Breaking News :

ਮਾਸੂਮ ‘ਦਿਲਰੋਜ਼’ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਦਾਲਤ ਨੇ ਦੋਸ਼ੀ ਔਰਤ ਨੂੰ ਸੁਣਾਈ ਫਾਂਸੀ ਦੀ ਸਜ਼ਾ

ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਸ਼ਰੇਆਮ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਜਲੰਧਰ: ਅੰਕਿਤ ਕਤਲ ਮਾਮਲੇ ‘ਚ ਪੁਲਿਸ ਦਾ ਬਿਆਨ

ਜਲੰਧਰ ਦੇ ਲੈਦਰ ਕੰਪਲੈਕਸ ਸਥਿਤ ਸਪੋਰਟਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮਚਿਆ ਚੀਕ-ਚਿਹਾੜਾ

ਜਲੰਧਰ ਤੋਂ ਟਿਕਟ ਮਿਲਣ ਮਗਰੋਂ ਚੰਨੀ ਦਾ ਪਹਿਲਾ ਬਿਆਨ, ਕਿਹਾ– ‘ਮੈਂ ਤੁਹਾਡੇ ਵਿਚਕਾਰ ਸੁਦਾਮਾ ਬਣ ਕੇ ਆਉਣਾ ਹੈ’

ਜਲੰਧਰ ਦੇ ਬਸਤੀ ਸ਼ੇਖ ਇਲਾਕੇ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ 8 ਤੋਂ 10 ਨੌਜਵਾਨਾਂ ਨੇ ਆਪਣੀ 4 ਮਹੀਨੇ ਦੀ ਗਰਭਵਤੀ ਪਤਨੀ ਨਾਲ ਦਵਾਈ ਲੈਣ ਜਾ ਰਹੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਸੁਲਤਾਨਪੁਰ ਲੋਧੀ ‘ਚ ਵੱਡੀ ਘਟਨਾ: ਪੁੱਤ ਦੀਆਂ ਅੱਖਾਂ ਸਾਹਮਣੇ ਪਿਤਾ ਨੂੰ ਦਾਤਰ ਨਾਲ ਵੱਢ ਕੇ ਉਤਾਰਿਆ ਮੌਤ ਦੇ ਘਾਟ

ਟ੍ਰੈਫਿਕ ਪੁਲਿਸ ਇੰਚਾਰਜ ਜੋਨ 3 ਇੰਸਪੈਕਟਰ ਸੁਖਜਿੰਦਰ ਸਿੰਘ ਪਬਲਿਕ ਮੀਟਿੰਗ ਕਰਦੇ ਹੋਏ ਬਈਆ ਸਬਜ਼ੀ ਮੰਡੀ ਟ੍ਰੈਫਿਕ ਨਿਯਮਾਂ ਨੂੰ ਲੈਕੇ

ਚੋਰਾਂ ਨੇ ਭਗਵਾਨ ਦੇ ਘਰ ਨੂੰ ਵੀ ਨਾ ਬਖ਼ਸ਼ਿਆ, ਚੋਰੀ ਤਾਂ ਕੀਤੀ ਹੀ, ਉੱਤੋਂ CCTV ਦਾ DVR ਵੀ ਉਡਾ ਲੈ ਗਏ

ਮਿਸਿਜ ਇੰਡੀਆ ਦੂਜੇ ਨੰਬਰ ਤੇ ਰਹਿਣ ਵਾਲੀ ਰਾਜਵੰਤ ਕੌਰ ਵਾਹਨ ਨੇ ਮੱਕੜ ਪਰਿਵਾਰ ਦਾ‌‌ ਨਾਮ‌ ਕੀਤਾ ਉਚਾ ਮੱਕੜ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ

