ਜਲੰਧਰ: ਰਾਮਾ ਮੰਡੀ ਦੇ ਨਾਲ ਲੱਗਦੇ ਅਜੀਤ ਨਗਰ ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਲੋਕਾਂ ਨੇ ਦੇਹ ਵਪਾਰ ਦੇ ਦੋਸ਼ ‘ਚ ਇਕ ਘਰ ‘ਚ ਵਡ਼ੇ ਨੌਜਵਾਨ ਤੇ ਔਰਤਾਂ ਨੂੰ ਦਬੋਚ ਲਿਆ। ਉਨ੍ਹਾਂ ਦਾ ਦੋਸ਼ ਸੀ ਕਿ ਉਥੇ ਰਹਿਣ ਵਾਲੇ ਵਿਅਕਤੀ ਨੇ ਘਰ ਨੂੰ ਗੈਸਟ ਹਾਊਸ ਬਣਾਇਆ ਹੋਇਆ ਹੈ। ਜਿਥੇ ਆਏ ਦਿਨ ਨੌਜਵਾਨ ਤੇ ਔਰਤਾਂ ਆਉਂਦੀਆਂ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਥੇ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ। ਇਸ ਦੌਰਾਨ ਮੁਹੱਲੇ ਵਾਲਿਆਂ ਨੇ ਉਥੇ ਪ੍ਰਦਰਸ਼ਨ ਵੀ ਕੀਤਾ। ਹੰਗਾਮੇ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿੱਤੀ ਪਰ ਕਈ ਘੰਟਿਆਂ ਬਾਅਦ ਪੁਲਿਸ ਦੇ ਨਾ ਪਹੁੰਚਣ ‘ਤੇ ਮੁਹੱਲੇ ਵਾਲਿਆਂ ਨੇ ਰੋਸ ਪ੍ਰਗਟ ਕੀਤਾ। ਪੁਲਿਸ ਜਦੋਂ ਉਥੇ ਪਹੁੰਚੀ ਤਾਂ ਮੁਹੱਲੇ ਵਾਲਿਆਂ ਦੀ ਚੁੰਗਲ ਤੋਂ ਨੌਜਵਾਨ-ਔਰਤਾਂ ਨੂੰ ਲੈਕੇ ਥਾਣੇ ਚਲੇ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।
