Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਸਵੇਰੇ ਤੇਜ਼ ਧਮਾਕਿਆਂ ਨਾਲ ਹਿੱਲੀ ਯੂਕ੍ਰੇਨ ਦੀ ਰਾਜਧਾਨੀ ਕੀਵ, ਹੁਣ ਤਕ 137 ਮੌਤਾਂ, ਚਰਨੋਬਲ ‘ਤੇ ਰੂਸ ਦਾ ਕਬਜ਼ਾ

Russia Ukrain Conflict : ਕੀਵ, ਏਜੰਸੀ : ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੁਸ਼ਟੀ ਕੀਤੀ ਹੈ ਕਿ ਯੂਕ੍ਰੇਨ ‘ਚ ਰੂਸ ਨਾਲ ਜੰਗ ਦੇ ਪਹਿਲੇ ਦਿਨ 137 ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਰਾਜਧਾਨੀ ਕੀਵ ਦੇ ਬਿਲਕੁਲ ਨੇੜੇ ਸਥਿਤ ਚਰਨੋਬਲ ਪ੍ਰਮਾਣੂ ਸਾਈਟ ਹੁਣ ਮਾਸਕੋ ਦੇ ਕੰਟਰੋਲ ‘ਚ ਹੈ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ‘ਚ ਸਭ ਤੋਂ ਵੱਡੀ ਫੌਜੀ ਕਾਰਵਾਈ ਦੇ ਹਿੱਸੇ ਵਜੋਂ ਰੂਸ ਨੇ ਯੂਕ੍ਰੇਨ ‘ਤੇ ਤਿੰਨ ਪਾਸਿਓਂ ਹਮਲਾ ਕੀਤਾ ਹੈ, ਜਿਸ ਨਾਲ ਇੱਥੋਂ ਦੀ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਹਿੱਲ ਗਈ ਹੈ। ਇਸ ਦੌਰਾਨ ਯੂਕ੍ਰੇਨ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਨੂੰ ਤੁਰੰਤ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ‘ਚ ਫੌਜੀ ਕਾਰਵਾਈ ਤੁਰੰਤ ਬੰਦ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਯੂਕ੍ਰੇਨ ‘ਤੇ ਰੂਸੀ ਹਮਲੇ ਖਿਲਾਫ਼ ਖਰੜੇ ‘ਤੇ ਸ਼ੁੱਕਰਵਾਰ ਨੂੰ UNSC ‘ਚ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਨਾਟੋ ਐਮਰਜੈਂਸੀ ਸੰਮੇਲਨ ਵੀ ਕਰਵਾਏਗਾ।

ਅਪ੍ਰੈਲ 1986 ‘ਚ, ਚਰਨੋਬਲ ਪ੍ਰਮਾਣੂ ਪਲਾਂਟ ‘ਚ ਦੁਨੀਆ ਦਾ ਸਭ ਤੋਂ ਘਾਤਕ ਪ੍ਰਮਾਣੂ ਹਾਦਸਾ ਹੋਇਆ। ਧਮਾਕੇ ਤੋਂ ਬਾਅਦ ਪੂਰੇ ਯੂਰਪ ‘ਚ ਰੇਡੀਏਸ਼ਨ ਫੈਲ ਗਈ। ਇਹ ਪਲਾਂਟ ਦੇਸ਼ ਦੀ ਰਾਜਧਾਨੀ ਕੀਵ ਤੋਂ 130 ਕਿਲੋਮੀਟਰ ਉੱਤਰ ‘ਚ ਸਥਿਤ ਹੈ। ਜਿਸ ਰਿਐਕਟਰ ਵਿਚ ਧਮਾਕਾ ਹੋਇਆ ਸੀ, ਉਸ ਨੂੰ ਰੇਡੀਏਸ਼ਨ ਲੀਕ ਹੋਣ ਤੋਂ ਰੋਕਣ ਲਈ ਸੁਰੱਖਿਆ ਯੰਤਰ ਨਾਲ ਢਕਿਆ ਗਿਆ ਹੈ ਅਤੇ ਪੂਰੇ ਪਲਾਂਟ ਨੂੰ ਅਸਮਰੱਥ ਕਰ ਦਿੱਤਾ ਗਿਆ ਹੈ।

