ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਲੱਗੇ ਸੋਨੇ ਤੇ ਨੱਕਾਸ਼ੀ ਦੀ ਮੁਰੰਮਤ ਦੀ ਸੇਵਾ 15 ਮਾਰਚ ਨੂੰ ਆਰੰਭ ਕੀਤੀ ਜਾਵੇਗੀ। ਇਹ ਸੇਵਾ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਵਾਲਿਆਂ ਵੱਲੋਂ ਕਰਵਾਈ ਜਾਵੇਗੀ। ਸੇਵਾ ਦੀ ਆਰੰਭਤਾ ਲਈ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਕਰ ਕੇ ਇਹ ਸੇਵਾ ਆਰੰਭ ਕੀਤੀ ਜਾਵੇਗੀ। ਪਿਛਲੇ ਕੁਝ ਸਾਲਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੰਧਾਂ ਨੂੰ ਸਲ੍ਹਾਬ ਆਉਣ ਕਾਰਨ ਸੋਨੇ ਦੇ ਪੱਤਰਾਂ ਦੀ ਚਮਕ ਖ਼ਰਾਬ ਹੋਈ ਹੈ, ਉਸ ਦੇ ਨਾਲ ਹੀ ਕੰਧਾਂ, ਡਾਟਾਂ ਤੇ ਛੱਤਾਂ ’ਤੇ ਹੋਈ ਨੱਕਾਸ਼ੀ ਵੀ ਬਹੁਤ ਥਾਵਾਂ ਤੋਂ ਭੁਰ ਚੁੱਕੀ ਹੈ ਤੇ ਇਸ ਦੇ ਰੰਗ ਵੀ ਕਈ ਥਾਵਾਂ ਤੋਂ ਖ਼ਰਾਬ ਹੋਏ ਹਨ। ਸੋਨੇ ਦੀ ਚਮਕ ਘਟਣ ਤੇ ਨੱਕਾਸ਼ੀ ਖ਼ਰਾਬ ਹੋਣ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੱਕਾਸ਼ੀ ਤਕਰੀਬਨ 200 ਸਾਲ ਪਹਿਲਾਂ ਦੀ ਹੋਈ ਹੈ ਤੇ ਸੋਨੇ ਦੇ ਪੱਤਰਿਆਂ ਦਾ ਕੰਮ ਤਕਰੀਬਨ 135 ਸਾਲ ਪੁਰਾਣਾ ਹੈ। ਸੋਨੇ ਦੀ ਸਾਫ਼-ਸਫ਼ਾਈ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ ਪਰ ਸਲਾਬਾ ਜ਼ਿਆਦਾ ਹੋਣ ਕਾਰਨ ਇਸ ਦੀ ਸੇਵਾ ਮੁਡ਼ ਨਿਸ਼ਕਾਮ ਜਥੇ ਵੱਲੋਂ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਈ ਮਹਿੰਦਰ ਸਿੰਘ ਨੂੰ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ਵਿਚ ਹੋਏ ਫ਼ੌਜੀ ਹਮਲੇ ਤੋਂ ਬਾਅਦ ਖ਼ਰਾਬ ਹੋਏ ਬਾਹਰੀ ਪੱਤਰਿਆਂ ’ਤੇ ਸੋਨਾ ਦੀ ਸੇਵਾ ਸੌਂਪੀ ਗਈ ਸੀ ਜੋ ਉਨ੍ਹਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ’ਤੇ ਲੱਗੇ ਪੱਤਰਿਆਂ ’ਤੇ ਨਵਾਂ ਸੋਨਾ ਚਡ਼੍ਹਵਾ ਕੇ ਕੀਤੀ। ਇਹ ਸੇਵਾ ਖਾਲਸੇ ਦੀ ਤਿੰਨ ਸੌ ਸਾਲਾ ਸਾਜਨਾ ਸ਼ਤਾਬਦੀ ਸਮੇਂ 1999 ਵਿਚ ਮੁਕੰਮਲ ਹੋਈ ਸੀ। ਭਾਈ ਮਹਿੰਦਰ ਸਿੰਘ ਸੰਗਤਾਂ ਦੇ ਸਹਿਯੋਗ ਨਾਲ ਮੁਕੰਮਲ ਕੀਤੀ ਸੀ।
ਭਾਈ ਮਹਿੰਦਰ ਸਿੰਘ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਹਰ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਧੁਆਈ ਦੀ ਸੇਵਾ ਕੁਦਰਤੀ ਢੰਗ ਨਾਲ ਕਰਦੇ ਆ ਰਹੇ ਹਨ ਜਿਸ ਨਾਲ ਸੋਨੇ ਦੀ ਚਮਕ ਅਤੇ ਸੁੰਦਰਤਾ ਬਰਕਰਾਰ ਰਹਿੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾਘਰ ਬਾਹੀ ਵਾਲੇ ਪ੍ਰਵੇਸ਼ ਦੁਆਰ ਦੀ ਡਿਓਢੀ ਉੱਪਰ ਬਣੇ ਗੁੰਬਦਾਂ ’ਤੇ ਸੋਨਾ ਲਗਾਉਣ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੋਂ ਕਰਵਾਈ ਗਈ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਾਲਿਆਂ ਵੱਲੋਂ ਸੋਨੇ ਦੀ ਸੇਵਾ ਆਰੰਭ ਕੀਤੀ ਜਾਵੇਗੀ, ਸੇਵਾ ਲਈ ਕਾਰੀਗਰ ਤੇ ਨਿਸ਼ਕਾਮ ਸੇਵਾ ਦਾ ਜਥਾ ਵੀ ਇੰਗਲੈਂਡ ਤੋਂ ਅੰਮ੍ਰਿਤਸਰ ਗੁਰੂ ਨਗਰੀ ਵਿਖੇ ਪਹੁੰਚ ਚੁੱਕਿਆ ਹੈ। ਨਿਸ਼ਕਾਮ ਸੇਵਾ ਦੇ ਬਾਨੀ ਬਾਬਾ ਪੂਰਨ ਸਿੰਘ ਦੀ ਸੇਧ ਸਦਕਾ ਹੀ ਸੰਗਤਾਂ ਸੇਵਾ ਵਿਚ ਜੁਟੀਆਂ ਹੋਈਆਂ
