Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 13, 2026

ਵੱਡੀ ਲਤਾ ਨੂੰ ਮਿਲਣ ਦੀ ਛੋਟੀ ਲਤਾ ਲੇਜਲ ਦੀ ਤਾਂਘ ਰਹਿ ਗਈ ਅਧੂਰੀ, 6 ਮਹੀਨੇ ਦੀ ਉਮਰ ਤੋਂ ਹੈ ਲਤਾ ਜੀ ਦੀ ਫੈਨ

JNN, ਜਲੰਧਰ। ਭਾਰਤ ਦੀ ਅਵਾਜ਼ ਲਤਾ ਮੰਗੇਸ਼ਕਰ ਨੇ ਐਤਵਾਰ ਨੂੰ ਦੇਸ਼ਵਾਸੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਇਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨਾਂ ਦੇ ਦੇਹਾਂਤ ਨਾਲ ਜਲੰਧਰ ਦੀ ‘ਲਿਟਿਲ ਲਤਾ’ ਵਜੋਂ ਜਾਣੀ ਜਾਂਦੀ ਲੀਜਲ ਰਾਏ ਨੂੰ ਗਹਿਰਾ ਸਦਮਾ ਲੱਗਾ ਹੈ। ਸਿਰਫ਼ 11 ਸਾਲ ਦੀ ਲੇਜਲ 6 ਮਹੀਨੇ ਦੀ ਉਮਰ ਤੋਂ ਹੀ ਲਤਾ ਦੀ ਫੈਨ ਹੈ। ਉਸ ਦੇ ਪਿਤਾ ਰਾਜ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਟੀਵੀ ‘ਤੇ ਲਤਾ ਮੰਗੇਸ਼ਕਰ ਦਾ ਗੀਤ ਸੁਣਿਆ, ਉਹ ਹੱਸਣ ਲੱਗ ਪਈ ਅਤੇ ਗੀਤ ਨੂੰ ਗੁਣਗੁਣਾਉਣ ਲੱਗ ਪਈ। ਲੇਜਲ ਹੁਣ ਤਕ ਕਈ ਰਿਐਲਿਟੀ ਸ਼ੋਅ ਦੇ ਨਾਲ-ਨਾਲ ਹੋਰ ਵੱਡੇ ਮੁਕਾਬਲੇ ਵੀ ਜਿੱਤ ਚੁੱਕੀ ਹੈ। ਉਨ੍ਹਾਂ ਦੀ ਆਵਾਜ਼ ਲਤਾ ਜੀ ਵਰਗੀ ਹੈ। ਦਿੱਖ ਵਿਚ ਵੀ, ਉਹ ਲਗਭਗ ਉਸ ਵਰਗੀ ਦਿਖਾਈ ਦਿੰਦੀ ਹੈ। ਉਹ ਵੱਡੀ ਹੋ ਕੇ ਵੀ ਉਨਾਂ ਵਰਗੀ ਬਣਨਾ ਚਾਹੁੰਦੀ ਹੈ ਤੇ ਉਨਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਵਿੱਚ ਗਾਉਂਦੀ ਰਹਿੰਦੀ ਹੈ। ਜ਼ਿਆਦਾਤਰ ਰਿਐਲਿਟੀ ਸ਼ੋਅਜ਼ ਵਿੱਚ ਵੀ ਉਹ ਲਤਾ ਮੰਗੇਸ਼ਕਰ ਦੇ ਗਾਏ ਗੀਤ ਹੀ ਗਾਉਂਦੀ ਹੈ।

ਜਿਸ ਦਿਨ ਤੋਂ ਲਤਾ ਮੰਗੇਸ਼ਕਰ ਹਸਪਤਾਲ ‘ਚ ਦਾਖਲ ਹੋਈ ਸੀ, ਲੀਜਲ ਉਸ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੀ ਸੀ। ਇੰਨਾ ਹੀ ਨਹੀਂ, ਜਿਸ ਦਿਨ ਉਸ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਉਸ ਦਿਨ ਲੇਜਲ ਦੀ ਤਬੀਅਤ ਇੰਨੀ ਖ਼ਰਾਬ ਹੋ ਗਈ ਸੀ ਕਿ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ ਸੀ।

ਲੀਜਲ ਨੇ ਜਦੋਂ ਤੋਂ ਗਾਉਣਾ ਸ਼ੁਰੂ ਕੀਤਾ ਸੀ, ਉਦੋਂ ਤੋਂ ਹੀ ਆਪਣੀ ਆਦਰਸ਼ ਲਤਾ ਮੰਗੇਸ਼ਕਰ ਨੂੰ ਮਿਲਣਾ ਚਾਹੁੰਦੀ ਸੀ। ਉਸ ਨੇ ਕਈ ਵਾਰ ਕੋਸ਼ਿਸ਼ ਵੀ ਕੀਤੀ, ਪਰ ਕੋਰੋਨਾ ਕਾਰਨ ਨਹੀਂ ਮਿਲ ਸਕੀ। ਲਤਾ ਜੀ ਵੀ ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਦੀ ਪ੍ਰਤਿਭਾ ਬਾਰੇ ਜਾਣਦੇ ਸਨ। ਉਨ੍ਹਾਂ ਨੇ ਲੀਜਲ ਦੇ ਗੀਤ ਵੀ ਸੁਣੇ ਅਤੇ ਅਸ਼ੀਰਵਾਦ ਦਿੱਤਾ। ਉਸ ਦੇ ਪਿਤਾ ਨੇ ਦੱਸਿਆ ਕਿ ਜਦੋਂ ਤੋਂ ਲੈਜਲ ਨੇ ਗਾਉਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਉਸ ਦੀ ਦਿਲੀ ਇੱਛਾ ਸੀ ਕਿ ਉਹ ਉਨਾਂ ਨੂੰ ਇਕ ਵਾਰ ਜ਼ਰੂਰ ਮਿਲਣ ਪਰ ਹੁਣ ਉਸ ਦੀ ਇਹ ਇੱਛਾ ਅਧੂਰੀ ਰਹਿ ਗਈ ਹੈ।

