ਸਨ।

* ਸੈਕਟਰ 9 ਪੰਜਾਬ ਪੁਲਿਸ ਮੁੱਖ ਦਫਤਰ ਦੇ ਈ1 ਬਰਾਂਚ ’ਚ ਤਾਇਨਾਤ 52 ਸਾਲਾ ਸੁਪਰਡੈਂਟ ਬਹਾਦਰ ਸਿੰਘ ’ਤੇ ਦੋਸ਼ ਹਨ ਕਿ ਉਹ ਫਰਜ਼ੀ ਲਿਸਟ ’ਤੇ ਡਾਕ ਨੰਬਰ ਲਗਾਉਂਦਾ ਸੀ।

* ਮੋਹਾਲੀ ’ਚ ਰਹਿਣ ਵਾਲੇ 47 ਸਾਲਾ ਸਰਬਜੀਤ ਸਿੰਘ ਐਨਡੀਪੀਐੱਸ ਮਾਮਲੇ ਵਿਚ 2013 ’ਚ ਬਰਖਾਸਤ ਕਰ ਦਿੱਤਾ ਗਿਆ ਸੀ। ਦੋਸ਼ ਹਨ ਕਿ ਉਹ ਮੌਕੇ ਦੇ ਡੀਜੀਪੀ ਨਾਲ ਚੰਗੇ ਸਬੰਧ ਹੋਣ ਦਾ ਦਾਅਵਾ ਕਰਦਾ ਸੀ। ਉਸ ਨੇ ਫਰਜ਼ੀ ਦਸਤਾਵੇਜ਼ ਲਏ ਸਨ।

* ਫਾਜ਼ਿਲਕਾ ਦੇ ਰਹਿਣ ਵਾਲੇ ਇੰਸਪੈਕਟਰ ਸਤਵੰਤ ਸਿੰਘ ’ਤੇ ਦੋਸ਼ ਹਨ ਕਿ ਉਸ ਨੇ ਸਰਬਜੀਤ ਸਿੰਘ ਨਾਲ ਮਿਲ ਕੇ ਹੋਰਨਾਂ ਮੁਲਜ਼ਮਾਂ ਨਾਲ ਮੀਟਿੰਗ ਕਰਕੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਵਾਏ ਸਨ।

Vinkmag ad
Share Our Daily Posts

News Desk

Read Previous

ਕਾਂਗਰਸੀ ਕੌਂਸਲਰ ਸਣੇ ਕਈ ਵਰਕਰ ਅਕਾਲੀ ਦਲ ‘ਚ ਸ਼ਾਮਲ, ਸੁਖਬੀਰ ਬਾਦਲ ਬੋਲੇ- ਚੰਨੀ ਦੇ ਘਰ ਰੇਡ ਹੁੰਦੀ ਤਾਂ 300 ਕਰੋੜ ਮਿਲਦੇ

Read Next

ਗੁਆਂਢੀਆਂ ਦੀ ਕੁੱਟਮਾਰ ਪਿੱਛੋਂ ਔਰਤ ਦੀ ਮੌਤ, ਪੁਲਿਸ ਨੇ 5 ਜਣਿਆਂ ਖਿਲਾਫ ਮਾਮਲਾ ਕੀਤਾ ਦਰਜ