Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਜੰਗੀ ਹਾਲਾਤ ‘ਚ ਘਿਰੇ ਯੂਕ੍ਰੇਨ ‘ਚ ਫਸੇ ਭਾਰਤੀ, ਚਾਰ ਗੁਣਾ ਵਸੂਲੀ ਜਾ ਰਹੀ ਹਵਾਈ ਟਿਕਟਾਂ ਦੀ ਕੀਮਤ

ਯੂਕ੍ਰੇਨ ‘ਚ ਵਿਗੜੇ ਹਾਲਾਤ ਨਾਲ ਭਾਰਤ ਦੇ ਹਜ਼ਾਰਾਂ ਵਿਦਿਆਰਥੀਆਂ ਤੇ ਹੋਰ ਭਾਰਤੀ ਨਾਗਰਿਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਜਿਨ੍ਹਾਂ ਕੰਪਨੀਆਂ ਦੀਆਂ ਉਡਾਣਾਂ ਜਾਰੀ ਹਨ, ਉਹ ਆਪਣਾ ਮੁਨਾਫਾ ਦੇਖ ਰਹੀਆਂ ਹਨ। ਇਨ੍ਹਾਂ ਏਅਰਲਾਈਨਜ਼ ਕੰਪਨੀਆਂ ਦੀਆਂ ਟਿਕਟਾਂ ਜੋ 25 ਹਜ਼ਾਰ ਰੁਪਏ ‘ਚ ਮਿਲਦੀਆਂ ਸਨ, ਹੁਣ ਉਨ੍ਹਾਂ ਦੇ 50,000 ਤੋਂ ਇਕ ਲੱਖ ਰੁਪਏ ਤਕ ਵਸੂਲੇ ਜਾ ਰਹੇ ਹਨ।

ਰੂਸ ਤੇ ਯੂਕ੍ਰੇਨ ਵਿਚਾਲੇ ਫੌਜੀ ਤਣਾਅ ਦੇ ਚੱਲਦਿਆਂ ਬਹੁਤ ਸਾਰੇ ਪੰਜਾਬੀ ਵਿਦਿਆਰਥੀਆਂ ਸਣੇ ਅਨੇਕ ਭਾਰਤੀ ਉਥੇ ਫਸੇ ਹੋਏ ਹਨ। ਹੁਣ ਤਕ ਚਾਰ ਪੰਜਾਬੀ ਵਿਦਿਆਰਥੀ ਡਾਢੀਆਂ ਔਕਡ਼ਾਂ ਝੱਲਦਿਆਂ ਖੱਜਲ-ਖੁਆਰ ਹੋ ਕੇ ਪਰਤ ਚੁੱਕੇ ਹਨ। ਦੋ ਵਿਦਿਆਰਥੀ ਮਨਿੰਦਰ ਸਿੰਘ ਅਤੇ ਨਿਤਿਨ ਸ਼ਰਮਾ ਮਾਨਸਾ ਜ਼ਿਲ੍ਹੇ ਦੇ ਬਰੇਟਾ ਕਸਬੇ ਦੇ ਹਨ ਤੇ ਦੋ ਪਟਿਆਲਾ ਤੇ ਨਾਭਾ ਦੇ ਹਨ।

ਬਰੇਟਾ ਦੇ ਨਿਤਿਨ ਸ਼ਰਮਾ ਨੇ ‘ਪੰਜਾਬੀ ਜਾਗਰਣ’ ਨਾਲ ਆਪਣੇ ਤਲਖ਼ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਯੂਕ੍ਰੇਨ ’ਚ ਜ਼ਿਆਦਾਤਰ ਉਡਾਣਾਂ ਰੱਦ ਹੋ ਚੁੱਕੀਆਂ ਹਨ। ਇਸੇ ਲਈ ਉਥੇ ਫਸੇ ਪ੍ਰਵਾਸੀ ਭਾਰਤੀ ਹੁਣ ਉਥੋਂ ਨਿਕਲਣ ਲਈ ਤਰਸ ਰਹੇ ਹਨ। ਉਨ੍ਹਾਂ ਨੇ ਉਥੋਂ ਇੱਕ ਵਿਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ ਪਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਉਥੋਂ ਕੱਢਣ ਲਈ ਹਾਲੇ ਤੱਕ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਹਨ। ਇਸ ਕਰਕੇ ਨੌਜਵਾਨਾਂ ਦੇ ਪਰਿਵਾਰ ਡਾਢੇ ਫ਼ਿਕਰਮੰਦ ਹਨ।