ਆਪਣੀ ਆਵਾਜ਼ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਲੇਜਲ 2021 ਵਿੱਚ ਸਟਾਰ ਪਲੱਸ ‘ਤੇ ਪ੍ਰਸਾਰਿਤ ਹੋਣ ਵਾਲੇ ਰਿਐਲਿਟੀ ਸ਼ੋਅ ਤਾਰੇ ਜ਼ਮੀਨ ਪਰ ਵਿੱਚ ਪਹਿਲੀ ਰਨਰ ਅੱਪ ਰਹੀ ਹੈ। ਉੱਥੇ ਉਸ ਨੇ ਆਪਣੀ ਗਾਇਕੀ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਇਸ ਮੰਚ ‘ਤੇ ਛੋਟੀ ਲਤਾ ਦੇ ਨਾਂ ਨਾਲ ਪਛਾਣ ਹਾਸਲ ਕੀਤੀ। ਇਸ ਦੇ ਨਾਲ ਹੀ ਲਤਾ ਮੰਗੇਸ਼ਕਰ ਨੇ ਉਨ੍ਹਾਂ ਦੇ ਗੀਤ ਸੁਣੇ ਅਤੇ ਗੀਤਕਾਰ ਸ਼ੰਕਰ ਮਹਾਦੇਵਨ ਨੇ ਇਸ ਦੀ ਖੂਬ ਤਾਰੀਫ ਕੀਤੀ।

ਤਹਾਨੂੰ ਮਿਲ ਨਹੀਂ ਸਕੀ, ਮੇਰੇ ਦਿਲ ‘ਚ ਹਮੇਸ਼ਾ ਕਸਕ ਰਹੇਗੀ

ਲੇਜਲ ਨੇ ਦੱਸਿਆ ਕਿ ਉਸਨੂੰ ਇਸ ਗੱਲ ‘ਤੇ ਯਕੀਨ ਨਹੀਂ ਹੋ ਰਿਹਾ ਹੈ ਕਿ ਲਤਾ ਮੰਗੇਸ਼ਕਰ ਜੀ ਉਨ੍ਹਾਂ ਨੂੰ ਸਦਾ ਲਈ ਛੱਡ ਕੇ ਚਲੇ ਗਏ ਹਨ। ਰੋਣ ਨਾਲ ਉਸਦਾ ਇੰਨਾ ਬੁਰਾ ਹਾਲ ਹੋ ਗਿਆ ਕਿ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਲੀਜਲ ਕਹਿੰਦੀ ਹੈ ਕਿ ਉਹ ਮੇਰੀ ਗੁਰੂ ਸੀ। ਮੇਰਾ ਰੋਲ ਮਾਡਲ, ਮੇਰੀ ਪ੍ਰੇਰਣਾ ਸਭ ਕੁਝ ਸੀ। ਉਨ੍ਹਾਂ ਦੇ ਜਾਣ ਨਾਲ ਵੱਡਾ ਘਾਟਾ ਪਿਆ ਹੈ। ਅੱਜ ਜੇ ਉਹ ਸਾਡੇ ਨਾਲ ਨਹੀਂ ਹਨ ਤਾਂ ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਲਤਾ ਮੰਗੇਸ਼ਕਰ ਜੀ ਦੇ ਵੱਡੇ-ਵੱਡੇ ਪੋਸਟਰ ਉਸ ਕਮਰੇ ਵਿੱਚ ਲਗਾਏ ਗਏ ਹਨ ਜਿੱਥੇ ਲੈਜਲ ਬੈਠ ਕੇ ਅਭਿਆਸ ਕਰਦੀ ਹੈ। ਉਸ ਦੇ ਕੋਲ ਬੈਠ ਕੇ, ਉਹ ਹਰ ਰੋਜ਼ ਸਵੇਰੇ-ਸ਼ਾਮ ਆਪਣੇ ਪਿਤਾ ਰਾਜ ਨਾਲ ਅਭਿਆਸ ਕਰਦੀ ਹੈ। ਭਾਵੁਕ ਹੁੰਦਿਆਂ ਲੀਜਲ ਨੇ ਦੱਸਿਆ ਕਿ ਉਨ੍ਹਾਂ ਦੀ ਕਮੀ ਕਦੇ ਵੀ ਭਰੀ ਨਹੀਂ ਜਾ ਸਕਦੀ ਪਰ ਉਹ ਆਪਣੇ ਅਮਰ ਗੀਤਾਂ ਨਾਲ ਹਮੇਸ਼ਾ ਜਿਉਂਦੀ ਰਹੇਗੀ।

Vinkmag ad
Share Our Daily Posts

News Desk

Read Previous

ਨਵਜੋਤ ਸਿੱਧੂ ਦਾ ਰਵੱਈਆ ਬਰਕਰਾਰ, ਕਿਹਾ-ਮੈਂ ਕਾਂਗਰਸ ਹਾਈਕਮਾਂਡ ਦੇ ਨਾਲ ਹਾਂ; ਚੰਨੀ ਦੀ ਹਮਾਇਤ ਕਰਨ ‘ਤੇ ਧਾਰੀ ਚੁੱਪ

Read Next

ਲੁਧਿਆਣਾ ‘ਚ ਹਿਰਾਸਤੀ ਮੌਤ ਮਾਮਲਾ: ਪੁਲਿਸ ਅਧਿਕਾਰੀ ਰਿਚਾ ਰਾਣੀ ਸ