Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 15, 2026

ਪਬਲਿਕ ਪ੍ਰਰਾਪਰਟੀ ‘ਤੇ ਰਾਜਨੀਤਿਕ ਪੋਸਟਰ ਲਾਉਣ ‘ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਰਾਜਪੁਰਾ : ਥਾਣਾ ਖੇੜੀ ਗੰਡਿਆ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਬਲਿਕ ਪ੍ਰਰਾਪਰਟੀ ‘ਤੇ ਰਾਜਨੀਤਿਕ ਪੋਸਟਰ ਲਾਉਣ ਦੇ ਚੱਲਦਿਆਂ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੁਲਿਸ ਕੋਲ ਮਨਜੀਤ ਸਿੰਘ ਰਿਟਰਨਿੰਗ ਅਫਸਰ-ਕਮ-ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਪਟਿਆਲਾ ਨੇ ਦੱਸਿਆ ਕਿ ਉਨਾਂ੍ਹ ਨੂੰ ਸ਼ਿਕਾਇਤ ਪ੍ਰਰਾਪਤ ਹੋਈ ਕਿ ਪਿੰਡ ਭੋਗਲਾ ਦੀ ਸ਼ਮਸ਼ਾਨਘਾਟ ਦੀ ਕੰਧ ‘ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੋਸਟਰ ਲਾਏ ਹੋਏ ਹਨ। ਜਿਸ ‘ਤੇ ਜਦੋਂ ਐੱਫਐੱਸਟੀ ਟੀਮ ਨੂੰ ਮੌਕੇ ‘ਤੇ ਟੀਮ ਜਾਂਚ ਪੜਤਾਲ ਕਰਨ ਪਹੁੰਚੀ ਤਾਂ ਦੇਖਿਆ ਕਿ ਪੋਸਟਰ ‘ਤੇ ਮਦਨ ਲਾਲ ਜਲਾਲਪੁਰ ਦੀ ਫੋਟੋ ਲੱਗੀ ਹੈ। ਜਿਸ ‘ਤੇ ਇਹ ਪੋਸਟਰ ਮੇਜਰ ਪਿੰ੍ਟਰਜ਼ ਫੈਕਟਰੀ ਏਰੀਆ ਪਟਿਆਲਾ ਅਤੇ ਪਬਲਿਸ਼ਰ ਗੁਰਦੀਪ ਸਿੰਘ ਉਂਟਸਰ ਲਿਖਿਆ ਹੋਇਆ ਹੈ। ਜਿਸ ‘ਤੇ ਬੈਨਰ ਪਬਲਿਕ ਪ੍ਰਰਾਪਰਟੀ ‘ਤੇ ਲਾਉਣ ਸਬੰਧੀ ਮਦਨ ਲਾਲ ਤੇ ਗੁਰਦੀਪ ਸਿੰਘ ਨੂੰ ਸਪਸ਼ਟੀਕਰਨ ਸਬੰਧੀ ਨੋਟਿਸ ਭੇਜਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਿਸੇ ਵੀ ਪਬਲਿਕ ਪ੍ਰਰਾਪਰਟੀ ‘ਤੇ ਬੈਨਰ ਨਹੀਂ ਲਾਇਆ ਗਿਆ ਜਦ ਕਿ ਹਲਕੇ ‘ਚ ਸਿਰਫ ਪ੍ਰਰਾਈਵੇਟ ਪ੍ਰਰਾਪਰਟੀ ‘ਤੇ ਹੀ ਪੋਸਟਰ ਲਗਾਏ ਹਨ। ਜੇਕਰ ਇੱਥੇ ਕਿਸੇ ਵਲੋਂ ਪੋਸਟਰ ਲਗਾਏ ਹਨ ਤਾਂ ਕਿਸੇ ਦੀ ਸ਼ਰਾਰਤ ਲੱਗਦੀ ਹੈ। ਜਿਸ ‘ਤੇ ਥਾਣਾ ਖੇੜੀ ਗੰਡਿਆ ਪੁਲਿਸ ਨੇ ਉਕਤ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Vinkmag ad
Share Our Daily Posts

News Desk

Read Previous

ਨਵਜੋਤ ਸਿੱਧੂ ਮੁੜ ਭੁੱਲੇ ਸ਼ਬਦਾਂ ਦੀ ਮਰਿਯਾਦਾ, ਮਾਤਾ ਵੈਸ਼ਨੋ ਦੇਵੀ ਤੋਂ ਪਰਤਦੇ ਸਾਰ ਹੀ ਮਜੀਠੀਆ ‘ਤੇ ਵਰ੍ਹੇ

Read Next

ਬੰਦ ਬੋਰੀ ’ਚ ਲਾਸ਼ ਮਿਲਣ ’ਤੇ ਮਚਿਆ ਹੜਕੰਪ, ਚਾਰ ਦਿਨ ਤੋਂ ਲਾਪਤਾ ਸੀ ਹਿਮਾਚਲ ਦਾ ਅਭਿਨਵ