April 19, 2024

CNG ਫਿਰ ਹੋਈ ਮਹਿੰਗੀ, ਅੱਜ ਵੀ ਵਧੀ 2.5 ਰੁਪਏ ਕੀਮਤ; ਜਾਣੋ ਆਪਣੇ ਸ਼ਹਿਰ ਦੀ ਕੀਮਤ

ਨਵੀਂ ਦਿੱਲੀ: CNG Price Hike: ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਵੀਰਵਾਰ ਨੂੰ ਬ੍ਰੇਕ ਲਗਾ ਦਿੱਤੀ ਪਰ CNG ਦੀਆਂ ਕੀਮਤਾਂ ਵਧਣ ਤੋਂ ਨਹੀਂ ਰੁਕੀਆਂ। ਵੀਰਵਾਰ ਨੂੰ ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ CNG ਦੀ ਕੀਮਤ 2.5 ਰੁਪਏ ਵਧਾ ਦਿੱਤੀ ਹੈ। IGL ਨੇ ਹੁਣ ਦਿੱਲੀ ‘ਚ CNG ਦੀ ਕੀਮਤ 2.5 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਕੇ 69.11 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਹੈ। ਇਸ ਦੇ ਨਾਲ ਹੀ ਗਾਜ਼ੀਆਬਾਦ, ਨੋਇਡਾ ਤੇ ਗ੍ਰੇਟਰ ਨੋਇਡਾ ‘ਚ ਸੀਐਨਜੀ ਦੀ ਕੀਮਤ 71.67 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਗੁਰੂਗ੍ਰਾਮ ‘ਚ ਇਸ ਦੀ ਕੀਮਤ 77.44 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਹੋਰ ਸ਼ਹਿਰਾਂ ‘ਚ ਸੀਐਨਜੀ ਦੀਆਂ ਕੀਮਤਾਂ?

ਮੁਜ਼ੱਫਰਨਗਰ, ਮੇਰਠ ਤੇ ਸ਼ਾਮਲੀ – 76.34 ਰੁਪਏ ਪ੍ਰਤੀ ਕਿਲੋਗ੍ਰਾਮ

ਰੇਵਾੜੀ – 79.57 ਰੁਪਏ ਪ੍ਰਤੀ ਕਿਲੋਗ੍ਰਾਮ

ਕਰਨਾਲ ਤੇ ਕੈਥਲ – 77.77 ਰੁਪਏ ਪ੍ਰਤੀ ਕਿਲੋਗ੍ਰਾਮ

ਕਾਨਪੁਰ, ਹਮੀਰਪੁਰ ਅਤੇ ਫਤਿਹਪੁਰ – 80.90 ਰੁਪਏ ਪ੍ਰਤੀ ਕਿਲੋਗ੍ਰਾਮ

ਅਜਮੇਰ, ਪਾਲੀ ਤੇ ਰਾਜਸਮੰਦ – 79.38 ਰੁਪਏ ਪ੍ਰਤੀ ਕਿਲੋਗ੍ਰਾਮ

ਜੇਕਰ ਧਿਆਨ ਦਿਓ ਤਾਂ ਇਨ੍ਹਾਂ ਸ਼ਹਿਰਾਂ ‘ਚ ਸਭ ਤੋਂ ਸਸਤੀ CNG ਦਿੱਲੀ ‘ਚ ਹੈ ਜਦਕਿ ਸਭ ਤੋਂ ਮਹਿੰਗੀ CNG ਕਾਨਪੁਰ, ਹਮੀਰਪੁਰ ਤੇ ਫਤਿਹਪੁਰ ‘ਚ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਸੀਐਨਜੀ ਦੀਆਂ ਕੀਮਤਾਂ ਵਿੱਚ 2.5 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ‘ਚ ਵੀ ਕੀਮਤਾਂ ‘ਚ ਵਾਧਾ ਕੀਤਾ ਗਿਆ ਸੀ। ਅਜਿਹੇ ‘ਚ ਮਾਰਚ ਮਹੀਨੇ ‘ਚ CNG ਦੀ ਕੀਮਤ ‘ਚ ਕੁੱਲ 9.1 ਰੁਪਏ ਦਾ ਵਾਧਾ ਹੋਇਆ ਹੈ।

Vinkmag ad
Share Our Daily Posts

News Desk

Read Previous

ਦੌਲਤਪੁਰ ਹਿਮਾਚਲ ਤੋਂ ਸਾਬਰਮਤੀ ਤਕ ਚਾਲੂ ਹੋਈ ਐਕਸਪ੍ਰੈੱਸ ਰੇਲ ਗੱਡੀ, ਵਾਇਆ ਰੂਪਨਗਰ, ਹਰਿਆਣਾ ਤੇ ਜੈਪੁਰ ਲਈ ਰੋਜ਼ਾਨਾ ਚੱਲੇਗੀ ਗੱਡੀ

Read Next

NRI ਮਹਿਲਾ ਨੂੰ ਪਿਆਰ ‘ਚ ਫਸਾ ਕੇ ਪੰਜਾਬ ਦੇ ਨੌਜਵਾਨ ਨੇ ਖਿੱਚ ਲਈ ਅਸ਼ਲੀਲ ਫੋਟੋ, ਕਿਹਾ- 5 ਲੱਖ ਦਿਓ ਨਹੀਂ ਤਾਂ ਕਰ ਦਿਆਂਗਾ ਵਾਇਰਲ