Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਦੁਕਾਨਦਾਰ ਦੀ ਹੁਸ਼ਿਆਰੀ ਨਾਲ ਫਾਇਨਾਂਸ ਕੰਪਨੀ ‘ਚ ਡਕੈਤੀ ਦੀ ਕੋਸ਼ਿਸ਼ ਨਾਕਾਮ,ਪੌੜੀਆਂ ਨੂੰ ਜਿੰਦਰਾ ਮਾਰ ਕੇ ਚੁਬਾਰੇ ਚੜ੍ਹੇ ਲੁਟੇਰਿਆਂ ਨੂੰ ਭੱਜਣ ਲਈ ਕੀਤਾ ਮਜਬੂਰ

ਫਿਰੋਜ਼ਪੁਰ : ਜ਼ਿਲ੍ਹੇ ਦੇ ਕਸਬਾ ਮੱਲਾਂਵਾਲਾ ਵਿੱਖੇ ਲੁੱਟ ਦੀ ਇੱਕ ਵੱਡੀ ਵਾਰਦਾਤ ਉਸ ਵੇਲੇ ਨਾਕਾਮਯਾਬ ਹੋ ਗਈ ਜਦੋਂ ਇਕ ਹੁਸ਼ਿਆਰ ਦੁਕਾਨਦਾਰ ਵੱਲੋਂ ਪੌੜੀਆਂ ਨੂੰ ਜਿੰਦਰਾ ਮਾਰ ਕੇ ਫਾਈਨੈਂਸ ਕੰਪਨੀ ਲੁੱਟਣ ਦੇ ਇਰਾਦੇ ਨਾਲ ਚੁਬਾਰੇ ਚੜ੍ਹੇ ਹਥਿਆਰਬੰਦ ਲੁਟੇਰਿਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਇੰਨਾ ਹੀ ਨਹੀਂ ਉਕਤ ਦੁਕਾਨਦਾਰ ਵੱਲੋਂ ਰੌਲਾ ਪਾਉਣ ‘ਤੇ ਇਕੱਠੇ ਹੋਏ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ, ਜਦਕਿ ਉਸ ਦੇ ਤਿੰਨ ਸਾਥੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੱਲਾਂਵਾਲਾ ਫਿਰੋਜ਼ਪੁਰ ਰੋਡ ‘ਤੇ ਸਥਿੱਤ ਇਕ ਡਬਲ ਸਟੋਰੀ ਮਾਰਕੀਟ ਦੇ ਦੁਕਾਨਦਾਰ ਸੁਖਰਾਜ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਵੀਰਵਾਰ ਸਵੇਰੇ ਉਹ ਆਪਣੀ ਪਾਈਪਾਂ ਵਾਲੀ ਦੁਕਾਨ ‘ਤੇ ਆਪਣੇ ਕੰਮ ‘ਚ ਲੱਗਿਆ ਹੋਇਆ ਸੀ । ਸਵੇਰੇ ਅਚਾਨਕ ਉਨ੍ਹਾਂ ਦੀ ਦੁਕਾਨ ਦੇ ਅੱਗੇ ਇਕ ਸਵਿਫਟ ਕਾਰ ਆ ਕੇ ਰੁਕੀ । ਸੁਖਰਾਜ ਨੇ ਦੱਸਿਆ ਕਿ ਉਸ ਵੇਲੇ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਕਾਰ ‘ਚ ਸਵਾਰ ਚਾਰੋਂ ਲੋਕ ਕਾਰ ‘ਚੋਂ ਉਤਰ ਕੇ ਪੌੜੀਆਂ ਰਾਹੀਂ ਉਨ੍ਹਾਂ ਦੀ ਦੁਕਾਨ ਦੇ ਉੱਪਰ ਬਣੇ ਦਫ਼ਤਰ ‘ਚ ਚਲੇ ਗਏ ਪਰ ਉਹ ਆਪਣੀ ਕਾਰ ਸਟਾਰਟ ਹੀ ਛੱਡ ਗਏ । ਸ਼ੱਕ ਪੈਣ ‘ਤੇ ਸੁਖਰਾਜ ਨੇ ਪੌੜੀਆਂ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸ ਕਿ ਚੁਬਾਰੇ ‘ਚ ਸ਼ੱਕੀ ਬੰਦੇ ਗਏ ਹਨ। ਇਸ ਤੇ ਸੁਖਰਾਜ ਦੇ ਪਿਤਾ ਨੇ ਉਸ ਨੂੰ ਆਸ-ਪਾਸ ਦੇ ਦੁਕਾਨਦਾਰ ਇਕੱਠੇ ਕਰਨ ਲਈ ਆਖਿਆ। ਆਸ-ਪਾਸ ਦੇ ਦੁਕਾਨਦਾਰ ਤੇ ਹੋਰ ਲੋਕਾਂ ਦੇ ਇਕੱਠੇ ਹੋਣ ਮਗਰੋਂ ਜਦੋਂ ਉਨ੍ਹਾਂ ਚੋਰ-ਚੋਰ ਦਾ ਰੌਲਾ ਪਾਇਆ ਤਾਂ ਥੱਲੇ ਰੌਲਾ ਪੈਂਦਾ ਸੁਣ ਕੇ ਲੁਟੇਰਿਆਂ ਨੇ ਚੁਬਾਰੇ ਦੀ ਛੱਤ ਉਪਰੋਂ ਦੀ ਛਾਲਾਂ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਕੱਠੇ ਹੋਏ ਲੋਕਾਂ ਨੇ ਇਕ ਲੁਟੇਰੇ ਨੂੰ ਪਿਸਟਲ ਸਮੇਤ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਸੁਖਰਾਜ ਨੇ ਦੱਸਿਆ ਕਿ ਜਦੋਂ ਬਾਕੀ ਤਿੰਨ ਜਣੇ ਕਾਰ ‘ਚ ਸਵਾਰ ਹੋ ਕੇ ਭੱਜਣ ਲੱਗੇ ਤਾਂ ਉਸ ਨੇ ਕਾਰ ਦੀ ਬਾਰੀ ਖੋਲ੍ਹ ਕੇ ਇਕ ਲੁਟੇਰੇ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਸਾਈਡ ‘ਤੇ ਬੈਠੇ ਇਕ ਲੁਟੇਰੇ ਨੇ ਪਿਸਤੌਲ ਨਾਲ ਉਸ ‘ਤੇ ਗੋਲੀ ਚਲਾ ਦਿੱਤੀ ਜੋ ਉਸ ਦੀ ਸੱਜੀ ਬਾਂਹ ਕੋਲੋਂ ਕੱਪੜਿਆਂ ਦੇ ਆਰ ਪਾਰ ਹੋ ਗਈ।

