ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜੇਐਨਐਨ, ਕਾਲਕਾ/ਪਿੰਜੌਰ : ਦੋ ਦਿਨ ਪਹਿਲਾਂ ਸ਼ਿਮਲਾ ਚੰਡੀਗਡ਼੍ਹ ਨੈਸ਼ਨਲ ਹਾਈਵੇਅ ਦੇ ਕਿਨਾਰੇ ਪਰਵਾਣੂ ਤੋਂ ਅੱਗੇ ਦੋ ਲਡ਼ਕੀਆਂ ਦੀ ਲਾਸ਼ ਮਿਲਣ ਦੇ ਮਾਮਲੇ ਦੀ ਪੁਲਿਸ ਅਜੇ ਜਾਂਚ ਕਰ ਰਹੀ ਸੀ ਕਿ ਅਜਿਹਾ ਹੀ ਇਕ ਹੋ ਮਾਮਲਾ ਸਾਹਮਣੇ ਆਉਣ ਨਾਲ ਹਡ਼ਕੰਪ ਮਚ ਗਿਆ ਹੈ। ਪਿੰਜੌਰ ਦੀ ਰਥਪੁਰ ਕਾਲੋਨੀ ਦੇ ਸਾਹਮਣੇ ਸਡ਼ਕ ਕਿਨਾਰੇ ਨਾਲੇ ਵਿਚ ਬੰਦ ਬੋਰੀ ਵਿਚ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਘਟਨਾ ਵੀਰਵਾਰ ਸ਼ਾਮ 4 ਵਜੇ ਦੀ ਹੈ।
ਉਥੋਂ ਲੰਘ ਰਹੇ ਇਕ ਵਿਅਕਤੀ ਦੀ ਨਜ਼ਰ ਬੋਰੀ ’ਤੇ ਪਈ। ਜਦੋਂ ਉਹ ਬੋਰੀ ਨੇਡ਼ੇ ਗਿਆ ਤਾਂ ਉਸ ਵਿਚ ਇਨਸਾਨ ਦੇ ਪੈਰ ਦਾ ਅੰਗੂਠਾ ਬਾਹਰ ਨਿਕਲਿਆ ਹੋਇਆ ਸੀ।ਉਹ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਇਸ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਪਿੰਜੌਰ ਪੁਲਿਸ ਦੀ ਟੀਮ ਅਤੇ ਕਾਲਕਾ ਏਸੀਪੀ ਮੁਕੇਸ਼ ਜਾਖਡ਼ ਮੌਕੇ ’ਤੇ ਪਹੁੰਚੇ। ਪੁਲਿਸ ਨੇ ਬੋਰੀ ਨੂੰ ਖੋਲ੍ਹਿਆ ਤਾਂ ਉਸ ਵਿਚ ਇਕ ਵਿਅਕਤੀ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਦੀ ਸ਼ਨਾਖ਼ਤ ਕਰਾਉਣ ਲਈ ਆਲੇ ਦੁਆਲੇ ਦੇ ਲੋਕਾਂ ਨੂੰ ਸੱਦਿਆ। ਤਾਂ ਉਥੇ ਆਏ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਦੋਸਤ ਦਾ ਸਾਲਾ ਕੁਝ ਦਿਨ ਤੋਂ ਲਾਪਤਾ ਹੈ। ਇਸ ਤੋਂ ਬਾਅਦ ਵਿਅਕਤੀ ਨੇ ਆਪਣੇ ਦੋਸਤ ਜੋ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਚ ਰਹਿੰਦਾ ਸੀ, ਨੂੰ ਮੌਕੇ ’ਤੇ ਬੁਲਾਇਆ। ਮੌਕੇ ’ਤੇ ਪਹੁੰਚੇ ਰਿਸ਼ਤੇਦਾਰਾਂ ਨੇ ਲਾਸ਼ ਦੀ ਸ਼ਨਾਖ਼ਤ ਕੀਤੀ ਤਾਂ ਮ੍ਰਿਤਕ ਦੀ ਪਛਾਣ 32 ਸਾਲਾ ਅਭਿਨਵ ਚੰਦੇਲ ਦੇ ਤੌਰ ’ਤੇ ਹੋਈ।
ਹਿਮਾਚਲ ਪ੍ਰਦੇਸ਼ ਦੇ ਘੁਮਾਰਵਿਨ ਦਾ ਰਹਿਣ ਵਾਲਾ ਸੀ ਮ੍ਰਿਤਕ
ਮ੍ਰਿਤਕ ਅਭਿਨਵ ਦੇ ਪਿਤਾ ਅਸ਼ੋਕ ਚੰਦੇਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਬਿਲਾਸਪੁਰ ਦੀ ਤਹਿਸੀਲ ਘੁਮਾਰਵੀਨ ਦੇ ਪਿੰਡ ਬਲੋਹ ਦਾ ਰਹਿਣ ਵਾਲਾ ਹੈ। ਅਸ਼ੋਕ ਚੰਦੇਲ ਖੇਤੀਬਾੜੀ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਹਨ। ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਅਭਿਨਵ ਸਭ ਤੋਂ ਵੱਡਾ ਹੈ। ਅਭਿਨਵ ਬੱਦੀ ਵਿੱਚ ਇੱਕ ਫਾਰਮਾ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ 30 ਜਨਵਰੀ ਤੋਂ ਲਾਪਤਾ ਸੀ। ਉਸ ਨੇ ਬੱਦੀ ਥਾਣੇ ਵਿੱਚ ਅਭਿਨਵ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਕੋਰੋਨਾ ਟੈਸਟ ਲਈ ਪਿੰਜੌਰ ਆਇਆ ਸੀ ਅਭਿਨਵ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਅਭਿਨਵ ਕੋਵਿਡ ਪਾਜ਼ੇਟਿਵ ਸੀ। ਅਭਿਨਵ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅਭਿਨਵ ਨੇ ਆਖਰੀ ਵਾਰ 30 ਜਨਵਰੀ ਨੂੰ ਆਪਣੇ ਛੋਟੇ ਭਰਾ ਨਾਲ ਫੋਨ ‘ਤੇ ਗੱਲ ਕੀਤੀ ਸੀ। ਉਸ ਨੇ ਛੋਟੇ ਭਰਾ ਨੂੰ ਦੱਸਿਆ ਸੀ ਕਿ ਉਹ ਇਕ ਵਾਰ ਫਿਰ ਪਿੰਜੌਰ ਜਾਂ ਕਾਲਕਾ ਹਸਪਤਾਲ ਜਾ ਕੇ ਕੋਰੋਨਾ ਟੈਸਟ ਕਰਵਾਉਣ ਜਾ ਰਿਹਾ ਹੈ। ਇਸ ਦੇ ਨਾਲ ਹੀ ਮ੍ਰਿਤਕ ਦੀ ਲਾਸ਼ ਨੀਲੇ ਰੰਗ ਦੀ ਪਈ ਸੀ ਅਤੇ ਉਸ ਦਾ ਮੂੰਹ ਕੰਬਲ ਨਾਲ ਲਪੇਟਿਆ ਹੋਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