ਐੱਮਬੀਬੀਐਸ ਕਰਨ ਯੂਕਰੇਨ ਗਏ ਨਿਤਿਨ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਦੇ ਵਿਦਿਆਰਥੀ ਹੁਣ ਤੇਜ਼ੀ ਨਾਲ ਆਪਣੀਆਂ ਹਵਾਈ ਟਿਕਟਾਂ ਬੁੱਕ ਕਰਵਾਉਣ ’ਚ ਲੱਗੇ ਹੋਏ ਹਨ। ਇਨ੍ਹਾਂ ਟਿਕਟਾਂ ਦੇ ਰੇਟ ਵੀ ਉੱਥੇ ਵੱਧ ਗਏ ਹਨ। ਜਿਹਡ਼ੀ ਟਿਕਟ 20 ਹਜ਼ਾਰ ਰੁਪਏ ਤਕ ਹੁੰਦੀ ਸੀ, ਉਹ ਹੁਣ 50 ਤੋਂ 55 ਹਜ਼ਾਰ ਰੁਪਏ ਤਕ ’ਚ ਬੁੱਕ ਹੋ ਰਹੀ ਹੈ। ਨਿਤਿਨ ਨੇ ਦੱਸਿਆ ਕਿ 13 ਫਰਵਰੀ ਨੂੰ ਉਨ੍ਹਾਂ 17 ਫਰਵਰੀ ਦੀ ਟਿਕਟ ਕਰਵਾਈ ਸੀ ਪਰ ਜਦ 16 ਫਰਵਰੀ ਨੂੰ ਉਹ ਏਅਰਪੋਰਟ ’ਤੇ ਪੁੱਜਣ ’ਤੇ ਪਤਾ ਲੱਗਾ ਕਿ ਉਨ੍ਹਾਂ ਦੀ ਟਿਕਟ ਤਾਂ ਕੈਂਸਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ 41,050 ਰੁਪਏ ਦੀ ਟਿਕਟ ਖ਼ਰੀਦੀ ਸੀ ਤੇ ਦੋ ਦਿਨਾਂ ਬਾਅਦ ਹੀ ਉਸ ਦੀ ਕੀਮਤ 55 ਹਜ਼ਾਰ ਰੁਪਏ ਦੀ ਹੋ ਗਈ।