ਭਾਰਤ ਫਾਇਨਾਂਸ ਲਿਮਟਿਡ ਕੰਪਨੀ ਨੂੰ ਲੁੱਟਣ ਆਏ ਸਨ ਲੁਟੇਰੇ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤ ਫਾਈਨਾਂਸ ਲਿਮਟਿਡ ਕੰਪਨੀ ਦੇ ਬਰਾਂਚ ਮੈਨੇਜਰ ਸੁਰੇਸ਼ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ 9 ਵਜੇ ਦੇ ਕਰੀਬ ਚਾਰ ਨਕਾਬਪੋਸ਼ ਵਿਅਕਤੀ ਉਨ੍ਹਾਂ ਦੇ ਦਫ਼ਤਰ ਆਏ ਤੇ ਦੋ ਲੁਟੇਰਿਆਂ ਨੇ ਉਸ ਦੇ ਸਿਰ ਦੇ ਦੋਵੇਂ ਪਾਸੇ ਪਿਸਤੌਲ ਰੱਖ ਕੇ ਕੈਸ਼ ਵਾਲੀ ਅਲਮਾਰੀ ਦੀਆਂ ਚਾਬੀਆਂ ਮੰਗੀਆਂ ਹੀ ਸੀ ਕਿ ਇੰਨੀ ਦੇਰ ਨੂੰ ਥੱਲੇ ਚੋਰ-ਚੋਰ ਦਾ ਰੌਲਾ ਪੈ ਗਿਆ । ਰੌਲਾ ਸੁਣ ਕੇ ਲੁਟੇਰੇ ਛੱਤਾਂ ਉੱਪਰ ਦੀ ਛਾਲਾਂ ਮਾਰ ਕੇ ਹਥਿਆਰਾਂ ਸਮੇਤ ਗੱਡੀ ਲੈ ਕੇ ਭੱਜ ਗਏ । ਘਟਨਾ ਦੀ ਜਾਣਕਾਰੀ ਮਿਲਦਿਆਂ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪੁਲੀਸ ਮੁਖੀ ਡਾ. ਨਰਿੰਦਰ ਭਾਰਗਵ ਵੱਡੇ ਪੁਲੀਸ ਬਲ ਸਮੇਤ ਮੱਲਾਂਵਾਲਾ ਪਹੁੰਚ ਗਏ। ਪੁਲੀਸ ਵੱਲੋਂ ਇਲਾਕੇ ‘ਚ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Vinkmag ad
Share Our Daily Posts

News Desk

Read Previous

ਅਕਾਲੀ ਆਗੂ ਤੇ ਉਸਦੇ ਪੁੱਤਰ ਖ਼ਿਲਾਫ਼ ਮੁਕੱਦਮਾ ਦਰਜ, ਇਹ ਹੈ ਪੂਰਾ ਮਾਮਲਾ

Read Next

ਸਵੇਰੇ ਤੇਜ਼ ਧਮਾਕਿਆਂ ਨਾਲ ਹਿੱਲੀ ਯੂਕ੍ਰੇਨ ਦੀ ਰਾਜਧਾਨੀ ਕੀਵ, ਹੁਣ ਤਕ 137 ਮੌਤਾਂ, ਚਰਨੋਬਲ ‘ਤੇ ਰੂਸ ਦਾ ਕਬਜ਼ਾ