Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 23, 2026

ਯੂਕਰੇਨ ਦੀ ਮਦਦ ਲਈ ਨਾਟੋ ਨੇ ਆਪਣੀਆਂ ਫੌਜਾਂ ਨੂੰ ਕੀਤਾ ਅਲਰਟ, ਕੀ ਹੋਣ ਵਾਲੀ ਹੈ WWIII

ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਿਨੋ-ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਤਾਜ਼ਾ ਖਬਰ ਇਹ ਹੈ ਕਿ ਰੂਸੀ ਫੌਜ ਨੇ ਹੁਣ ਯੂਕਰੇਨ ਦੇ ਸ਼ਹਿਰਾਂ ‘ਤੇ ਬੰਬਾਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਨੇ ਇਸ ਕਾਰਨ ਵੱਡੀ ਗਿਣਤੀ ‘ਚ ਨਾਗਰਿਕਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਨਾਟੋ ਨੇ ਆਪਣੀਆਂ ਫੌਜਾਂ ਨੂੰ ਅਲਰਟ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਪਹਿਲਾਂ ਹੀ ਕਿਹਾ ਹੈ ਕਿ ਜੇਕਰ ਕੋਈ ਯੂਕਰੇਨ ਦੀ ਮਦਦ ਕਰਦਾ ਹੈ ਤਾਂ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਹੀ ਕਾਰਨ ਹੈ ਕਿ ਸਾਰੇ ਦੇਸ਼ ਯੂਕਰੇਨ ਦੇ ਨਾਲ ਖੜ੍ਹੇ ਹਨ, ਪਰ ਉੱਥੇ ਆਪਣੀ ਫੌਜ ਉਤਾਰਨ ਤੋਂ ਗੁਰੇਜ਼ ਕਰ ਰਹੇ ਹਨ। ਯੂਕਰੇਨ ਨੇ ਵੀ ਜਰਮਨੀ ਤੋਂ ਫੌਜੀ ਮਦਦ ਮੰਗੀ ਹੈ। ਇਸ ਦੇ ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੇਸਬੁੱਕ ਅਤੇ ਟਵਿਟਰ ਦੇ ਨਾਲ-ਨਾਲ ਯੂਟਿਊਬ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਰੂਸ ਵੱਲੋਂ 9,166 ਫ਼ੌਜੀਆਂ ਨੂੰ ਮਾਰਨ ਦਾ ਦਾਅਵਾ

ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਯੁੱਧ ਦੌਰਾਨ 9,166 ਰੂਸੀ ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਟਵੀਟ ਕਰ ਕੇ ਦੱਸਿਆ ਹੈ ਕਿ 24 ਫਰਵਰੀ ਤੋਂ ਚੱਲ ਰਹੇ ਇਸ ਯੁੱਧ ‘ਚ ਰੂਸ ਨੇ 939 ਹਮਲਾਵਰ ਫੌਜੀ ਵਾਹਨ, ਹਮਲੇ ‘ਚ ਯੋਗਦਾਨ ਪਾਉਣ ਵਾਲੇ 404 ਹੋਰ ਵਾਹਨ, 251 ਟੈਂਕ, 105 ਤੋਪਖਾਨੇ, 60 ਫਿਊਲ ਟੈਂਕਰ, 50 ਰਾਕੇਟ ਲਾਂਚਰ, 33 ਲੜਾਕੂ ਜਹਾਜ਼, 37 ਅਟੈਕ ਹੈਲੀਕਾਪਟਰ, 18 ਏਅਰ ਡਿਫੈਂਸ ਸਿਸਟਮ, ਤਿੰਨ ਡਰੋਨ ਤੇ ਦੋ ਸਪੀਡ ਬੋਟ ਨਸ਼ਟ ਕੀਤੀ ਗਏ ਹਨ। ਇਸ ਤਰ੍ਹਾਂ ਰੂਸ ਨੂੰ ਯੂਕਰੇਨ ‘ਚ ਫੌਜੀ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ।

ਅੱਜ ਹੋ ਸਕਦੀ ਹੈ ਤੀਜੇ ਦੌਰ ਦੀ ਗੱਲਬਾਤ

ਰੂਸੀ ਮੀਡੀਆ ਮੁਤਾਬਕ ਜੰਗਬੰਦੀ ਦੀ ਸੰਭਾਵਨਾ ‘ਤੇ ਚਰਚਾ ਲਈ ਸ਼ਨਿੱਚਰਵਾਰ ਨੂੰ ਰੂਸ ਅਤੇ ਯੂਕਰੇਨ ਦੇ ਪ੍ਰਤੀਨਿਧ ਮੰਡਲਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਹੋ ਸਕਦੀ ਹੈ। ਦੂਜੇ ਦੌਰ ਦੀ ਗੱਲਬਾਤ ਵੀਰਵਾਰ ਨੂੰ ਹੋਈ ਅਤੇ ਜਿਸ ‘ਚ ਘਰੇਲੂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਜੰਗ ਪ੍ਰਭਾਵਿਤ ਇਲਾਕਿਆਂ ਨੂੰ ਛੱਡਣ ਲਈ ਸੁਰੱਖਿਅਤ ਰਸਤਾ ਦੇਣ ‘ਤੇ ਸਹਿਮਤੀ ਬਣੀ। ਦੋਵਾਂ ਦੇਸ਼ਾਂ ਦੀਆਂ ਅਜਿਹੀਆਂ ਹੀ ਚਿੰਤਾਵਾਂ ਕੁਝ ਹੋਰ ਨੁਕਤਿਆਂ ‘ਤੇ ਵੀ ਪਾਈਆਂ ਗਈਆਂ ਹਨ। ਉਨ੍ਹਾਂ ਸਹਿਮਤੀ ਵਾਲੇ ਨੁਕਤਿਆਂ ‘ਤੇ ਫੈਸਲਾ ਕਰਨ ਲਈ ਗੱਲਬਾਤ ਦਾ ਤੀਜਾ ਦੌਰ ਹੋਵੇਗਾ।

Vinkmag ad
Share Our Daily Posts

News Desk

Read Previous

ਨਹੀਂ ਬਾਜ਼ ਆ ਰਿਹੈ ਪਾਕਿਸਤਾਨ ! ‘ਮੋਦੀ ਸਾਡੇ ਨਾਲ ਜੰਗ ਕਰ’ ਲਿਖਿਆ ਗੁਬਾਰਾ BSF ਨੇ ਸਰਹੱਦ ਤੋਂ ਫੜਿਆ

Read Next

ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਕਿਹਾ- ਆਨਲਾਈਨ ਸੇਵਾਵਾਂ ਲਈ ਅਧਿਕਾਰਤ ਵੈੱਬਸਾਈਟ ਤੇ ਐਪ ਦੀ ਹੀ ਕਰੋ ਵਰਤੋਂ