ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਚੰਡੀਗਡ਼੍ਹ: ਇਕ ਅਪ੍ਰੈਲ ਤੋਂ ਸ਼ਹਿਰ ‘ਚ ਜਿਥੇ ਇਕ ਪਾਸੇ ਪਾਣੀ ਮਹਿੰਗਾ ਹੋ ਜਾਵੇਗਾ ਉਥੇ ਹੀ ਦੂਜੇ ਪਾਸੇ ਸ਼ਰਾਬ ਵੀ ਮਹਿੰਗੀ ਹੋ ਜਾਵੇਗੀ। ਸ਼ਰਾਬ ਦੇ ਰੇਟ ‘ਚ 5 ਤੋਂ 10 ਫੀਸਦੀ ਦਾ ਵਾਧਾ ਹੋ ਰਿਹਾ ਹੈ। ਪਾਣੀ ਦੇ ਰੇਟ ‘ਤੇ ਭਾਜਪਾ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਰੇਟ ਨਾ ਵਧੇ ਪਰ ਅਧਿਕਾਰੀ ਇਸ ਲਈ ਤਿਆਰ ਨਹੀਂ ਹਨ। ਅਜਿਹੇ ‘ਚ ਪਾਣੀ ਦਾ ਰੇਟ 2 ਤੋਂ 3 ਫੀਸਦੀ ਵਧ ਜਾਵੇਗਾ। ਜੇਕਰ ਰੇਟ ਵਧਦਾ ਹੈ ਤਾਂ ਅਜਿਹੇ ‘ਚ ਭਾਜਪਾ ਨੇਤਾਵਾਂ ਤੇ ਮੇਅਰਾਂ ਲਈ ਮੁਸ਼ਕਿਲ ਖਡ਼ੀ ਹੋ ਜਾਵੇਗੀ। ਕਿਉਂਕਿ ਉਨ੍ਹਾਂ ਨੇ ਦਸੰਬਰ ‘ਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਰੇਟ ਨਹੀਂ ਵਧਣ ਦੇਣਗੇ। ਇਸ ਮਹੀਨੇ ਸਦਨ ਦੀ ਬੈਠਕ ‘ਚ ਪਾਣੀ ਦੇ ਵਧੇ ਹੋਏ ਰੇਟ ‘ਤੇ ਕਾਂਗਰਸ ਤੇ ਆਪ ਭਾਜਪਾ ਨੂੰ ਘੇਰੇਗੀ।
ਆਪ ਤੇ ਕਾਂਗਰਸ ਨੇ ਰੇਟ ਵਧਣ ਦੇ ਬਾਅਦ ਅਪ੍ਰੈਲ ‘ਚ ਭਾਜਪਾ ਖਿਲਾਫ਼ ਸਡ਼ਕਾਂ ‘ਤੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਹਰ ਸਾਲ ਪਾਣੀ ਦੀ ਸਪਲਾਈ ਨਾਲ ਨਗਰ ਨਿਗਮ ਨੂੰ 100 ਕਰੋਡ਼ ਦਾ ਨੁਕਸਾਨ ਹੋ ਰਿਹਾ ਹੈ। ਇਸ ਮਹੀਨੇ ਸਦਨ ਦੀ ਹੋਣ ਵਾਲੀ ਬੈਠਕ ‘ਚ ਆਪ ਤੇ ਕਾਂਗਰਸ ਦੇ ਮੇਅਰ ਇਸ ਮਾਮਲੇ ਨੂੰ ਗਰਮਾਉਣਗੇ। ਮੇਅਰ ਨੇ ਪਾਣੀ ਦੇ ਮੁੱਦੇ ‘ਤੇ ਗਵਰਨਰ ਹਾਊਸ ‘ਚ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਦਾ ਸਮਾਂ ਮੰਗਿਆ ਹੈ ਪਰ ਪ੍ਰਸ਼ਾਸਨ ਨੇ ਮੇਅਰ ਤੇ ਕੌਂਸਲਰਾਂ ਨੂੰ ਸਮਾਂ ਨਹੀਂ ਦਿੱਤਾ। ਵਧੇ ਹੋਏ ਰੇਟ ਦਾ ਨੋਟੀਫਿਕੇਸ਼ਨ ਪਿਛਲੇ ਸਾਲ ਹੀ ਜਾਰੀ ਕੀਤਾ ਗਿਆ ਸੀ ਪਰ ਪਿਛਲੇ ਸਾਲ ਤਤਕਾਲੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਇਸ ‘ਤੇ 31 ਮਾਰਚ ਤੱਕ ਰੋਕ ਲਗਾ ਦਿੱਤੀ ਸੀ। ਹੁਣ ਇਸ ਵੇਲੇ 30 ਫੀਸਦੀ ਸੀਵਰੇਜ ਸੈੱਸ ਲਗਾਇਆ ਜਾ ਰਿਹਾ ਹੈ, ਜਿਸ ਨੂੰ ਭਾਜਪਾ ਪੰਜ ਫੀਸਦੀ ਘਟਾਉਣ ਲਈ ਦਬਾਅ ਪਾ ਰਹੀ ਹੈ।
