Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਏਟੀਐੱਮ ਮਸ਼ੀਨਾਂ ‘ਚੋਂ ਚੋਰੀ ਕਰਦੇ ਸੀ ਬੈਟਰੀਆਂ, 6 ਕਾਬੂ

ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਪਿਛਲੇ ਦਿਨੀਂ ਏਟੀਐੱਮ ਮਸ਼ੀਨਾਂ ਵਿਚੋਂ ਲਗਾਤਾਰ ਚੋਰੀ ਹੋਈਆਂ ਬੈਟਰੀਆਂ ਦੇ ਮਾਮਲਿਆਂ ਵਿਚ ਵੱਖ-ਵੱਖ ਟੀਮਾਂ ਬਣਾ ਕੇ ਇਸ ਗਿਰੋਹ ਦੇ ਮੈਂਬਰਾਂ ਤੇ ਕਬਾੜੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਚੋਰੀਸ਼ੁਦਾ ਬੈਟਰੀਆਂ, ਡੀਵੀਆਰ ਅਤੇ ਏਟੀਐੱਮ ਮਸ਼ੀਨ ਖੋਲ੍ਹਣ ਵਾਲੇ ਅੌਜ਼ਾਰ ਬਰਾਮਦ ਕੀਤੇ ਹਨ।

ਜਾਣਕਾਰੀ ਦਿੰਦੇ ਹੋਏ ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਜਲੰਧਰ ਵੈਸਟ ਇਲਾਕੇ ਵਿਚ ਏਟੀਐੱਮ ਮਸ਼ੀਨਾਂ ਤੋਂ ਬੈਟਰੀਆਂ ਚੋਰੀ ਹੋਣ ਦੀਆਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਸਨ। ਏਸੀਪੀ ਵਰਿਆਮ ਸਿੰਘ ਅਤੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਸਬ ਇੰਸਪੈਕਟਰ ਪਰਮਿੰਦਰ ਸਿੰਘ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ, ਜਦ ਮੁਖਬਰ ਖਾਸ ਨੇ ਦੱਸਿਆ ਕਿ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਮਾਸਟਰ ਮਾਈਂਡ ਬੋਬੀ ਉਰਫ ਲਵਲੀ ਵਾਸੀ ਮੁਹੱਲਾ ਸੁਰਾਜਗੰਜ ਹੈ। ਪੁਲਿਸ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਬੋਬੀ ਨੂੰ ਕਾਬੂ ਕਰ ਲਿਆ। ਜਦ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਹ ਆਪਣੇ ਸਾਥੀਆਂ ਇੰਦਰਜੀਤ ਸਿੰਘ ਵਾਸੀ ਗੜ੍ਹਾ, ਲੇਖ ਰਾਜ ਵਾਸੀ ਗੜ੍ਹਾ ਅਤੇ ਆਕਾਸ਼ ਸ਼ਰਮਾ ਵਾਸੀ ਪੰਜ ਪੀਰ ਦੇ ਨਾਲ ਮਿਲ ਕੇ ਉਕਤ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ। ਉਹ ਬੈਟਰੀਆਂ ਚੋਰੀ ਕਰਦੇ ਹਨ ਅਤੇ ਉਸ ਨੂੰ ਵੇਚਣ ਲਈ ਕਬਾੜੀਆਂ ਕੋਲ ਜਾਂਦੇ ਹਨ ਤਾਂ ਉਹ ਦੋ ਅੌਰਤਾਂ ਪ੍ਰਰੀਤ ਵਾਸੀ ਰਾਜਨਗਰ ਅਤੇ ਪੂਜਾ ਉਰਫ ਮੁੰਨਾ ਵਾਸੀ ਰਾਜਨਗਰ ਨੂੰ ਆਪਣੇ ਦੋਸਤ ਸਾਹਿਲ ਕੋਲੋਂ ਮੰਗੀ ਹੋਈ ਐਕਟਿਵਾ ‘ਤੇ ਬਿਠਾ ਕੇ ਲਿਜਾਂਦਾ ਹੈ। ਪੁਲਿਸ ਵੱਲੋਂ ਕੜੀ ਮੁਸ਼ੱਕਤ ਤੋਂ ਬਾਅਦ ਇੰਦਰਜੀਤ ਸਿੰਘ, ਲੇਖ ਰਾਜ, ਆਕਾਸ਼ ਸ਼ਰਮਾ, ਪ੍ਰਰੀਤ ਅਤੇ ਪੂਜਾ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਇਨ੍ਹਾਂ ਕੋਲੋਂ 15 ਬੈਟਰੀਆਂ, ਦੋ ਡੀਵੀਆਰ ਅਤੇ ਮਸ਼ੀਨਾਂ ਦੇ ਤਾਲੇ ਤੋੜਨ ਵਾਲੇ ਅੌਜ਼ਾਰ ਵੀ ਬਰਾਮਦ ਕਰ ਲਏ ਹਨ।

ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ। ਇਨ੍ਹਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧੀਨ ਆਉਂਦੇ ਥਾਣਿਆਂ ਵਿਚ ਦਰਜ ਸੱਤ ਕੇਸ ਹੱਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਚੋਰੀ ਦੇ ਕਈ ਹੋਰ ਮਾਮਲੇ ਵੀ ਹੱਲ ਹੋਣਗੇ ।

——–

ਚਿੱਟਾ ਪੀਣ ਲਈ ਬੋਬੀ, ਪ੍ਰਰੀਤ ਅਤੇ ਪੂਜਾ ਕਰਦੇ ਸਨ ਚੋਰੀਆਂ

ਮੁੱਢਲੀ ਜਾਂਚ ਵਿਚ ਇਹੀ ਗੱਲ ਸਾਹਮਣੇ ਆਈ ਹੈ ਕਿ ਬੋਬੀ, ਪ੍ਰਰੀਤ ਅਤੇ ਪੂਜਾ ਚਿੱਟਾ ਪੀਣ ਦੇ ਆਦੀ ਹਨ ਅਤੇ ਚਿੱਟਾ ਖਰੀਦਣ ਲਈ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਚਿੱਟਾ ਖਰੀਦਣ ਲਈ ਉਨ੍ਹਾਂ ਨੇ ਕਿਸੇ ਦਾ ਸੋਨੇ ਦਾ ਸੈੱਟ ਵੀ ਚੋਰੀ ਕੀਤਾ ਸੀ ਜੋ ਇਨ੍ਹਾਂ ਨੇ ਵੇਚ ਕੇ ਚਿੱਟਾ ਖਰੀਦ ਲਿਆ ਸੀ।

————-

ਯੂ-ਟਿਊਬ ਤੋਂ ਸਿੱਖੀਆਂ ਸੀ ਏਟੀਐੱਮ ‘ਚੋਂ ਬੈਟਰੀਆਂ ਕੱਢਣੀਆਂ

ਪੁੱਛਗਿੱਛ ਵਿਚ ਬੋਬੀ ਨੇ ਦੱਸਿਆ ਕਿ ਉਹ ਅਕਸਰ ਯੂ-ਟਿਊਬ ਦੇਖਦਾ ਸੀ, ਜਿਸ ਵਿਚ ਉਹ ਇਕ ਪਾਈਪ ਦੀ ਮਦਦ ਨਾਲ ਏਟੀਐੱਮ ਵਿਚੋਂ ਬੈਟਰੀਆਂ ਕੱਢਣੀਆਂ ਸਿੱਖ ਗਿਆ ਅਤੇ ਘਟਨਾ ਨੂੰ ਅੰਜਾਮ ਦੇਣ ਲੱਗ ਪਿਆ।

ਬੋਬੀ ਦਾ ਦੋਸਤ ਸੀ ਏਟੀਐੱਮ ਦਾ ਸਕਿਓਰਿਟੀ ਗਾਰਡ

ਬੋਬੀ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਏਟੀਐੱਮ ਵਿਚ ਸਕਿਓਰਿਟੀ ਗਾਰਡ ਸੀ, ਜਿਸ ਕੋਲ ਉਹ ਬੈਠਦਾ ਸੀ। ਜਦ ਏਟੀਐੱਮ ਵਿਚ ਬੈਟਰੀਆਂ ਲਾਈਆਂ ਜਾਂਦੀਆਂ ਸਨ ਤਾਂ ਉਹ ਧਿਆਨ ਨਾਲ ਉਨ੍ਹਾਂ ਨੂੰ ਦੇਖਦਾ ਰਹਿੰਦਾ ਸੀ, ਜਿਸ ਕਾਰਨ ਉਸ ਨੂੰ ਬੈਟਰੀਆਂ ਕੱਢਣ ਵਿਚ ਕਾਫ਼ੀ ਆਸਾਨੀ ਹੁੰਦੀ ਸੀ।

Vinkmag ad
Share Our Daily Posts

News Desk

Read Previous

ਪੰਜਾਬ ‘ਚ ਅਕਾਲੀ ਦਲ ਦੀ ਵੱਡੀ ਕਾਰਵਾਈ, SGPC ਮੈਂਬਰ ਬਲਦੇਵ ਸਿੰਘ ਚੂੰਘਾ ਨੂੰ 6 ਸਾਲ ਲਈ ਪਾਰਟੀ ‘ਚੋਂ ਕੱਢਿਆ

Read Next

ਸੱਤਾ ਤਬਦੀਲੀ ਮਗਰੋਂ ਿਢੱਲੇ ਪਏ ਵਿਕਾਸ ਪ੍ਰਰਾਜੈਕਟ