Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 10, 2026

ਗੁਆਂਢੀਆਂ ਦੀ ਕੁੱਟਮਾਰ ਪਿੱਛੋਂ ਔਰਤ ਦੀ ਮੌਤ, ਪੁਲਿਸ ਨੇ 5 ਜਣਿਆਂ ਖਿਲਾਫ ਮਾਮਲਾ ਕੀਤਾ ਦਰਜ

ਫਿਰੋਜ਼ਪੁਰ : ਥਾਣਾ ਲੱਖੋਕੇ ਬਹਿਰਾਮ ਅਧੀਨ ਆਉਂਦੇ ਪਿੰਡ ਦੋਨਾ ਮੱਤੜ (ਗਜ਼ਨੀਵਾਲਾ) ਵਿਚ ਗੁਆਂਢੀਆਂ ਵੱਲੋਂ ਕੀਤੀ ਕੁੱਟਮਾਰ ਪਿੱਛੋਂ ਬਜ਼ੁਰਗ ਔਰਤ ਦੀ ਮੌਤ ਹੋਣ ਦੀ ਖਬਰ ਹੈ। ਇਸ ਸਬੰਧ ਵਿਚ ਪੁਲਿਸ ਨੇ 5 ਜਣਿਆਂ ਖਿਲਾਫ 304, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਿਮਰਨ ਕੌਰ ਨੇ ਦੱਸਿਆ ਕਿ ਉਹ ਆਪਣੀ ਸੱਸ ਜੋਗਿੰਦਰੋ ਬੀਬੀ (65-70 ਸਾਲ) ਨਾਲ ਰੋਜ਼ ਵਾਂਗ ਘਰ ਦਾ ਕੂੜਾ ਸੁੱਟਣ ਲਈ ਉਨ੍ਹਾਂ ਦੀ ਮਾਲਕੀ ਵਾਲੇ ਖੱਡੇ ਵੱਲ ਜਾ ਰਹੀਆਂ ਸਨ। ਖੱਡੇ ਕੋਲ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਵਿੱਚੋਂ ਓਮ ਪ੍ਰਕਾਸ਼ ਪੁੱਤਰ ਬਿਸ਼ੰਬਰ ਸਿੰਘ ਤੇ ਹੋਰਨਾਂ ਨੇ ਬਿਜਲੀ ਦੀ ਤਾਰ ਲਾਈ ਹੋਈ ਸੀ, ਜੋ ਕਾਫੀ ਨੀਵੀਂ ਸੀ। ਜਦੋਂ ਉਸ ਦੀ ਸੱਸ ਜੋਗਿੰਦਰੋ ਬੀਬੀ ਸਿਰ ਉਪਰ ਬੱਠਲ ਰੱਖ ਕੇ ਖੱਡੇ ਵੱਲ ਜਾਣ ਲੱਗੀ ਤਾਂ ਬਿਜਲੀ ਦੀ ਤਾਰ ਬੱਠਲ ਨਾਲ ਅੜ ਗਈ ਤੇ ਓਮ ਹੁਰਾਂ ਦੀ ਬਿਜਲੀ ਬੰਦ ਹੋ ਗਈ। ਜਿਸ ’ਤੇ ਮੁਲਜ਼ਮਾਂ ਓਮ ਪ੍ਰਕਾਸ਼, ਬਿਸ਼ੰਬਰ ਸਿੰਘ, ਪਰਮਜੀਤ ਬਿੱਟੂ, ਵੀਰਪਾਲ ਕੌਰ, ਕਰਮਜੀਤ ਕੌਰ ਵਾਸੀਆਨ ਦੋਨਾ ਮੱਤੜ (ਗਜ਼ਨੀਵਾਲਾ) ਗਾਲੀ ਗਲੋਚ ਕਰਦੇ ਮੌਕੇ ’ਤੇ ਆ ਗਏ ਤੇ ਜੋਗਿੰਦਰੋ ਬੀਬੀ ਨੂੰ ਡਾਂਗਾਂ ਮਾਰੀਆਂ। ਮੁਲਜ਼ਮ ਓਮ ਪ੍ਰਕਾਸ਼ ਨੇ ਜੋਗਿੰਦਰੋ ਬੀਬੀ ਦੀ ਖੱਬੀ ਲੱਤ ਦੇ ਪਿਛਲੇ ਪਾਸੇ ਡਾਂਗ ਮਾਰੀ ਤੇ ਬਾਕੀਆਂ ਨੇ ਕੁੱਟਮਾਰ ਕੀਤੀ। ਕੁੱਟਮਾਰ ਪਿੱਛੋਂ ਬਜ਼ੁਰਗ ਔਰਤ ਦੀ ਮੌਕੇ ’ਤੇ ਮੌਤ ਹੋ ਗਈ। ਜਾਂਚ ਕਰ ਰਹੇ ਇੰਸਪੈਕਟਰ (ਮੁੱਖ ਅਫਸਰ) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Vinkmag ad
Share Our Daily Posts

News Desk

Read Previous

ਪੰਜਾਬ ਪੁਲਿਸ ਵਿਭਾਗ ‘ਚ ਫ਼ਰਜ਼ੀ ਤਰੱਕੀ ਮਾਮਲਾ ‘ਚ ਮੋਹਾਲੀ ‘ਚ ਤਾਇਨਾਤ ਇੰਸਪੈਕਟਰ ਸਤਵੰਤ ਤੇ ਐੱਸਆਈ ਸਰਬਜੀਤ ਗ੍ਰਿਫ਼ਤਾਰ

Read Next

ਟਰੇਨ ’ਚ ਸਫ਼ਰ ਲਈ ਕੋਰੋਨਾ ਰੋਕੂ ਦੇ ਦੋਵੇਂ ਟੀਕੇ ਲਾਜ਼ਮੀ, ਵੈਕਸੀਨ ਦੇ ਦੋਵੇਂ ਟੀਕੇ ਨਾ ਲੱਗੇ ਹੋਣ ’ਤੇ ਅਗਲੇ ਰੇਲਵੇ ਸਟੇਸ਼ਨ ’ਤੇ ਉਤਾਰ ਦਿੱਤੇ ਜਾਵੋਗੇ