Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਦੌਲਤਪੁਰ ਹਿਮਾਚਲ ਤੋਂ ਸਾਬਰਮਤੀ ਤਕ ਚਾਲੂ ਹੋਈ ਐਕਸਪ੍ਰੈੱਸ ਰੇਲ ਗੱਡੀ, ਵਾਇਆ ਰੂਪਨਗਰ, ਹਰਿਆਣਾ ਤੇ ਜੈਪੁਰ ਲਈ ਰੋਜ਼ਾਨਾ ਚੱਲੇਗੀ ਗੱਡੀ

ਰੂਪਨਗਰ : ਰੂਪਨਗਰ ਜ਼ਿਲ੍ਹੇ ਨਾਲ ਲੱਗਦੇ ਚੰਡੀਗੜ੍ਹ, ਹਿਮਾਚਲ ਰਾਜ ਦੇ ਜ਼ਿਲ੍ਹਾ ਊਨਾ, ਬਿਲਾਸਪੁਰ ਅਤੇ ਸੋਲਨ ਤੋਂ ਸਾਬਰਮਤੀ ਤੀਰਥ ਤੇ ਮਾਊਂਟਆਬੂ ਅਤੇ ਅਜਮੇਰ ਤੀਰਥ ਦੀ ਯਾਤਰਾ ਕਰਨ ਵਾਲਿਆਂ ਨੂੰ ਰੇਲਵੇ ਨੇ ਵੱਡੀ ਰਾਹਤ ਦਿੰਦੇ ਹੋਏ ਦੌਲਤਪੁਰ ਹਿਮਾਚਲ ਤੋਂ ਜ਼ਿਲ੍ਹਾ ਰੂਪਨਗਰ ਅਤੇ ਚੰਡੀਗੜ੍ਹ ਦੇ ਰਸਤੇ, ਹਰਿਆਣਾ ਅਤੇ ਰਾਜਸਥਾਨ ਦੇ ਪ੍ਰਮੁੱਖ ਸ਼ਹਿਰਾਂ ਤੋਂ ਹੁੰਦੇ ਹੋਏ ਸਾਬਰਮਤੀ ਤਕ ਰੋਜ਼ਾਨਾ ਐਕਸਪ੍ਰੈੱਸ ਗੱਡੀ ਨੂੰ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਗੱਡੀ ਛੇ ਅਪ੍ਰੈਲ ਨੂੰ ਦੌਲਤਪੁਰ ਹਿਮਾਚਲ ਤੋਂ ਨਿਯਮਤ ਰੂਪ ਤੋਂ ਚੱਲੇਗੀ। ਇਸ ਤੋਂ ਪਹਿਲਾਂ ਦੌਲਤਪੁਰ ਤੋਂ ਰੋਜ਼ਾਨਾ ਚਲਣ ਵਾਲੀ ਗੱਡੀ ਗਿਣਤੀ 19717-19718 ਕੇਵਲ ਜੈਪੁਰ ਤਕ ਦਾ ਸਫਰ ਕਰਨ ਦੇ ਬਾਅਦ ਪਰਤਦੀ ਸੀ ਜਿਸ ਨੂੰ ਹੁਣ ਸਾਬਰਮਤੀ ਤਕ ਵਧਾਉਂਦੇ ਹੋਏ ਤੀਰਥ ਯਾਤਰਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ।

ਇਸ ਗੱਡੀ ਦੇ ਚਲਾਉਣ ਦੀ ਪੁਸ਼ਟੀ ਕਰਦੇ ਹੋਏ ਨੌਰਥ ਰੇਲਵੇ ਦੀ ਅੰਬਾਲਾ ਡਵੀਜ਼ਨ ਦੇ ਸਰਹਿੰਦ ਸੈਕਸ਼ਨ ਦੇ ਸੀਐੱਮਆਈ ਅਜੈ ਗੋਇਲ ਨੇ ਕਿਹਾ ਕਿ ਇਸ ਗੱਡੀ ਨੂੰ ਸਾਬਰਮਤੀ ਤੋਂ ਵੀਡੀਓ ਕਾਨਫਰੰਸਿੰਗ ਦੁਆਰਾ ਰੇਲ ਮੰਤਰੀ ਭਾਰਤ ਸਰਕਾਰ ਅਸ਼ਵਨੀ ਵੈਸ਼ਨਵ ਦੁਆਰਾ ਹਰੀ ਝੰਡੀ ਦਿਖਾਈ ਗਈ ਹੈ, ਜਦ ਕਿ ਬੁੱਧਵਾਰ ਛੇ ਅਪ੍ਰਰੈਲ ਨੂੰ ਇਹ ਗੱਡੀ ਦੌਲਤਪੁਰ ਹਿਮਾਚਲ ਤੋਂ ਨਿਯਮਤ ਰੂਪ ਵਿਚ ਚੱਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਗੱਡੀ ਵਿਚ ਸਫਰ ਕਰਨ ਲਈ ਟਿਕਟ ਪਹਿਲਾਂ ਤੋਂ ਰਿਜ਼ਰਵ ਕਰਵਾਉਣੀ ਹੋਵੇਗੀ ਪ੍ਰੰਤੂ ਇਕ ਜੂਨ ਦੇ ਬਾਅਦ ਟਿਕਟ ਸਟੇਸ਼ਨਾਂ ‘ਤੇ ਬੁਕਿੰਗ ਕਾਊਂਟਰ ‘ਤੇ ਮਿਲਣਾ ਸ਼ੁਰੂ ਹੋਣ ਦੀ ਉਮੀਦ ਹੈ।