ਨਿਤਿਨ ਸ਼ਰਮਾ ਨੇ ਦੱਸੀ ਹੱਡ-ਬੀਤੀ

ਉੱਥੋਂ ਪਰਤੇ ਨੌਜਵਾਨ ਨਿਤਿਨ ਦਾ ਕਹਿਣਾ ਹੈ ਕਿ ਯੂਕ੍ਰੇਨ ਤੇ ਰੂਸ ਦੀ ਸਰਹੱਦ ’ਤੇ ਤਣਾਅ ਵਧਦਾ ਜਾ ਰਿਹਾ ਹੈ, ਜਿਸ ਕਾਰਨ ਫ਼ਿਕਰਮੰਦ ਮਾਪੇ ਹੁਣ ਆਪਣੇ ਜਿਗਰ ਦੇ ਟੋਟਿਆਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਵੇਂ ਸਰਹੱਦ ਤੋਂ ਦੂਰ ਅਜੇ ਕੋਈ ਜ਼ਿਆਦਾ ਚਿੰਤਾ ਵਾਲੀ ਗੱਲ ਨਹੀਂ ਪਰ ਸਰਹੱਦ ’ਤੇ ਮਾਹੌਲ ਖ਼ਰਾਬ ਹੋ ਰਿਹਾ ਹੈ। ਨਿਤਿਨ ਨੇ ਦੱਸਿਆ ਕਿ ਉਨ੍ਹਾਂ 13 ਫਰਵਰੀ ਨੂੰ 17 ਫ਼ਰਵਰੀ ਲਈ ਟਿਕਟ ਬੁੱਕ ਕਰਵਾਈ ਗਈ ਸੀ ਪਰ ਜਦ ਉਹ 16 ਫਰਵਰੀ ਨੂੰ ਯੂਕ੍ਰੇਨ ’ਚ ਏਅਰਪੋਰਟ ’ਤੇ ਗਏ ਤਾਂ ਟਿਕਟ ਰੱਦ ਕੀਤੀ ਜਾ ਚੁੱਕੀ ਸੀ। ਇਸੇ ਲਈ ਉਨ੍ਹਾਂ ਇਕ ਵੀਡੀਓ ਵੀ ਜਾਰੀ ਕੀਤੀ ਸੀ ਜਿਸ ’ਚ ਦੱਸਿਆ ਸੀ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਉਂ ਹੀ ਉਸ ਦੇ ਮਾਪਿਆਂ ਨੂੰ ਟਿਕਟ ਰੱਦ ਹੋਣ ਬਾਰੇ ਪਤਾ ਲੱਗਾ ਤਾਂ ਉਹ ਫ਼ਿਕਰਾਂ ’ਚ ਪੈ ਗਏ। ਮਾਂ ਦਾ ਵੀ ਬੁਰਾ ਹਾਲ ਹੋ ਗਿਆ ਸੀ। ਇਸ ਪਿੱਛੋਂ ਨਿਤਿਨ ਨੇ ਦੁਬਾਰਾ ਟਿਕਟ ਮਿਲਣ ਬਾਰੇ ਦੱਸਿਆ ਜਿਸ ਤੋਂ ਬਾਅਦ ਘਰ ’ਚ ਖ਼ੁਸ਼ੀ ਦਾ ਮਾਹੌਲ ਬਣ ਗਿਆ। ਨੌਜਵਾਨ ਦੇ ਪਿਤਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕੱਲ੍ਹ ਸੋਮਵਾਰ ਰਾਤੀਂ ਨਿਤਿਨ ਘਰ ਪਹੁੰਚਿਆ ਹੈ।

ਯੂਕਰੇਨ ’ਚ ਐੱਮਬੀਬੀਐਸ ਦੀ ਪਡ਼੍ਹਾਈ ਭਾਰਤ ਨਾਲੋਂ ਚਾਰ-ਗੁਣਾ ਸਸਤੀ

ਯੂਕ੍ਰੇਨ ਤੋਂ ਪਰਤੇ ਇਕ ਹੋਰ ਨੌਜਵਾਨ ਮਨਿੰਦਰ ਸਿੰਘ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਡਾਕਟਰੀ ਦੀ ਪਡ਼੍ਹਾਈ ਕਰਨ ਯੂਕ੍ਰੇਨ ਗਿਆ ਸੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਮੁਕਾਬਲੇ ਯੂਕਰੇਨ ’ਚ ਐੱਮਬੀਬੀਐਸ ਦੀ ਪਡ਼੍ਹਾਈ ਦਾ ਖ਼ਰਚਾ ਚਾਰ-ਗੁਣਾ ਘੱਟ ਹੈ। ਇਸੇ ਲਈ ਮਜਬੂਰੀਵੱਸ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਡਾਕਟਰੀ ਦੀ ਪਡ਼੍ਹਾਈ ਲਈ ਵਿਦੇਸ਼ ਭੇਜਣਾ ਪੈ ਰਿਹਾ ਹੈ।

‘ਭਾਰਤ ਸਰਕਾਰ ਨੇ ਨਹੀਂ ਕੀਤਾ ਵਿਦਿਆਰਥੀਆਂ ਦੀ ਵਾਪਸੀ ਦਾ ਕੋਈ ਇੰਤਜ਼ਾਮ’