ਸਵੇਰੇ ਤੇਜ਼ ਧਮਾਕਿਆਂ ਨਾਲ ਹਿੱਲ ਗਈ ਯੂਕ੍ਰੇਨ ਦੀ ਰਾਜਧਾਨੀ ਕੀਵ

ਨਿਊਜ਼ ਏਜੰਸੀ ਏਐਫਪੀ ਮੁਤਾਬਕ ਯੂਕਰੇਨ ਦੀ ਰਾਜਧਾਨੀ ਕੀਵ ਸਵੇਰੇ ਤੜਕੇ ਜ਼ੋਰਦਾਰ ਧਮਾਕਿਆਂ ਨਾਲ ਹਿੱਲ ਗਈ। ਕੀਵ ‘ਚ ਸ਼ੁੱਕਰਵਾਰ ਸਵੇਰੇ ਦੋ ਜ਼ੋਰਦਾਰ ਧਮਾਕੇ ਸੁਣੇ ਗਏ। ਯੂਕ੍ਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟੋਨ ਹੇਰਾਸ਼ਚੇਂਕੋ ਨੇ ਟੈਲੀਗ੍ਰਾਮ ‘ਤੇ ਕਿਹਾ ਕਿ ਕੀਵ ‘ਤੇ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲ ਹਮਲੇ ਹੁਣੇ ਮੁੜ ਸ਼ੁਰੂ ਹੋਏ ਹਨ। ਉਨ੍ਹਾਂ ਦੋ ਸ਼ਕਤੀਸ਼ਾਲੀ ਧਮਾਕੇ ਸੁਣੇ ਹਨ। ਇਸ ਤੋਂ ਇਲਾਵਾ ਰੂਸੀ ਫ਼ੌਜ ਨੇ ਯੂਕ੍ਰੇਨ ਦੇ ਕੋਨੋਟੋਪ ਸ਼ਹਿਰ ਨੂੰ ਵੀ ਘੇਰ ਲਿਆ ਹੈ। ਇਸ ਤੋਂ ਇਲਾਵਾ ਬਾਕੀ ਫੋਰਸ ਕੀਵ ਵੱਲ ਵਧ ਰਹੀ ਹੈ। ਦੂਜੇ ਪਾਸੇ ਯੂਕ੍ਰੇਨ ਦਾ ਦਾਅਵਾ ਹੈ ਕਿ ਉਸ ਨੇ ਰੂਸ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਯੂਕ੍ਰੇਨ ਦੀ ਰੱਖਿਆ ਮੰਤਰੀ ਹੰਨਾਹ ਮਲਯਾਰ ਮੁਤਾਬਕ 7 ਰੂਸੀ ਜਹਾਜ਼, 6 ਹੈਲੀਕਾਪਟਰ, 30 ਟੈਂਕ ਨਸ਼ਟ ਹੋ ਗਏ ਹਨ।