ਗੱਡੀ ਦੀ ਸਮਾਂ ਸ਼੍ਰੇਣੀ

ਗੱਡੀ ਦੀ ਸਮਾਂ ਸ਼੍ਰੇਣੀ ਦੀ ਜੇਕਰ ਗੱਲ ਕਰੀਏ ਤਾਂ ਇਹ ਗੱਡੀ ਗਿਣਤੀ 19,718 ਰੋਜ਼ਾਨਾ ਬਾਅਦ ਦੁਪਹਿਰ 14.25 ਵਜੇ ਦੌਲਤਪੁਰ ਹਿਮਾਚਲ ਤੋਂ ਚੱਲਿਆ ਕਰੇਗੀ, ਜਿਸ ਦੇ ਬਾਅਦ 15.05 ਵਜੇ ਊਨਾ ਤੋਂ 15.20 ਵਜੇ ਨੰਗਲ ਡੈਮ ਤੋਂ, 15. 52 ਵਜੇ ਆਨੰਦਪੁਰ ਸਾਹਿਬ ਤੋਂ 16.24 ਵਜੇ ਰੂਪਨਗਰ ਤੋਂ, 17.40 ਵਜੇ ਅੰਬਾਲਾ ਤੋਂ, 23. 18 ਵਜੇ ਰੋਹਤਕ ਤੋਂ, ਅਗਲੇ ਦਿਨ ਸਵੇਰੇ ਇਕ ਵਜੇ ਰਿਵਾੜੀ ਤੋਂ, ਦੋ ਵਜੇ ਅਲਵਰ ਤੋਂ, 4.40 ਵਜੇ ਜੈਪੁਰ ਤੋਂ, 7.15 ਵਜੇ ਅਜਮੇਰ ਤੋਂ, 11. 25 ਵਜੇ ਆਬੂਰੋਡ ਤੋਂ ਚੱਲਦੇ ਹੋਏ ਬਾਅਦ ਦੁਪਹਿਰ 14.55 ਵਜੇ ਸਾਬਰਮਤੀ ਪਹੁੰਚਿਆ ਕਰੇਗੀ। ਇਸ ਪ੍ਰਕਾਰ ਗੱਡੀ ਗਿਣਤੀ 19717 ਰੋਜ਼ਾਨਾ ਸਵੇਰੇ 9. 45 ਵਜੇ ਸਾਬਰਮਤੀ ਤੋਂ ਚੱਲਣ ਦੇ ਬਾਅਦ 12.55 ਆਬੂਰੋਡ, 17.50 ਅਜਮੇਰ, 20.25 ਜੈਪੁਰ, 22.43 ਅਲਵਰ, ਵਿਚਕਾਰ ਰਾਤ 12 ਵਜੇ ਰਿਵਾੜੀ, ਅਗਲੇ ਦਿਨ ਸਵੇਰੇ 1.34 ਵਜੇ ਰੋਹਤਕ, 6.35 ਵਜੇ ਅੰਬਾਲਾ, 9.13 ਵਜੇ ਰੂਪਨਗਰ, 9.38 ਵਜੇ ਆਨੰਦਪੁਰ ਸਾਹਿਬ, ਦਸ ਵਜੇ ਨੰਗਲ ਡੈਮ, 10.15 ਵਜੇ ਊਨਾ ਹੁੰਦੇ ਹੋਏ 10.55 ਵਜੇ ਦੌਲਤਪੁਰ ਪਹੁੰਚਿਆ ਕਰੇਗੀ।

Vinkmag ad
Share Our Daily Posts

News Desk

Read Previous

ਖ਼ਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ 12 ਨੂੰ ਪਾਕਿਸਤਾਨ ਜਾਵੇਗਾ ਭਾਰਤੀ ਸ਼ਰਧਾਲੂਆਂ ਦਾ ਜਥਾ, ਪੰਜਾ ਸਾਹਿਬ ਹਸਨ ਅਬਦਾਲ ਰੇਲਵੇ ਸਟੇਸ਼ਨ ਸਿੱਖ ਸ਼ਰਧਾਲੂਆਂ ਲਈ ਹੋਇਆ ਤਿਆਰ

Read Next

CNG ਫਿਰ ਹੋਈ ਮਹਿੰਗੀ, ਅੱਜ ਵੀ ਵਧੀ 2.5 ਰੁਪਏ ਕੀਮਤ; ਜਾਣੋ ਆਪਣੇ ਸ਼ਹਿਰ ਦੀ ਕੀਮਤ