ਜਗਰਾਜ ਸਿੰਘ ਹੁਰਾਂ ਇਹ ਵੀ ਦੱਸਿਆ ਕਿ ਯੂਕ੍ਰੇਨ ਤੇ ਰੂਸ ਵਿਚਾਲੇ ਤਣਾਅ ਨੂੰ ਵੇਖਦਿਆਂ ਭਾਰਤ ਸਰਕਾਰ ਨੂੰ ਆਪਣੇ ਹਵਾਈ ਜਹਾਜ਼ ਯੂਕ੍ਰੇਨ ਭੇਜਣੇ ਚਾਹੀਦੇ ਸਨ, ਭਾਵੇਂ ਭਾਰਤੀ ਵਿਦਿਆਰਥੀਆਂ ਤੋਂ ਇਸ ਦੇ ਪੈਸੇ ਹੀ ਵਸੂਲ ਕੀਤੇ ਜਾਂਦੇ। ‘ਡਾਕਟਰ ਬਣਨ ਗਏ ਵਿਦਿਆਰਥੀਆਂ ਨੇ ਭਾਰਤ ’ਚ ਆ ਕੇ ਹੀ ਲੋਕਾਂ ਦੀ ਸੇਵਾ ਕਰਨੀ ਹੈ। ’

ਪੀਯੂਸ਼ ਗੋਇਲ ਦੀ ਹੋ ਰਹੀ ਹਾਲੇ ਉਡੀਕ

ਬਰੇਟਾ ਕਸਬੇ ਦੇ ਤੀਜੇ ਵਿਦਿਆਰਥੀ ਪੀਯੂਸ਼ ਗੋਇਲ ਦੇ ਮਾਤਾ-ਪਿਤਾ ਜੋ ਕਿ ਪੇਸ਼ੇ ਵਜੋਂ ਅਧਿਆਪਕ ਹਨ, ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਖਾਰਖੀਵ ਇੰਟਰਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਪਡ਼੍ਹਨ ਯੂਕ੍ਰੇਨ ਗਿਆ ਸੀ। ਉਸ ਦੇ ਨਾਲ ਦੇ ਦੋ ਨੌਜਵਾਨ ਜੋ ਨਾਭੇ ਤੇ ਪਟਿਆਲਾ ਨਾਲ ਸਬੰਧਤ ਸਨ, ਉਹ ਪਰਤ ਆਏ ਹਨ। ਪਿਤਾ ਭੂਸ਼ਣ ਕੁਮਾਰ ਨੇ ਦੱਸਿਆ ਕਿ ਪਹਿਲਾਂ ਆਏ ਵਿਦਿਆਰਥੀਆਂ ਨਾਲ ਪੀਯੂਸ਼ ਵੀ ਆ ਸਕਦਾ ਸੀ ਪਰ ਕੁਝ ਦਿੱਕਤਾਂ ਕਾਰਨ ਉਹ ਨਹੀਂ ਆ ਸਕਿਆ। ਅੱਜ ਹੀ ਪੀਯੂਸ਼ ਗੋਇਲ ਨੇ ਫੋਨ ’ਤੇ ਦੱਸਿਆ ਹੈ ਕਿ ਉਸ ਦੀ 27 ਫਰਵਰੀ ਦੀ ਟਿਕਟ ਬੁੱਕ ਹੋ ਗਈ। ਉਨ੍ਹਾਂ ਦੱਸਿਆ ਕਿ ਸਾਡੀ ਚਿੰਤਾ ਘਟੀ ਹੈ ਤੇ ਅਸੀਂ ਪੀਯੂਸ਼ ਦੀ ਉਡੀਕ ਕਰ ਰਹੇ ਹਾਂ।

Vinkmag ad
Share Our Daily Posts

News Desk

Read Previous

ਪੰਜਾਬ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਪਿਤਾ ਨਾਲ ਸਕੂਲ ਜਾ ਰਹੇ ਵਿਦਿਆਰਥੀ ਨੇ ਸਕੂਟੀ ਰੋਕੀ ਤੇ ਨਹਿਰ ‘ਚ ਮਾਰ ਦਿੱਤੀ ਛਾਲ

Read Next

ਭਗਵੰਤ ਮਾਨ ਨੇ ਕਿਹਾ- ਯੂਕਰੇਨ ’ਚ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਵੇ ਮੋਦੀ ਸਰਕਾਰ