ਯੂਕ੍ਰੇਨ ‘ਚ ਚੀਨੀ ਦੂਤਘਰ ਨੇ ਆਪਣੇ ਨਾਗਰਿਕਾਂ ਲਈ ਦਿੱਤੀਆਂ ਚਾਰਟਰਡ ਉਡਾਣਾਂ

ਯੂਕ੍ਰੇਨ ‘ਚ ਚੀਨੀ ਦੂਤਘਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰਬੀ ਯੂਰਪੀਅਨ ਦੇਸ਼ ‘ਚ ਸਾਰੇ ਚੀਨੀ ਨਾਗਰਿਕ ਘਰ ਪਰਤਣ ਲਈ ਚਾਰਟਰਡ ਉਡਾਣਾਂ ਲਈ ਰਜਿਸਟਰ ਕਰਵਾ ਲੈਣ। ਇਹ ਨੋਟਿਸ ਦੂਤਘਰ ਦੇ ਅਧਿਕਾਰਤ WeChat ਖਾਤੇ ‘ਤੇ ਪੋਸਟ ਕੀਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਕਿ ਇਸ ਲਈ ਰਜਿਸਟ੍ਰੇਸ਼ਨ 27 ਫਰਵਰੀ ਤਕ ਕਰਵਾਈ ਜਾ ਸਕਦੀ ਹੈ। ਯੂਕ੍ਰੇਨ ‘ਚ ਕੁੱਲ 6000 ਚੀਨੀ ਨਾਗਰਿਕ ਹਨ।

ਯੂਕ੍ਰੇਨ ‘ਤੇ ਰੂਸ ਦਾ ਤਿੰਨ-ਪੱਖੀ ਹਮਲਾ, ਮਿਜ਼ਾਈਲਾਂ ਦੀ ਬਾਰਸ਼

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ‘ਚ ਸਭ ਤੋਂ ਵੱਡੀ ਫੌਜੀ ਕਾਰਵਾਈ ਹੁਣ ਯੂਕ੍ਰੇਨ ‘ਚ ਰੂਸ ਕਰ ਰਿਹਾ ਹੈ। ਜ਼ਮੀਨੀ, ਹਵਾਈ ਤੇ ਸਮੁੰਦਰ ਰਾਹੀਂ ਭਾਰੀ ਬੰਬਾਰੀ ਕਰ ਕੇ ਯੂਕ੍ਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਗਿਆ ਹੈ। 74 ਮਿਲਟਰੀ ਬੇਸ ਤੇ 11 ਏਅਰਬੇਸ ਨਸ਼ਟ ਕਰ ਦਿੱਤੇ ਗਏ। ਹਾਲਾਂਕਿ, ਰੂਸ ਨੇ ਯੂਕ੍ਰੇਨ ਦੇ ਪੰਜ ਰੂਸੀ ਜਹਾਜ਼ਾਂ ਅਤੇ ਕਈ ਟੈਂਕਾਂ ਨੂੰ ਤਬਾਹ ਕਰਨ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਰੂਸੀ ਫੌਜ ਨੇ ਚਰਨੋਬਲ ਪ੍ਰਮਾਣੂ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਯੂਕ੍ਰੇਨ ਦੇ ਫੌਜੀ ਅੱਡੇ ਰੂਸੀ ਹਮਲੇ ਦਾ ਸ਼ੁਰੂਆਤੀ ਨਿਸ਼ਾਨਾ ਬਣ ਗਏ। ਕੁਝ ਘੰਟਿਆਂ ਦੇ ਅੰਦਰ ਰੂਸੀ ਹਵਾਈ ਹਮਲਿਆਂ ਦੁਆਰਾ ਯੂਕ੍ਰੇਨ ‘ਚਚ 74 ਫੌਜੀ ਟਿਕਾਣਿਆਂ ਤੇ 11 ਏਅਰਬੇਸ ਨੂੰ ਤਬਾਹ ਕਰ ਦਿੱਤਾ ਗਿਆ। ਇਸ ਦੌਰਾਨ ਰਾਜਧਾਨੀ ਕੀਵ ‘ਤੇ ਮਿਜ਼ਾਈਲ ਹਮਲੇ ਅਤੇ ਸਰਹੱਦੀ ਸ਼ਹਿਰਾਂ ‘ਚ ਲੜਾਕੂ ਜਹਾਜ਼ਾਂ ਵੱਲੋਂ ਹਮਲੇ ਕੀਤੇ ਗਏ। ਦੇਰ ਰਾਤ ਤਕ ਹਮਲੇ ਜਾਰੀ ਰਹੇ। ਯੂਕ੍ਰੇਨ ਨੇ ਛੇ ਹਮਲਾਵਰ ਜਹਾਜ਼ਾਂ ਤੇ ਹੈਲੀਕਾਪਟਰਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ ਪਰ ਰੂਸ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ। ਕੀਵ ਵੱਲ ਵਧ ਰਹੇ ਰੂਸੀ ਬਲਾਂ ਨੇ ਮਸ਼ਹੂਰ ਚਰਨੋਬਲ ਪ੍ਰਮਾਣੂ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਰੂਸ ਨੇ ਬਾਗੀਆਂ ਦੇ ਕਬਜ਼ੇ ਵਾਲੇ ਡੋਨਬਾਸ, ਬੇਲਾਰੂਸ ਅਤੇ ਕਾਲੇ ਸਾਗਰ ਤੋਂ ਯੂਕਰੇਨ ‘ਤੇ ਹਮਲਾ ਕੀਤਾ ਹੈ।

ਪਾਬੰਦੀਆਂ ਦਾ ਸਿਲਸਿਲਾ

ਕੈਨੇਡਾ ਨੇ ਵੀਰਵਾਰ ਨੂੰ 58 ਰੂਸੀ ਵਿਅਕਤੀਆਂ ਤੇ ਸੰਸਥਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਅੱਜ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਰੂਸ ਵੱਲੋਂ ਕੀਤੀ ਤਬਾਹੀ ਕਾਰਨ ਯੂਕ੍ਰੇਨ ‘ਤੇ ਸਖ਼ਤ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜੀ-7 ਦੇਸ਼ਾਂ ਨੇ ਰੂਸ ਖਿਲਾਫ਼ ਵਿਨਾਸ਼ਕਾਰੀ ਪਾਬੰਦੀਆਂ ਪੈਕੇਜਾਂ ਤੇ ਹੋਰ ਆਰਥਿਕ ਉਪਰਾਲਿਆਂ ‘ਤੇ ਅੱਗੇ ਵਧਣ ਲਈ ਸਹਿਮਤੀ ਦਿੱਤੀ ਹੈ। ਜੀ-7 ‘ਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਸੰਘ ਸ਼ਾਮਲ ਹਨ।

ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਦਿੱਤੀ ਸਖ਼ਤ ਚਿਤਾਵਨੀ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਸਮੇਤ ਸਾਰੇ ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ‘ਚ ਕਿਸੇ ਵੀ ਫੌਜੀ ਦਖ਼ਲ ਦੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਵੀ ਪੱਛਮੀ ਦੇਸ਼ਾਂ ‘ਤੇ ਜਵਾਬੀ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਹੈ। ਹਮਲੇ ਦੇ ਵਿਰੋਧ ‘ਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਰੂਸ ਨਾਲ ਆਪਣੇ ਕੂਟਨੀਤਕ ਸਬੰਧ ਤੋੜ ਲਏ ਹਨ।

Vinkmag ad
Share Our Daily Posts

News Desk

Read Previous

ਦੁਕਾਨਦਾਰ ਦੀ ਹੁਸ਼ਿਆਰੀ ਨਾਲ ਫਾਇਨਾਂਸ ਕੰਪਨੀ ‘ਚ ਡਕੈਤੀ ਦੀ ਕੋਸ਼ਿਸ਼ ਨਾਕਾਮ,ਪੌੜੀਆਂ ਨੂੰ ਜਿੰਦਰਾ ਮਾਰ ਕੇ ਚੁਬਾਰੇ ਚੜ੍ਹੇ ਲੁਟੇਰਿਆਂ ਨੂੰ ਭੱਜਣ ਲਈ ਕੀਤਾ ਮਜਬੂਰ

Read Next

Russian-Ukraine War:ਅਮਰੀਕਾ ਨਹੀਂ ਭੇਜੇਗਾ ਫ਼ੌਜ, ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ -ਜੰਗ ‘ਚ ਅਸੀਂ ਪਏ ਇਕੱਲੇ